ਸੈਨੇਟਰ ਟੌਮ ਕਾਟਨ / X/ Tom Cotton
ਅਰਕਾਨਸਾਸ ਦੇ ਸਟੇਟ ਸੈਨੇਟਰ ਟੌਮ ਕਾਟਨ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (DHS) ਤੋਂ 'U ਵੀਜ਼ਾ' ਪ੍ਰੋਗਰਾਮ ਦੀ ਕਥਿਤ ਵੱਡੇ ਪੱਧਰ 'ਤੇ ਹੋ ਰਹੀ ਦੁਰਵਰਤੋਂ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ U ਵੀਜ਼ਾ ਪ੍ਰੋਗਰਾਮ ਉਨ੍ਹਾਂ ਖਾਸ ਅਪਰਾਧਾਂ ਦੇ ਪੀੜਤਾਂ ਨੂੰ ਅਸਥਾਈ ਕਾਨੂੰਨੀ ਦਰਜਾ ਦਿੰਦਾ ਹੈ ਜੋ ਜਾਂਚ ਏਜੰਸੀਆਂ ਦੀ ਮਦਦ ਕਰਦੇ ਹਨ। 27 ਅਪ੍ਰੈਲ ਨੂੰ ਲਿਖੇ ਇੱਕ ਪੱਤਰ ਵਿੱਚ ਕਾਟਨ ਨੇ ਕਿਹਾ ਕਿ ਇਹ ਪ੍ਰੋਗਰਾਮ ਲੱਖਾਂ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਇੱਕ ਕਿਸਮ ਦਾ 'ਅਸਲ ਮੁਆਫ਼ੀ ਪ੍ਰੋਗਰਾਮ' (de facto amnesty program) ਬਣਦਾ ਜਾ ਰਿਹਾ ਹੈ।
ਰਿਪਬਲਿਕਨ ਨੇਤਾ ਨੇ ਕਥਿਤ ਫਰਜ਼ੀ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ ਸਵਾਲ ਚੁੱਕਿਆ ਕਿ ਕੀ ਮੌਜੂਦਾ ਪ੍ਰਕਿਰਿਆ ਅਸਲ ਵਿੱਚ ਯੋਗ ਬਿਨੈਕਾਰਾਂ ਦੀ ਪਛਾਣ ਕਰ ਰਹੀ ਹੈ? ਰਿਪੋਰਟਾਂ ਅਨੁਸਾਰ, ਅਪਰਾਧਿਕ ਸੰਗਠਨਾਂ ਨੇ ਨਕਲੀ ਅਪਰਾਧਿਕ ਘਟਨਾਵਾਂ ਤਿਆਰ ਕੀਤੀਆਂ ਹਨ ਤਾਂ ਜੋ ਲੋਕ ਧੋਖੇ ਨਾਲ U ਵੀਜ਼ਾ ਪ੍ਰਾਪਤ ਕਰ ਸਕਣ। ਕਾਟਨ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦਾਅਵਿਆਂ ਨੂੰ ਸਹੀ ਮੰਨਣਾ ਪੈਂਦਾ ਹੈ ਅਤੇ ਉਨ੍ਹਾਂ ਕੋਲ ਜਾਂਚ ਦੇ ਬਹੁਤ ਸੀਮਤ ਅਧਿਕਾਰ ਹੁੰਦੇ ਹਨ। ਉਨ੍ਹਾਂ ਨੇ 4 ਲੱਖ ਤੋਂ ਵੱਧ ਲੰਬਿਤ ਅਰਜ਼ੀਆਂ ਵੱਲ ਧਿਆਨ ਦਿਵਾਇਆ ਅਤੇ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ 'ਤੇ ਚਿੰਤਾ ਪ੍ਰਗਟਾਈ।
ਟੌਮ ਕਾਟਨ ਨੇ DHS ਨੂੰ ਪੁੱਛਿਆ ਹੈ ਕਿ ਕੀ ਵੀਜ਼ਾ ਦੇਣ ਤੋਂ ਪਹਿਲਾਂ ਬਿਨੈਕਾਰਾਂ ਦੀ ਪਿਛੋਕੜ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ? ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਲੰਬਿਤ ਮਾਮਲਿਆਂ ਨੂੰ ਘਟਾਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਸੋਸ਼ਲ ਮੀਡੀਆ ਐਕਸ 'ਤੇ ਉਨ੍ਹਾਂ ਲਿਖਿਆ ਕਿ ਗੈਰ-ਕਾਨੂੰਨੀ ਪ੍ਰਵਾਸੀ ਗਲਤ ਤਰੀਕੇ ਨਾਲ ਸਥਾਈ ਕਾਨੂੰਨੀ ਦਰਜਾ ਹਾਸਲ ਕਰਨ ਲਈ ਇਸ ਪ੍ਰੋਗਰਾਮ ਦਾ ਫਾਇਦਾ ਉਠਾ ਰਹੇ ਹਨ।
ਦਸਣਯੋਗ ਹੈ ਕਿ ਇਹ ਪ੍ਰੋਗਰਾਮ ਅਮਰੀਕੀ ਕਾਂਗਰਸ ਦੁਆਰਾ ਸਾਲ 2000 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਕਸਦ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਅਤੇ ਮਾਨਵ ਤਸਕਰੀ ਵਰਗੇ ਅਪਰਾਧਾਂ ਦੇ ਪੀੜਤਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ, ਬਸ਼ਰਤੇ ਉਹ ਜਾਂਚ ਵਿੱਚ ਮਦਦ ਕਰਨ। ਇਸ ਵੀਜ਼ਾ ਰਾਹੀਂ ਬਾਅਦ ਵਿੱਚ ਸਥਾਈ ਨਿਵਾਸ (ਗ੍ਰੀਨ ਕਾਰਡ) ਦਾ ਰਸਤਾ ਵੀ ਖੁੱਲ੍ਹਦਾ ਹੈ। ਹਾਲਾਂਕਿ, ਇਸ ਪ੍ਰੋਗਰਾਮ ਤਹਿਤ ਹਰ ਸਾਲ ਸਿਰਫ਼ 10,000 ਮੁੱਖ ਵੀਜ਼ਾ ਜਾਰੀ ਕੀਤੇ ਜਾ ਸਕਦੇ ਹਨ, ਜਿਸ ਕਾਰਨ ਲੰਬੀ ਉਡੀਕ ਕਰਨੀ ਪੈਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login