ਵਾਸ਼ਿੰਗਟਨ: ਅਮਰੀਕਨਾਂ ਅਤੇ ਇੱਥੇ ਵਸਦੇ ਸਮੂਹ ਭਾਈਚਾਰਿਆਂ ਵਲੋਂ 4 ਜੁਲਾਈ ਯਾਨੀ ਅਮਰੀਕਾ ਦੀ ਅਜ਼ਾਦੀ ਦਾ ਦਿਵਸ ਬਹੁਤ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਰਾਸ਼ਟਰੀ ਪੱਧਰ ਦੀ ਇਕ ਅਜ਼ਾਦੀ ਦੀ ਨੈਸ਼ਨਲ ਪਰੇਡ ਕੱਢੀ ਜਾਂਦੀ ਹੈ। ਕਿਸੇ ਵੀ ਭਾਈਚਾਰੇ ਨੂੰ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਿਲ ਕਰਨ ਦੀ ਪ੍ਰਵਾਨਗੀ ਮਿਲਣਾ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ। ਸਿੱਖਸ ਆਫ਼ ਅਮੈਰਿਕਾ ਵਲੋਂ ਪਿਛਲੇ 11 ਸਾਲਾਂ ਤੋਂ ਆਪਣਾ ਇਕ ਫ਼ਲੋਟ ਇਸ ਪਰੇਡ ਵਿਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਇਸ ਸਾਲ ਵੀ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ਼ ਅਮੈਰਿਕਾ ਨੂੰ ਅਜ਼ਾਦੀ ਦੀ ਰਾਸ਼ਟਰੀ ਪਰੇਡ ਵਿਚ ਇਕ ਨਹੀਂ ਦੋ ਸਿੱਖ ਫ਼ਲੋਟ ਸ਼ਾਮਿਲ ਕਰਨ ਦੀ ਪ੍ਰਵਾਨਗੀ ਮਿਲੀ ਤੇ ਸਿੱਖਸ ਆਫ਼ ਅਮੈਰਿਕਾ ਨੇ ਇਸ ਪਰੇਡ ਵਿਚ ਦੋ ਸਿੱਖ ਫ਼ਲੋਟ ਸ਼ਾਮਿਲ ਕਰ ਕੇ ਸਭ ਭਾਈਚਾਰਿਆਂ ਦਾ ਦਿਲ ਜਿੱਤ ਲਿਆ।
ਅਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਫ਼ਲੋਟ ਨੂੰ ਐੱਲ.ਈ.ਡੀ. ਸਕਰੀਨਾਂ ਨਾਲ ਸਜਾਇਆ ਗਿਆ ਸੀ ਜਿਸ ਵਿਚ ਸਿੱਖ ਧਰਮ ਦੇ ਸਿਧਾਂਤਾਂ, ਪਰੰਪਰਾਵਾਂ, ਪ੍ਰਾਪਤੀਆਂ ਸਣੇ ਪੁਰਾਤਨ ਅਤੇ ਅਜੋਕੇ ਇਤਿਹਾਸ ਨੂੰ ਦਰਸਾਇਆ ਗਿਆ। ਪਹਿਲੀ ਵਾਰ ਸ਼ਾਮਿਲ ਕੀਤੇ ਗਿਆ ਦੂਜਾ ਫਲੋਟ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਸਮਰਪਿਤ ਕੀਤਾ ਗਿਆ ਜੋ ਕਿ ਲੋਕਾਂ ਲਈ ਬਹੁਤ ਹੀ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਅਤੇ ਸਭ ਭਾਈਚਾਰਿਆਂ ਨੇ ਪੰਜਾਬ ਦੇ ਲੋਕ ਨਾਚ ਭੰਗੜਾ ਦਾ ਅਨੰਦ ਮਾਣਿਆ।
ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖਸ ਆਫ਼ ਅਮੈਰਿਕਾ ਦਾ ਮੁੱਖ ਮਕਸਦ ਦੂਜੇ ਭਾਈਚਾਰਿਆਂ ਨੂੰ ਸਿੱਖੀ ਦੀ ਪਛਾਣ ਅਤੇ ਸਿੱਖੀ ਦੇ ਸੰਕਲਪ ਬਾਰੇ ਦੱਸਣ ਤੋਂ ਇਲਾਵਾ ਅਮਰੀਕਾ ’ਚ ਫੌਜ, ਪੁਲਿਸ, ਅਕਾਦਮਿਕ, ਆਰਥਿਕ ਖ਼ੇਤਰ, ਬਿਜਨਸ ਅਤੇ ਸਿਆਸੀ ਯੋਗਦਾਨ ਬਾਰੇ ਵੀ ਦੱਸਣਾ ਸੀ। ਅਮੈਰਿਕਾ ’ਚ ਸਿੱਖਾਂ ਵਲੋਂ ਕੀਤੀਆਂ ਗਈਆਂ ਵਿਲੱਖਣ ਪ੍ਰਾਪਤੀਆਂ ਨੂੰ ਐੱਲ.ਈ.ਡੀ. ਉੱਤੇ ਲਗਾਤਾਰ ਦਰਸਾਇਆ ਜਾ ਰਿਹਾ ਸੀ। ਇਕ ਅੰਦਾਜ਼ੇ ਮੁਤਾਬਿਕ ਸੜਕ ਦੇ ਦੋਵੇਂ ਪਾਸੇ ਬੈਠੇ ਇਕ ਲੱਖ ਤੋਂ ਵੱਧ ਲੋਕਾਂ ਨੇ ਨੇੜਿਓਂ ਇਹਨਾਂ ਫ਼ਲੋਟਾਂ ਨੂੰ ਦੇਖਿਆ ਤੇ ਹੋਰ ਲੱਖਾਂ ਲੋਕਾਂ ਨੇ ਨੈਸ਼ਨਲ ਟੀ.ਵੀ. ਅਤੇ ਸ਼ੋਸ਼ਲ ਮੀਡੀਏ ਰਾਹੀਂ ਇਸ ਦੀਆਂ ਗਤੀਵਿਧੀਆਂ ਨੂੰ ਵਾਚਿਆ।
ਸਿੱਖ ਫ਼ਲੋਟਅ ਦੇ ਨਾਲ ਲਾਲ ਪੱਗਾਂ, ਚਿੱਟੀਆਂ ਕਮੀਜ਼ਾਂ, ਨੀਲੀਆਂ ਪੈਂਟਾਂ ਤੇ ਅਮੈਰਿਕਨ ਫ਼ਲੈਗ ਤੇ ਸਿੱਖਸ ਆਫ ਅਮੈਰਿਕਾ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਪਹਿਨੇ ਮਰਦ ਅਤੇ ਅਮੈਰਿਕਨ ਝੰਡੇ ਦੇ ਸਕਾਰਫ਼ ਅਤੇ ਚਿੱਟੇ ਕੱਪੜੇ ਪਹਿਨੀ ਸਿੱਖ ਔਰਤਾਂ ਫ਼ਲੋਟ ਦੀ ਸ਼ਾਨ ਨੂੰ ਵਧਾ ਰਹੇ ਸਨ। ਸਿੱਖ ਫ਼ਲੋਟ ਵਿਚ ਸਿੱਖਸ ਆਫ ਅਮਰਿਕਾ ਦੇ ਨੁਮਾਇੰਦੇ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਮੀਤ ਪ੍ਰਧਾਨ, ਡਾ. ਸੁਖਪਾਲ ਸਿੰਘ ਧਨੋਆ, ਵਰਿੰਦਰ ਸਿੰਘ, ਗੁਰਿੰਦਰ ਸੇਠੀ, ਇੰਦਰਜੀਤ ਗੁਜਰਾਲ,ਜਸਵਿੰਦਰ ਸਿੰਘ ਜੌਨੀ, ਕੁਲਵਿੰਦਰ ਫ਼ਲੋਰਾ, ਮਨਿੰਦਰ ਸੇਠੀ, ਪ੍ਰਭਜੋਤ ਬਤਰਾ, ਹਰਬੀਰ ਬਤਰਾ, ਮਹਿੰਦਰ ਸਿੰਘ ਭੋਗਲ, ਗੁਰਦੀਪ ਸਿੰਘ, ਸਰਮੁੱਖ ਸਿੰਘ ਮਾਣਕੂ, ਕਰਨ ਸਿੰਘ, ਕਰਮਜੀਤ ਸਿੰਘ, ਜੋਗਿੰਦਰ ਸਮਰਾ, ਡਾ. ਦਰਸ਼ਨ ਸਿੰਘ ਸਲੂਜਾ ਅਤੇ ਗੁਰਚਰਨ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਦਿਲਵੀਰ ਸਿੰਘ, ਜਸਵੰਤ ਸਿੰਘ ਧਾਲੀਵਾਲ, ਰਤਨ ਸਿੰਘ, ਸੁਰਜੀਤ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਸੰਨੀ ਅਤੇ ਡੰਡਾਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਜੋਗਿੰਦਰ ਸਿੰਘ ਸਮਰਾ ਅਤੇ ਨਿਰਮਲ ਸਿੰਘ ਸਣੇ ਕਈ ਸਿੱਖ ਸੰਸਥਾਵਾਂ ਦੇ ਪ੍ਰਤੀਨਿਧ ਸ਼ਾਮਿਲ ਹੋਏ।
ਦੋਵਾਂ ਸਿੱਖ ਫਲੋਟਾਂ, ਭੰਗੜੇ ਦੀ ਪੇਸ਼ਕਾਰੀ, ਐਲਈਡੀ ਸਕਰੀਨਾਂ ਤੇ ਵਿਖਾਈਆਂ ਗਈਆਂ ਸਿੱਖਾਂ ਦੀਆਂ ਪ੍ਰਾਪਤੀਆਂ ਅਤੇ ਸਿੱਖਾਂ ਦੀਆਂ ਰੰਗ ਬਰੰਗੀਆਂ ਪੱਗਾਂ ਪਰੇਡ ਵਿਚ ਸ਼ਾਮਿਲ ਲੋਕਾਂ ਵਿਚ ਖਿੱਚ ਦਾ ਕੇਂਦਰ ਬਣੇ ਰਹੇ ਅਤੇ ਸਿਖਸ ਆਫ ਅਮਰੀਕਾ ਲਗਾਤਾਰ 11ਵੇਂ ਸਾਲ ਲੱਖਾਂ ਅਮਰੀਕਨਾਂ ਆਪਣਾ ਸੁਨੇਹਾ ਦੇਣ ਵਿੱਚ ਸਫਲ ਰਿਹਾ ਅਤੇ ਪਹਿਲੀ ਵਾਰ ਅਮਰੀਕਨ ਨੌਜਵਾਨਾਂ ਨੇ ਖੁਦ ਆਪਣੀ ਇੱਛਾ ਨਾਲ ਦਸਤਾਰਾਂ ਸਜਾ ਕੇ ਅਤੇ ਸਿੱਖਾਂ ਦੇ ਨਾਲ ਸ਼ਾਮਲ ਹੋ ਕੇ ਇਸ ਪਰੇਡ ਵਿੱਚ ਹਿੱਸਾ ਲਿਆ ਜੋ ਸਿਖਸ ਆਫ਼ ਅਮਰੀਕਾ ਦੇ ਮਕਸਦ ਦੀ ਪੂਰਤੀ ਵੱਲ ਇਕ ਸਾਰਥਕ ਹੁੰਗਾਰਾ ਕਿਹਾ ਜਾ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login