ADVERTISEMENTs

ਸ਼੍ਰੀਨਗਰ ਦੇ ਸਿੱਖਾਂ ਨੇ ਸੈਲਾਨੀਆਂ ਦੀ ਮਦਦ ਲਈ ਖੋਲ੍ਹੇ ਗੁਰਦੁਆਰੇ

ਸ਼੍ਰੀਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਗੁਰੂ ਘਰ ਵਿਖੇ ਸ਼ਰਨ ਲੈ ਰਹੇ ਸੈਲਾਨੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਪਹਿਲਗਾਮ ਦਹਿਸ਼ਤਗਰਦ ਹਮਲੇ ਦੇ ਵਿਰੋਧ ਵਿੱਚ ਸ਼੍ਰੀਨਗਰ ਵਿਖੇ ਕੈਂਡਲ ਮਾਰਚ ਕੱਢਦੇ ਹੋਏ ਸਿੱਖ / ਫੇਸਬੁੱਕ/ਸਿੱਖ ਵੈਲਫੇਅਰ ਜੰਮੂ ਕਸ਼ਮੀਰ

ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਗੁਰੂ ਨਾਨਕ ਦੇਵ ਦੀ ਸਿੱਖੀ ਦੇ ਸਿਧਾਂਤ ਅਨੁਸਾਰ ਮਾਨਵਤਾ ਦੀ ਭਲਾਈ ਦੇ ਤਹਿਤ, ਸ਼੍ਰੀਨਗਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਫਸੇ ਸੈਲਾਨੀਆਂ ਨੂੰ ਆਪਣੇ ਪ੍ਰਬੰਧ ਵਾਲੇ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਨ ਦਿੱਤੀ ਹੈ।

ਸ਼੍ਰੀਨਗਰ ਦੇ ਸਿੱਖਾਂ ਤੇ ਹੋਰ ਸ਼ਹਿਰੀਆਂ ਵੱਲੋਂ ਬੁੱਧਵਾਰ ਸ਼ਾਮ ਨੂੰ ਸ਼ਹਿਰ ਵਿੱਚ ਘਟਨਾ ਦੇ ਰੋਸ ਵਜੋਂ ਅਤੇ ਇਕਜੁੱਟਤਾ ਦਾ ਸਨੇਹਾ ਦੇਣ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਨਾਅਰੇ ਲਗਾਏ ਗਏ – ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਹਨ ਭਾਈ ਭਾਈਕਾਤਲਾਂ ਨੂੰ ਸਜ਼ਾ ਦੋਵੀ ਵਾਂਟ ਜਸਟਿਸਵੀ ਸਟੈਂਡ ਫਾਰ ਯੂਨਿਟੀ। 

ਸ਼੍ਰੀਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਨੇ ਗੁਰੂ ਘਰ ਵਿਖੇ ਸ਼ਰਨ ਲੈ ਰਹੇ ਸੈਲਾਨੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਗੁਰੂ ਘਰ ਵਿਖੇ ਮੌਜੂਦ ਬਾਹਰਲੇ ਸੂਬਿਆਂ ਦੀਆਂ ਕੁਝ ਔਰਤਾਂ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਕਿਹਾ ਕਿ ਪ੍ਰਬੰਧਕਾਂ ਨੇ ਸੈਲਾਨੀਆਂ ਲਈ ਲੰਗਰ ਅਤੇ ਰਿਹਾਇਸ਼ ਦਾ ਪੂਰਾ ਪ੍ਰਬੰਧ ਬਿਲਕੁਲ ਮੁਫ਼ਤ ਕੀਤਾ ਹੋਇਆ ਹੈ। ਜੇਕਰ ਉਨ੍ਹਾਂ ਨੂੰ ਕਿਤੇ ਜਾਣ ਵਾਸਤੇ ਗੱਡੀ ਆਦਿ ਦੀ ਲੋੜ ਹੋਵੇ ਤਾਂ ਗੁਰਦੁਆਰਾ ਪ੍ਰਬੰਧਕ ਉਹ ਸੇਵਾ ਕਰਨ ਲਈ ਵੀ ਹਾਜ਼ਰ ਹਨ।

ਇਸ ਦੇ ਜਵਾਬ ਵਿੱਚ ਸੈਨਾਲੀ ਔਰਤ ਨੇ ਕਿਹਾ ਕਿ ਉਹ ਪੂਰਨ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ ਹੈ ਅਤੇ ਉਹ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਗੁਰਦੁਆਰਾ ਪ੍ਰਬੰਧਕਾਂ ਦੇ ਧੰਨਵਾਦੀ ਹਨ। 

ਜਸਪਾਲ ਸਿੰਘ ਨੇ ਲਾਲ ਚੌਂਕ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲਗਾਮ ਵਿਖੇ ਮਾਸੂਮ ਲੋਕਾਂ ਉੱਤੇ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਅਤੇ ਇਹ ਮਾਨਵਤਾ ਦੇ ਬਿਲਕੁਲ ਖਿਲਾਫ ਹੈ।

ਸ਼੍ਰੀਨਗਰ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਸਾਡੇ ਪ੍ਰਬੰਧ ਅਧੀਨ ਹਨ ਅਸੀਂ ਉਹ ਯਾਤਰੀਆਂ ਦੇ ਲਈ ਖੋਲ੍ਹੇ ਹਨ ਅਤੇ ਉਨ੍ਹਾਂ ਵਾਸਤੇ ਮੁਫ਼ਤ ਲੰਗਤ ਤੇ ਰਿਹਾਇਸ਼ ਦਾ ਪ੍ਰਬੰਧ ਯਕੀਨੀ ਬਣਾਇਆ ਹੈ। ਕੋਈ ਵੀ ਯਾਤਰੀ ਜੇਕਰ ਰਹਿਣਾ ਚਾਹੁੰਦਾ ਹੋਵੇ ਤਾਂ ਉਹ ਗੁਰਦੁਆਰੇ ਵਿੱਚ ਆ ਸਕਦਾ ਹੈ। ਜੇਕਰ ਉਨ੍ਹਾਂ ਨੇ ਇੱਕ ਜਗ੍ਹਾ ਤੋਂ ਕਿਸੇ ਦੂਸਰੀ ਜਗ੍ਹਾ ਜਾਣਾ ਹੈ ਤਾਂ ਉਸ ਲਈ ਅਸੀਂ ਉਨ੍ਹਾਂ ਨੂੰ ਗੱਡੀ ਵੀ ਮੁਹੱਈਆ ਕਰਵਾ ਸਕਦੇ ਹਾਂ, ਜਸਪਾਲ ਸਿੰਘ ਨੇ ਅੱਗੇ ਕਿਹਾ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//