ADVERTISEMENT

ADVERTISEMENT

ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਵਿੱਚ ਬਣਾਈ ਜਗ੍ਹਾ

ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਸਪੇਨ

 ਫੀਫਾ ਵਿਸ਼ਵ ਕੱਪ 2026 ਫੀਫਾ ਵਿਸ਼ਵ ਕੱਪ 2026 / FIFA

ਸਪੇਨ ਨੇ ਫੀਫਾ ਵਿਸ਼ਵ ਕੱਪ 2026 ਦੇ ਫਾਈਨਲ ਦਾ ਟਿਕਟ ਹਾਸਲ ਕਰ ਲਿਆ ਹੈ। ਸੈਮੀਫਾਈਨਲ ਮੁਕਾਬਲੇ ਵਿੱਚ ਸਪੇਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਰਾਂਸ ਨੂੰ 2-0 ਨਾਲ ਹਰਾ ਦਿੱਤਾ। ਇਸ ਹਾਰ ਤੋਂ ਬਾਅਦ ਹੁਣ ਫਰਾਂਸ ਦੀ ਟੀਮ ਤੀਜੇ ਸਥਾਨ ਲਈ ਮੁਕਾਬਲਾ ਕਰੇਗੀ। ਫਰਾਂਸ ਦਾ ਸਾਹਮਣਾ ਦੂਜੇ ਸੈਮੀਫਾਈਨਲ ਵਿੱਚ ਹਾਰਨ ਵਾਲੀ ਟੀਮ ਨਾਲ ਹੋਵੇਗਾ।

 

ਸਪੇਨ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੂਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਟੀਮ ਨੇ 2010 ਵਿੱਚ ਫਾਈਨਲ ਵਿੱਚ ਥਾਂ ਬਣਾਈ ਸੀ ਅਤੇ ਖ਼ਿਤਾਬ ਆਪਣੇ ਨਾਮ ਕਰਨ ਵਿੱਚ ਵੀ ਕਾਮਯਾਬ ਰਹੀ ਸੀ।

 

ਮੈਚ ਦੀ ਸ਼ੁਰੂਆਤ ਵਿੱਚ ਫਰਾਂਸ ਨੇ ਹਮਲਾਵਰ ਖੇਡ ਦਿਖਾਈ ਅਤੇ ਕਿਲੀਅਨ ਐਮਬਾਪੇ ਨੇ ਸਪੇਨ ਦੇ ਡਿਫੈਂਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੁਕਾਬਲੇ ਵਿੱਚ ਪਹਿਲੀ ਸਫ਼ਲਤਾ ਸਪੇਨ ਨੂੰ ਮਿਲੀ।

 

19 ਸਾਲਾ ਖਿਡਾਰੀ ਲਾਮਿਨ ਯਾਮਾਲ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਫਰਾਂਸ ਦੇ ਡਿਫੈਂਡਰ ਲੂਕਾਸ ਡਿਗਨੇ ਤੋਂ ਫਾਊਲ ਹੋ ਗਿਆ, ਜਿਸ ਕਾਰਨ ਸਪੇਨ ਨੂੰ ਪੈਨਲਟੀ ਮਿਲੀ। ਮੈਚ ਦੇ 22ਵੇਂ ਮਿੰਟ ਵਿੱਚ ਮਿਕੇਲ ਓਯਾਰਜ਼ਾਬਾਲ ਨੇ ਬਿਨਾਂ ਕੋਈ ਗਲਤੀ ਕੀਤੇ ਪੈਨਲਟੀ ਨੂੰ ਗੋਲ ਵਿੱਚ ਤਬਦੀਲ ਕਰਦਿਆਂ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਫਰਾਂਸ ਨੇ ਪਹਿਲੇ ਹਾਫ਼ ਵਿੱਚ ਬਰਾਬਰੀ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਟੀਮ ਸਪੇਨ ਦੇ ਡਿਫੈਂਸ ਨੂੰ ਨਹੀਂ ਭੇਦ ਸਕੀ।

 

ਦੂਜੇ ਹਾਫ਼ ਵਿੱਚ ਸਪੇਨ ਦਾ ਪੂਰੀ ਤਰ੍ਹਾਂ ਦਬਦਬਾ ਦੇਖਣ ਨੂੰ ਮਿਲਿਆ। ਮੈਚ ਦੇ 58ਵੇਂ ਮਿੰਟ ਵਿੱਚ ਸਪੇਨ ਦੇ ਖਿਡਾਰੀ ਪੇਡਰੋ ਪੋਰੋ ਨੇ ਸ਼ਾਨਦਾਰ ਗੋਲ ਕਰਦਿਆਂ ਟੀਮ ਦੀ ਬੜ੍ਹਤ 2-0 ਕਰ ਦਿੱਤੀ। 0-2 ਨਾਲ ਪਿੱਛੇ ਹੋਣ ਦਾ ਦਬਾਅ ਫਰਾਂਸ ਦੀ ਖੇਡ ਵਿੱਚ ਸਾਫ਼ ਨਜ਼ਰ ਆਇਆ। ਟੀਮ ਦੇ ਕੋਚ ਨੇ ਡੇਜ਼ੀਰੇ ਡੂਏ ਅਤੇ ਰਿਆਨ ਸ਼ੇਰਕੀ ਨੂੰ ਮੈਦਾਨ ਵਿੱਚ ਉਤਾਰ ਕੇ ਮੈਚ ਦੀ ਸਥਿਤੀ ਬਦਲਣ ਦੀ ਕੋਸ਼ਿਸ਼ ਕੀਤੀ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ।

 

ਐਮਬਾਪੇ ਨੇ ਕਈ ਵਾਰ ਸਪੇਨ ਦੇ ਡਿਫੈਂਸ ਨੂੰ ਭੇਦਣ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਵਿਰੋਧੀ ਟੀਮ ਦੇ ਗੋਲਕੀਪਰ ਉਨਾਈ ਸਿਮੋਨ ਉਨ੍ਹਾਂ ਦੇ ਸਾਹਮਣੇ ਚੱਟਾਨ ਵਾਂਗ ਖੜ੍ਹੇ ਨਜ਼ਰ ਆਏ। ਫਰਾਂਸ ਦੀ ਟੀਮ ਨਿਰਧਾਰਤ 90 ਮਿੰਟਾਂ ਵਿੱਚ ਕੋਈ ਗੋਲ ਨਹੀਂ ਕਰ ਸਕੀ ਅਤੇ ਸਪੇਨ ਨੇ 2-0 ਨਾਲ ਜਿੱਤ ਦਰਜ ਕਰਦਿਆਂ ਫਾਈਨਲ ਦਾ ਟਿਕਟ ਹਾਸਲ ਕਰ ਲਿਆ।

Comments

Leave A Comment

Required fields are marked (*).

Related

Talk to us?