ਸੈਕਤ ਚੱਕਰਵਰਤੀ / X/@Saikat Chakrabarti
ਸੈਨ ਫਰਾਂਸਿਸਕੋ ਤੋਂ ਕਾਂਗਰਸੀ ਉਮੀਦਵਾਰ ਸੈਕਤ ਚੱਕਰਵਰਤੀ ਨੇ ਕਿਹਾ ਹੈ ਕਿ ਉਹ ਅਮਰੀਕਾ ਦੀ ਖ਼ਰਾਬ ਹੋ ਚੁੱਕੀ ਟੈਕਸ ਪ੍ਰਣਾਲੀ ਨੂੰ ਠੀਕ ਕਰਨ ਲਈ ਕਾਂਗਰਸ ਵਿੱਚ ਜਾਣਾ ਚਾਹੁੰਦੇ ਹਨ। ਉਨ੍ਹਾਂ ਨੇ ‘ਅਲਟਰਾ-ਮਿਲੀਨੇਅਰ ਟੈਕਸ ਐਕਟ’ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ, ਜਿਸ ਦਾ ਮਕਸਦ ਅਮਰੀਕਾ ਦੇ ਸਭ ਤੋਂ ਅਮੀਰ ਲੋਕਾਂ ‘ਤੇ ‘ਵੈਲਥ ਟੈਕਸ’ (ਜਾਇਦਾਦ ਟੈਕਸ) ਲਗਾਉਣਾ ਹੈ।
ਚੱਕਰਵਰਤੀ ਦਾ ਦਾਅਵਾ ਹੈ ਕਿ ਅਜਿਹੇ ਕਦਮਾਂ ਤੋਂ ਹੋਣ ਵਾਲੀ ਆਮਦਨ ਦੀ ਵਰਤੋਂ ਸਿਹਤ ਸੇਵਾਵਾਂ, ਬੱਚਿਆਂ ਦੀ ਦੇਖਭਾਲ ਅਤੇ ਜਨਤਕ ਆਵਾਜਾਈ ਦੇ ਫੰਡਾਂ ਲਈ ਕੀਤੀ ਜਾ ਸਕਦੀ ਹੈ। ਚੱਕਰਵਰਤੀ ਨੇ ਕਿਹਾ, “ਦਹਾਕਿਆਂ ਤੋਂ ਅਮੀਰ ਲੋਕ ਹੋਰ ਅੱਗੇ ਨਿਕਲਦੇ ਗਏ ਹਨ, ਜਦਕਿ ਆਮ ਲੋਕ ਪਿੱਛੇ ਰਹਿ ਗਏ ਹਨ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਦੌਰਾਨ ਲਗਭਗ 80 ਟ੍ਰਿਲੀਅਨ ਡਾਲਰ ਮਿਹਨਤੀ ਲੋਕਾਂ ਤੋਂ ਅਮੀਰ ਵਰਗ ਵੱਲ ਟਰਾਂਸਫ਼ਰ ਹੋ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 50 ਮਿਲੀਅਨ ਡਾਲਰ ਤੋਂ ਵੱਧ ਦੀ ਸੰਪਤੀ 'ਤੇ ਟੈਕਸ ਲਗਾਉਣ ਨਾਲ "ਦਹਾਕਿਆਂ ਤੋਂ ਚੱਲੀ ਆ ਰਹੀ ਪੱਖਪਾਤੀ ਆਰਥਿਕਤਾ" ਨੂੰ ਠੀਕ ਕਰਨ ਵਿੱਚ ਮਦਦ ਮਿਲੇਗੀ ਅਤੇ ਇੱਕ ਅਜਿਹੀ ਆਰਥਿਕ ਪ੍ਰਣਾਲੀ ਦਾ ਨਿਰਮਾਣ ਹੋਵੇਗਾ ਜੋ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਕੰਮ ਕਰੇਗੀ।
‘ਅਲਟਰਾ-ਮਿਲੀਨੇਅਰ ਟੈਕਸ ਐਕਟ 2024’ ਨੂੰ ਹਾਊਸ ਆਫ ਰਿਪ੍ਰਜ਼ੈਂਟੇਟਿਵ ਵਿੱਚ 20 ਮਾਰਚ 2024 ਨੂੰ ਪ੍ਰਤੀਨਿਧੀ ਪ੍ਰਮੀਲਾ ਜੈਪਾਲ ਵੱਲੋਂ H.R. 7749 ਦੇ ਤਹਿਤ ਪੇਸ਼ ਕੀਤਾ ਗਿਆ ਸੀ। ਇਸ ਕਾਨੂੰਨ ਅਧੀਨ, 50 ਮਿਲੀਅਨ ਡਾਲਰ ਤੋਂ ਵੱਧ ਨਿੱਜੀ ਦੌਲਤ ਰੱਖਣ ਵਾਲੇ ਵਿਅਕਤੀਆਂ ‘ਤੇ ਸਾਲਾਨਾ ਫੈਡਰਲ ਵੈਲ਼ਥ ਟੈਕਸ ਲਗਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਪ੍ਰਸਤਾਵ ਅਨੁਸਾਰ, 50 ਮਿਲੀਅਨ ਤੋਂ 1 ਬਿਲੀਅਨ ਡਾਲਰ ਤੱਕ ਦੀ ਦੌਲਤ ‘ਤੇ 2 ਪ੍ਰਤੀਸ਼ਤ ਟੈਕਸ ਲਗਾਇਆ ਜਾਵੇਗਾ, ਜਦਕਿ 1 ਬਿਲੀਅਨ ਡਾਲਰ ਤੋਂ ਵੱਧ ਦੌਲਤ ‘ਤੇ ਨਿਰਧਾਰਤ ਸ਼ਰਤਾਂ ਅਧੀਨ ਇਸਤੋਂ ਵੀ ਉੱਚੀਆਂ ਦਰਾਂ ਲਾਗੂ ਹੋਣਗੀਆਂ।
ਇਹ ਕਾਨੂੰਨੀ ਪ੍ਰਸਤਾਵ ਇਸ ਸਮੇਂ ਹਾਊਸ ਕਮੇਟੀ ਆਨ ਵੇਜ਼ ਐਂਡ ਮੀਨਜ਼ ਕੋਲ ਭੇਜਿਆ ਗਿਆ ਹੈ, ਜਿੱਥੇ ਇਹ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login