 ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਹਨ / fb @ Ravneet Singh Bittu
                                ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਲ ਹੋਏ ਹਨ / fb @ Ravneet Singh Bittu
            
                      
               
             
            ਅਕਸਰ ਜਦੋਂ ਕੋਈ ਰਾਜਨੀਤਕ ਆਗੂ ਪਾਰਟੀ ਬਦਲਦੇ ਹਨ ਤਾਂ ਆਪਣੀ ਪਹਿਲੀ ਪਾਰਟੀ ਵਿਚਲੀਆਂ ਗੱਲਾਂ ਅਤੇ ਪੁਰਾਣੇ ਸਾਥੀਆਂ ਨੂੰ ਆੜੇ ਹੱਥੀਂ ਲੈਂਦੇ ਹਨ। ਅਜਿਹਾ ਹੀ ਕੁਝ ਰਵਨੀਤ ਸਿੰਘ ਬਿੱਟੂ ਵੱਲੋਂ ਕੀਤਾ ਜਾ ਰਿਹਾ ਹੈ।
ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸੁਰ ਹੀ ਬਦਲ ਗਏ ਹਨ। ਬਿੱਟੂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਵੱਡੇ ਇਲਜ਼ਾਮ ਲਾਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਦਾ ਦੌਰਾ ਕਰਨਾ ਸੀ ਤਾਂ ਉਨ੍ਹਾਂ ਦੇ ਕਾਫਲੇ ਨੂੰ ਰੋਕਣ ਪਿੱਛੇ ਚਰਨਜੀਤ ਸਿੰਘ ਚੰਨੀ ਦੀ ਸ਼ਰਾਰਤ ਸੀ। ਉਨ੍ਹਾਂ ਨੇ 15-20 ਲੋਕ ਭੇਜ ਕੇ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਸੀ।
ਰਵਨੀਤ ਬਿੱਟੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੋਦੀ ਪੰਜਾਬ ‘ਚ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਨ ਲਈ ਹੈਲੀਕਾਪਟਰ ਤੋਂ ਰਵਾਨਾ ਹੋ ਕੇ ਸੜਕ ਰਾਹੀਂ ਫ਼ਿਰੋਜ਼ਪੁਰ ਪਹੁੰਚ ਰਹੇ ਸਨ। ਬਿੱਟੂ ਨੇ ਕਿਹਾ ਕਿ ਉਸ ਦਿਨ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਵੀ ਸਬਸਿਡੀ ਦੇਣ ਦਾ ਐਲਾਨ ਕਰਨਾ ਸੀ, ਕਿਉਂਕਿ ਇਹ ਸਰਹੱਦੀ ਸੂਬਾ ਹੈ।
ਬਿੱਟੂ ਨੇ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕਈ ਵੱਡੇ ਉਦਯੋਗ ਸਥਾਪਿਤ ਹੋ ਜਾਣੇ ਸਨ। ਗੋਬਿੰਦਗੜ੍ਹ ਨੂੰ ਮੋਦੀ ਵਲੋਂ ਭਾਰਤ ਦਾ ਸਟੀਲ ਹੱਬ ਬਣਾਇਆ ਜਾਣਾ ਸੀ। ਚੰਨੀ ਨੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਆਈਟੀ ਹੱਬ ਮੁਹਾਲੀ ਵਿੱਚ ਬਣਾਇਆ ਜਾਣਾ ਸੀ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 5 ਫਰਵਰੀ 2022 ਨੂੰ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਕਾਫੀ ਵਿਵਾਦਾਂ ਨੇ ਜਨਮ ਲਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login