ADVERTISEMENT

ADVERTISEMENT

ਰਿਪ੍ਰਜ਼ੈਂਟੇਟਿਵ ਥਾਣੇਦਾਰ ਅਤੇ ਕ੍ਰਿਸ਼ਨਮੂਰਤੀ ICE ਗ੍ਰਿਫ਼ਤਾਰੀਆਂ 'ਤੇ ਜੰਮ ਕੇ ਵਰ੍ਹੇ

ਹੋਰ ਡੈਮੋਕ੍ਰੈਟਿਕ ਸਾਂਸਦਾਂ ਨਾਲ ਮਿਲ ਕੇ, ਇਹਨਾਂ ਨੇ ਡੀਐਚਐਸ ਸਕੱਤਰ ਕ੍ਰਿਸਟੀ ਨੋਏਮ ਨੂੰ ਇੱਕ ਸਖ਼ਤ ਪੱਤਰ ਭੇਜਿਆ, ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਰੇਖਾਂਕਿਤ ਕੀਤਾ ਹੈ

ਰਿਪ੍ਰਜ਼ੈਂਟੇਟਿਵ ਸ਼੍ਰੀ ਥਾਣੇਦਾਰ ਅਤੇ ਰਾਜਾ ਕ੍ਰਿਸ਼ਨਾਮੂਰਤੀ / Wikimedia commons

ਰਿਪ੍ਰਜ਼ੈਂਟੇਟਿਵ ਸ਼੍ਰੀ ਥਾਣੇਦਾਰ ਅਤੇ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਵਿੱਚ ਡੈਮੋਕ੍ਰੈਟਿਕ ਸਾਂਸਦਾਂ ਨੇ ਅਮਰੀਕੀ ਹੋਮਲੈਂਡ ਸੁਰੱਖਿਆ ਵਿਭਾਗ (DHS) ਦੀ ਸਕੱਤਰ ਕ੍ਰਿਸਟੀ ਨੋਏਮ ਨੂੰ ਇੱਕ ਪੱਤਰ ਲਿਖ ਕੇ ਦੇਸ਼ ਭਰ ਦੇ ਗੋਦਾਮਾਂ ਨੂੰ ਆਰਜ਼ੀ ਪ੍ਰਵਾਸੀ ਨਜ਼ਰਬੰਦੀ ਕੇਂਦਰਾਂ (detention centers) ਵਿੱਚ ਬਦਲਣ ਦੀਆਂ ਏਜੰਸੀ ਦੀਆਂ ਯੋਜਨਾਵਾਂ ਦੀ ਨਿੰਦਾ ਕੀਤੀ ਹੈ। ਇੱਕ ਦਰਜਨ ਤੋਂ ਵੱਧ ਡੈਮੋਕ੍ਰੈਟਿਕ ਸਾਂਸਦਾਂ ਦੁਆਰਾ ਹਸਤਾਖਰ ਕੀਤੇ ਗਏ ਇਸ ਪੱਤਰ ਵਿੱਚ ਇਸ ਪ੍ਰਸਤਾਵ ਨੂੰ "ਕਰੂਰ ਅਤੇ ਖ਼ਤਰਨਾਕ" ਦੱਸਿਆ ਗਿਆ ਹੈ।

ਪੱਤਰ ਵਿੱਚ ਲਿਖਿਆ ਗਿਆ ਕਿ ਅਸੀਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਨਜ਼ਰਬੰਦੀ ਸਹੂਲਤਾਂ ਦੇ ਕਿਸੇ ਵੀ ਵਿਸਥਾਰ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਉਦਯੋਗਿਕ ਗੋਦਾਮਾਂ ਵਿੱਚ ਇਨਸਾਨਾਂ ਨੂੰ ਕੈਦ ਕਰਕੇ ਰੱਖਣ ਦੇ ਵਿਰੁੱਧ ਹਨ।

ਸੰਸਦ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ DHS ਨੇ ਟਰੰਪ ਪ੍ਰਸ਼ਾਸਨ ਦੇ ਇਸ ਦਾਅਵੇ ਦੀ ਉਲੰਘਣਾ ਕੀਤੀ ਹੈ ਕਿ ਉਹ ਕੇਵਲ “ਸਭ ਤੋਂ ਖ਼ਤਰਨਾਕ ਅਪਰਾਧੀਆਂ” ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ, ਜਦਕਿ 70 ਫ਼ੀਸਦੀ ਤੋਂ ਵੱਧ ਹਿਰਾਸਤ ਵਿੱਚ ਰੱਖੇ ਗਏ ਲੋਕਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। 

ਉਨ੍ਹਾਂ ਅੱਗੇ ਕਿਹਾ ਕਿ "2025 ਵਿੱਚ ਸਿਰਫ਼ ਇੱਕ ICE ਹਿਰਾਸਤ ਕੇਂਦਰ ਦੇ ਆਡਿਟ ਦੌਰਾਨ ਸੰਘੀ ਨਜ਼ਰਬੰਦੀ ਮਿਆਰਾਂ ਦੀਆਂ 60 ਉਲੰਘਣਾਂ ਸਾਹਮਣੇ ਆਈਆਂ,” ਜਿਸ ਕਾਰਨ ICE ਹਿਰਾਸਤ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਧ ਰਹੀ। 

ਸਾਂਸਦਾਂ ਨੇ ਉਦਯੋਗਿਕ ਗੋਦਾਮਾਂ ਵਿੱਚ ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰਾਂ ਦਾ ਵਿਸਥਾਰ ਕਰਨ ਦੀ DHS ਦੀ ਯੋਜਨਾ ਦੀ ਆਲੋਚਨਾ ਕੀਤੀ ਅਤੇ ਪਹਿਲਾਂ ਜਲਦਬਾਜ਼ੀ ਵਿੱਚ ਖੋਲ੍ਹੇ ਗਏ ਹਿਰਾਸਤ ਕੇਂਦਰਾਂ ਬਾਰੇ ਆਈਆਂ ਰਿਪੋਰਟਾਂ ਦਾ ਹਵਾਲਾ ਦਿੱਤਾ, ਜਿੱਥੇ ਕੈਦੀਆਂ ਨੂੰ ਸਾਫ਼ ਪਾਣੀ ਦੀ ਪਹੁੰਚ ਤੋਂ ਵਾਂਝਾ ਰੱਖਿਆ ਗਿਆ, ਉਨ੍ਹਾਂ ਨੂੰ ਨਾਕਾਫ਼ੀ ਡਾਕਟਰੀ ਸਹਾਇਤਾ ਮਿਲੀ ਸੀ ਅਤੇ ਜਾਨਲੇਵਾ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ।

DHS ਨੂੰ ਇਸ ਪ੍ਰਸਤਾਵ ਨੂੰ ਰੋਕਣ ਦੀ ਅਪੀਲ ਕਰਨ ਤੋਂ ਇਲਾਵਾ, ਸਾਂਸਦਾਂ ਨੇ ਮੌਜੂਦਾ ICE ਨਜ਼ਰਬੰਦੀ ਕੇਂਦਰਾਂ ਵਿੱਚ ਬਿਹਤਰ ਸਥਿਤੀਆਂ ਦੀ ਵੀ ਮੰਗ ਕੀਤੀ ਹੈ।

Comments

Related

To continue...

Already have an account? Log in

Create your free account or log in