ਜਾਰਜੀਆ ਵਿੱਚ ਗੋਲੀਬਾਰੀ: ਪਤਨੀ ਸਮੇਤ ਚਾਰ ਰਿਸ਼ਤੇਦਾਰਾਂ ਦੀ ਹੱਤਿਆ / Staff Reporter
ਅਟਲਾਂਟਾ ਵਿੱਚ ਭਾਰਤੀ ਮਿਸ਼ਨ ਅਨੁਸਾਰ, ਅਮਰੀਕਾ ਦੇ ਜਾਰਜੀਆ ਰਾਜ ਵਿੱਚ ਕਥਿਤ ਪਰਿਵਾਰਕ ਵਿਵਾਦ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਲਾਰੈਂਸਵਿਲੇ ਸ਼ਹਿਰ ਵਿੱਚ ਸ਼ੁੱਕਰਵਾਰ ਸਵੇਰੇ ਵਾਪਰੀ ਇਸ ਘਟਨਾ ਵਿੱਚ ਚਾਰ ਲੋਕਾਂ ਦੀ ਜਾਨ ਚਲੀ ਗਈ, ਜਦਕਿ ਗੋਲੀਬਾਰੀ ਦੇ ਸਮੇਂ ਘਰ ਦੇ ਅੰਦਰ ਤਿੰਨ ਬੱਚੇ ਵੀ ਮੌਜੂਦ ਸਨ।
ਅਟਲਾਂਟਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਥਿਤ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਐਕਸ 'ਤੇ ਲਿਖਿਆ, "ਅਸੀਂ ਕਥਿਤ ਪਰਿਵਾਰਕ ਵਿਵਾਦ ਨਾਲ ਜੁੜੀ ਇੱਕ ਦੁਖਦਾਈ ਗੋਲੀਬਾਰੀ ਦੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿਸ ਵਿੱਚ ਇੱਕ ਭਾਰਤੀ ਨਾਗਰਿਕ ਵੀ ਪੀੜਤਾਂ ਵਿੱਚ ਸ਼ਾਮਲ ਸੀ। ਕਥਿਤ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਸ਼ੱਕੀ ਦੀ ਪਛਾਣ ਅਟਲਾਂਟਾ ਦੇ 51 ਸਾਲਾ ਵਿਜੇ ਕੁਮਾਰ ਵਜੋਂ ਹੋਈ ਹੈ। ਗਵਿਨੇਟ ਕਾਉਂਟੀ ਪੁਲਿਸ ਅਨੁਸਾਰ, ਮਾਰੇ ਗਏ ਵਿਅਕਤੀਆਂ ਦੀ ਪਛਾਣ ਕੁਮਾਰ ਦੀ ਪਤਨੀ ਮੀਮੂ ਡੋਗਰਾ (43), ਗੌਰਵ ਕੁਮਾਰ (33), ਨਿਧੀ ਚੰਦਰ (37) ਅਤੇ ਹਰੀਸ਼ ਚੰਦਰ (38) ਵਜੋਂ ਹੋਈ ਹੈ। ਸ਼ੱਕੀ ਦੋਸ਼ੀ ਉੱਤੇ ਚਾਰ ਗੰਭੀਰ ਹਮਲੇ, ਚਾਰ ਮਰਡਰ, ਬੱਚਿਆਂ ‘ਤੇ ਫਸਟ ਡਿਗਰੀ ਦੀ ਬੇਰਹਮੀ ਦਾ ਇਕ ਦੋਸ਼ ਅਤੇ ਥਰਡ ਡਿਗਰੀ ਦੀ ਬੇਰਹਮੀ ਦੇ ਦੋ ਦੋਸ਼ ਲਗਾਏ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਘਰ ਵਿੱਚ ਤਿੰਨ ਬੱਚੇ ਮੌਜੂਦ ਸਨ। ਆਪਣੀ ਜਾਨ ਬਚਾਉਣ ਲਈ ਬੱਚੇ ਇੱਕ ਅਲਮਾਰੀ ਵਿੱਚ ਲੁਕ ਗਏ। ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਬੱਚੇ ਨੇ 911 'ਤੇ ਕਾਲ ਕੀਤੀ, ਜਿਸ ਕਾਰਨ ਪੁਲਿਸ ਕੁਝ ਹੀ ਮਿੰਟਾਂ ਵਿੱਚ ਮੌਕੇ 'ਤੇ ਪਹੁੰਚ ਗਈ। ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਇੱਕ ਮੈਂਬਰ ਨੇ ਆਪਣੇ ਕੋਲ ਰੱਖ ਲਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login