ਸੈਂਟਰ ਫਾਰ ਇੰਡਿਕ ਫਿਲਮਜ਼ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਹਰ ਸਾਲ ਹੋਣ ਵਾਲਾ ਇੰਡਿਕ ਫ਼ਿਲਮ ਉਤਸਵ (Indic Film Utsav) ਪੂਰੀ ਤਰ੍ਹਾਂ ਵਿਅਕਤੀਗਤ ਰੂਪ (In Person) ਵਿਚ ਕਰਵਾਇਆ ਜਾਵੇਗਾ ਅਤੇ ਇਹ ਡੈਲਸ, ਟੈਕਸਾਸ ਵਿਖੇ ਆਯੋਜਿਤ ਕੀਤਾ ਜਾਵੇਗਾ। ਇਹ ਫੈਸਲਾ ਪਿਛਲੇ ਵਰ੍ਹਿਆਂ ਦੇ ਓਟੀਟੀ ਅਤੇ ਹਾਈਬ੍ਰਿਡ ਫਾਰਮੈਟ ਤੋਂ ਹਟ ਕੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਇਹ ਐਲਾਨ ਇੰਡਿਕਾ (INDICA) ਨਾਮਕ ਗੈਰ-ਲਾਭਕਾਰੀ ਸੰਸਥਾ ਦੇ ਉਪਰਾਲੇ 'ਸੈਂਟਰ ਫ਼ੋਰ ਇੰਡਿਕ ਫ਼ਿਲਮਜ਼' ਦੇ ਸਹਿ-ਸੰਸਥਾਪਕ ਦਾਂਜੀ ਥੋਟਾਪੱਲੀ (Danji Thotapalli) ਨੇ ਕੀਤਾ। 2025 ਐਡੀਸ਼ਨ ਵਿੱਚ ਸਿਨੇਮਾਘਰਾਂ ਵਿੱਚ ਫ਼ਿਲਮਾਂ ਦੀ ਸਕਰੀਨਿੰਗ, ਫ਼ਿਲਮਕਾਰਾਂ ਦੇ ਸਮਾਜਿਕ ਸਮਾਗਮ, ਲਾਈਵ ਸਵਾਲ-ਜਵਾਬ ਸੈਸ਼ਨ ਅਤੇ ਫੈਸਟੀਵਲ ਦੇ ਅਲਟਰਾਸ਼ਾਰਟ ਫਿਲਮ ਮੁਕਾਬਲੇ ‘ਸਿਨੇਸਪਾਰਕਸ’ (CineSparks) ਦਾ ਗ੍ਰੈਂਡ ਫਾਈਨਲ ਸ਼ਾਮਿਲ ਹੋਵੇਗਾ।
ਥੋਟਾਪੱਲੀ ਨੇ ਕਿਹਾ, "ਅਸੀਂ ਇੰਡਿਕ ਫ਼ਿਲਮ ਉਤਸਵ ਨੂੰ ਪੂਰੀ ਤਰ੍ਹਾਂ ਵੱਡੀ ਸਕਰੀਨ 'ਤੇ ਲਿਆਉਣ ਨੂੰ ਲੈ ਕੇ ਬਹੁਤ ਉਤਸਾਹਿਤ ਹਾਂ।
ਥੋਟਾਪੱਲੀ ਨੇ ਅੱਗੇ ਕਿਹਾ, "ਸਿਨੇਮਾ ਵਿੱਚ ਸੱਭਿਆਚਾਰਕ ਪਛਾਣ ਨੂੰ ਰੂਪ ਦੇਣ ਦੀ ਅਥਾਹ ਸ਼ਕਤੀ ਹੈ ਅਤੇ ਅਸੀਂ ਅਜਿਹੀਆਂ ਫਿਲਮਾਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਉਤਸ਼ਾਹਿਤ ਹਾਂ ਜੋ ਸਾਡੀਆਂ ਵਿਭਿੰਨ ਪਰੰਪਰਾਵਾਂ, ਭਾਸ਼ਾਵਾਂ ਅਤੇ ਕਦਰਾਂ-ਕੀਮਤਾਂ ਨੂੰ ਦਰਸਾਉਂਦੀਆਂ ਹਨ।
