ADVERTISEMENT

ADVERTISEMENT

ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਕੈਨੇਡਾ 'ਚ ਬਣੀ ਅਫਸਰ

ਉਹ 2014 ਵਿੱਚ ਸਟੱਡੀ ਵੀਜੇ `ਤੇ ਗਈ ਸੀ। ਕੈਨੇਡਾ ਪੀਆਰ ਹੋਣ ਮਗਰੋਂ ਉਸਨੇ ਸੁਧਾਰ ਅਫਸਰ ਲਈ ਇੰਟਰਵਿਊ ਦਿੱਤਾ ਅਤੇ ਕੁਲ 20 ਉਮੀਦਵਾਰਾਂ ਦੀ ਚੋਣ ਹੋਈ, ਜਿਸ ਵਿੱਚ ਕੋਮਲਪ੍ਰੀਤ ਇੱਕ ਸੀ।

ਕੋਮਲਪ੍ਰੀਤ ਕੌਰ / social media

ਪੰਜਾਬ ਤੋਂ ਹਰ ਰੋਜ਼ ਹਜ਼ਾਰਾਂ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਜਾਂਦੇ ਹਨ। ਪੰਜਾਬ ਦੇ ਬਹੁਤੇ ਲੋਕ ਕਨੇਡਾ ਵਿੱਚ ਪੜ੍ਹਨ ਅਤੇ ਉੱਥੇ ਵਸਣ ਦਾ ਸੁਪਨਾ ਦੇਖਦੇ ਹਨ।

ਇਸ ਦੇ ਨਾਲ ਹੀ ਕੈਨੇਡਾ ਤੋਂ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਦੇਸ਼ ਦੇ ਨਾਲ-ਨਾਲ ਪੰਜਾਬ ਦਾ ਵੀ ਮਾਣ ਵਧਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਕੈਨੇਡੀਅਨ ਕਰੈਕਸ਼ਨ ਅਫਸਰ ਬਣ ਗਈ ਹੈ।

ਕੋਮਲਪ੍ਰੀਤ ਕੌਰ ਨੂੰ ਕੈਨੇਡਾ ਸਰਕਾਰ ਵੱਲੋਂ ਸਕੈਚਵਨ ਵਿੱਚ ਤਾਇਨਾਤ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਕੋਮਲਪ੍ਰੀਤ  ਫਰੀਦਕੋਟ, ਡੋਗਰ ਬਸਤੀ ਗਲੀ ਨੰ: 9 ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਏਐਸਆਈ ਦਿਲਬਾਗ ਸਿੰਘ ਅਤੇ ਹਰਜਿੰਦਰ ਕੌਰ ਦੀ ਬੇਟੀ ਹੈ। ਉਹ 2014 ਵਿੱਚ ਸਟੱਡੀ ਵੀਜੇ `ਤੇ ਗਈ ਸੀ। ਇੰਨੀ ਦਿਨੀ ਦਿਲਬਾਗ ਸਿੰਘ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। 

 

ਕੋਮਲਪ੍ਰੀਤ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਦੀ ਵਿਦਿਆਰਥਣ ਰਹੀ ਹੈ ਅਤੇ ਕੈਨੇਡਾ ਪੀਆਰ ਹੋਣ ਮਗਰੋਂ ਉਸਨੇ ਸੁਧਾਰ ਅਫਸਰ ਲਈ ਇੰਟਰਵਿਊ ਦਿੱਤਾ ਅਤੇ ਕੁਲ 20 ਉਮੀਦਵਾਰਾਂ ਦੀ ਚੋਣ ਹੋਈ, ਜਿਸ ਵਿੱਚ ਕੋਮਲਪ੍ਰੀਤ ਇੱਕ ਸੀ। ਧੀ ਦੀ ਇਸ ਪ੍ਰਾਪਤੀ ਨਾਲ ਘਰ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ਲੋਕ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ।

 

Comments

Related