ਉਤਸਵ ਦੀ ਸ਼ੁਰੂਆਤ ਇੱਕ ਸਕਰੀਨਿੰਗ ਅਤੇ ਗਾਲਾ ਨਾਈਟ ਨਾਲ ਹੋਵੇਗੀ, ਜਿਸ ਤੋਂ ਬਾਅਦ ਹਫ਼ਤੇ ਦੇ ਅਖੀਰ ਵਿਚ ਭਾਰਤੀ ਅਤੇ ਦੱਖਣੀ ਏਸ਼ੀਆਈ ਭਾਸ਼ਾਵਾਂ ਦੀਆਂ ਫਿਲਮਾਂ ਵਿਖਾਈਆਂ ਜਾਣਗੀਆਂ। ਇਸ ਸਾਲ ਦੇ ਫੈਸਟੀਵਲ ਲਈ ਫਿਲਮਾਂ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 25 ਅਗਸਤ, 2025 ਹੈ। ਚੁਣੀਆਂ ਗਈਆਂ ਫਿਲਮਾਂ ਦਾ ਐਲਾਨ 6 ਅਕਤੂਬਰ, 2025 ਨੂੰ ਕੀਤਾ ਜਾਵੇਗਾ। ਐਂਟਰੀਆਂ ਨੂੰ ਫਿਲਮਫਰੀਵੇਅ (FilmFreeway) ਰਾਹੀਂ "ਇੰਡਿਕ ਫਿਲਮ ਉਤਸਵ" ਸਰਚ ਕਰਕੇ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਇਹ ਸਮਾਗਮ ਸੈਂਟਰ ਫਾਰ ਇੰਡਿਕ ਫਿਲਮਜ਼ ਦੁਆਰਾ ਕਰਵਾਇਆ ਜਾ ਰਿਹਾ ਹੈ, ਜੋ ਕਿ ਇੰਡਿਕਾ ਦੀ ਇੱਕ ਪਹਿਲਕਦਮੀ ਹੈ। ਇੰਡਿਕਾ ਇੱਕ ਅਜਿਹੀ ਸੰਸਥਾ ਹੈ ਜੋ ਸਿੱਖਿਆ, ਖੋਜ ਅਤੇ ਸੱਭਿਆਚਾਰਕ ਪਲੇਟਫਾਰਮਾਂ ਰਾਹੀਂ ਭਾਰਤੀ ਗਿਆਨ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਕਰਦੀ ਹੈ। ਇੰਡਿਕਾ ਦੇ ਮੁੱਖ ਖੇਤਰਾਂ ਵਿੱਚ ਆਯੁਰਵੇਦ, ਸੰਸਕ੍ਰਿਤ ਸਾਹਿਤ, ਵੈਦਿਕ ਦਰਸ਼ਨ, ਕਲਾਸੀਕਲ ਕਲਾਵਾਂ ਅਤੇ ਮੰਦਰ ਆਰਕੀਟੈਕਚਰ ਸ਼ਾਮਲ ਹਨ।
ਥੋਟਾਪੱਲੀ ਨੇ ਕਿਹਾ, “ਅਸੀਂ ਆਪਣੇ ਥੀਮ ਅਤੇ ਉਦੇਸ਼ ਨੂੰ ਹੋਰ ਸਾਫ਼ ਬਣਾਉਣ ਲਈ ਉਤਸਵ ਨੂੰ ‘ਦ ਫੈਸਟਿਵਲ ਆਫ਼ ਪੋਜ਼ੀਟਿਵ ਸਿਨੇਮਾ’ (The Festival of Positive Cinema) ਦੀ ਟੈਗਲਾਈਨ ਦਿੱਤੀ ਹੈ।” ਉਨ੍ਹਾਂ ਨੇ ਦਰਸ਼ਕਾਂ ਅਤੇ ਫਿਲਮ ਨਿਰਮਾਤਾਵਾਂ ਨੂੰ ਨਵੰਬਰ ਵਿੱਚ ਇਸ ਫੈਸਟੀਵਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਇੱਕ ਅਜਿਹੇ ਅਨੁਭਵ ਦਾ ਵਾਅਦਾ ਕੀਤਾ ਜੋ “ਬਿਹਤਰ ਅਤੇ ਪੂਰੀ ਤਰ੍ਹਾਂ ਵਿਅਕਤੀਗਤ” ਹੋਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login