ਅਮਰੀਕੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਬੋਇੰਗ ਨੇ ਨਿੱਜੀ ਤੌਰ 'ਤੇ ਸੂਚਨਾਵਾਂ ਜਾਰੀ ਕੀਤੀਆਂ ਹਨ ਕਿ ਬੋਇੰਗ ਜਹਾਜ਼ਾਂ 'ਤੇ ਲੱਗੇ ਫਿਊਲ ਸਵਿੱਚ ਲੌਕ (fuel switch locks) ਸੁਰੱਖਿਅਤ ਹਨ। ਰਾਇਟਰਜ਼ ਦੁਆਰਾ ਦੇਖੇ ਗਏ ਇੱਕ ਦਸਤਾਵੇਜ਼ ਅਤੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਚਾਰ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
FAA ਦਾ 11 ਜੁਲਾਈ ਨੂੰ ਜਾਰੀ ਕੀਤਾ ਗਿਆ "ਕੰਟੀਨਿਊਡ ਏਅਰਵਰਦੀਨੈੱਸ ਨੋਟੀਫਿਕੇਸ਼ਨ" (Continued Airworthiness Notification) ਪਿਛਲੇ ਮਹੀਨੇ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸੇ ਦੀ ਮੁੱਢਲੀ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ 260 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੰਜਣ ਦੇ ਫਿਊਲ ਕੱਟ-ਆਫ ਸਵਿੱਚਾਂ 'ਤੇ ਸਵਾਲ ਖੜ੍ਹੇ ਹੋਏ ਸਨ।
FAA ਦੀ ਨੋਟੀਫਿਕੇਸ਼ਨ, ਜੋ ਰਾਇਟਰਜ਼ ਨੇ ਦੇਖੀ, ਵਿੱਚ ਲਿਖਿਆ ਸੀ: "ਹਾਲਾਂਕਿ ਫਿਊਲ ਕੰਟਰੋਲ ਸਵਿੱਚ ਦਾ ਡਿਜ਼ਾਇਨ ਜਿਸ ਵਿਚ ਲੌਕਿੰਗ ਵਿਸ਼ੇਸ਼ਤਾ ਸ਼ਾਮਲ ਹੈ, ਵੱਖ-ਵੱਖ ਬੋਇੰਗ ਏਅਰਪਲੇਨ ਜਹਾਜ਼ ਮਾਡਲਾਂ ਨਾਲ ਮਿਲਦੇ-ਜੁਲਦੇ ਹਨ। FAA ਇਸ ਮੁੱਦੇ ਨੂੰ ਅਸੁਰੱਖਿਅਤ ਸਥਿਤੀ ਨਹੀਂ ਮੰਨਦਾ ਜੋ ਕਿਸੇ ਵੀ ਬੋਇੰਗ ਏਅਰਪਲੇਨ ਮਾਡਲ, ਜਿਸ ਵਿੱਚ ਮਾਡਲ 787 ਵੀ ਸ਼ਾਮਲ ਹੈ, ਉੱਤੇ ਏਅਰਵਰਦੀਨੈੱਸ ਡਾਇਰੈਕਟਿਵ (Airworthiness Directive) ਜਾਰੀ ਕਰਨ ਦੀ ਲੋੜ ਹੋਵੇ।" FAA ਨੇ ਕਿਹਾ ਕਿ ਉਨ੍ਹਾਂ ਕੋਲ ਨੋਟੀਫਿਕੇਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਜੋ ਉਹ ਸਾਂਝਾ ਕਰ ਸਕਣ।
ਦੋ ਸੂਤਰਾਂ ਨੇ ਸਿੱਧੀ ਜਾਣਕਾਰੀ ਨਾਲ ਦੱਸਿਆ ਕਿ ਬੋਇੰਗ ਨੇ ਵੀ ਪਿਛਲੇ ਕੁਝ ਦਿਨਾਂ ਵਿੱਚ ਏਅਰਲਾਈਨਾਂ ਨੂੰ ਭੇਜੇ ਗਏ ਇੱਕ ਮਲਟੀ-ਆਪਰੇਟਰ-ਮੈਸੇਜ (Multi-Operator-Message) ਵਿੱਚ FAA ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨਿਰਮਾਤਾ ਕੋਈ ਕਾਰਵਾਈ ਦੀ ਸਿਫਾਰਸ਼ ਨਹੀਂ ਕਰ ਰਿਹਾ ਹੈ।
ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ, ਜੋ ਭਾਰਤ ਦੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਵੱਲੋਂ ਤਿਆਰ ਕੀਤੀ ਗਈ, ਵਿੱਚ 2018 ਦੀ FAA ਐਡਵਾਈਜ਼ਰੀ ਦਾ ਜ਼ਿਕਰ ਕੀਤਾ ਗਿਆ ਹੈ। ਇਸ ਐਡਵਾਈਜ਼ਰੀ ਵਿੱਚ ਬੋਇੰਗ ਦੇ ਕਈ ਮਾਡਲਾਂ (ਜਿਵੇਂ ਕਿ 787) ਦੇ ਓਪਰੇਟਰਾਂ ਨੂੰ ਇਹ ਸੁਝਾਅ ਦਿੱਤਾ ਗਿਆ ਸੀ ਕਿ ਉਹ ਫਿਊਲ ਕੱਟ-ਆਫ ਸਵਿੱਚਾਂ ਦੀ ਲੌਕਿੰਗ ਵਿਸ਼ੇਸ਼ਤਾ ਦੀ ਜਾਂਚ ਕਰਵਾਉਣ, ਤਾਂ ਜੋ ਇਹ ਸੁਨਿਸ਼ਚਿਤ ਹੋ ਸਕੇ ਕਿ ਇਹ ਸਵਿੱਚ ਗਲਤੀ ਨਾਲ ਵੀ ਹਿਲਾਏ ਨਾ ਜਾਣ — ਹਾਲਾਂਕਿ ਇਹ ਨਿਰਦੇਸ਼ ਕਾਨੂੰਨੀ ਤੌਰ 'ਤੇ ਲਾਜ਼ਮੀ ਨਹੀਂ ਸੀ।
ਰਿਪੋਰਟ ਵਿੱਚ ਕਿਹਾ ਗਿਆ ਕਿ ਏਅਰ ਇੰਡੀਆ ਨੇ FAA ਦੀ 2018 ਐਡਵਾਈਜ਼ਰੀ ਅਨੁਸਾਰ ਇਹ ਜਾਂਚ ਨਹੀਂ ਕਰਵਾਈ ਸੀ, ਕਿਉਂਕਿ ਇਹ ਜ਼ਰੂਰੀ ਨਹੀਂ ਸੀ, ਪਰ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਿਕਾਰਡਾਂ ਤੋਂ ਪਤਾ ਚੱਲਦਾ ਹੈ ਕਿ ਥ੍ਰੌਟਲ ਕੰਟਰੋਲ ਮੋਡਿਊਲ (throttle control module) , ਜਿਸ ਵਿੱਚ ਫਿਊਲ ਸਵਿੱਚ ਸ਼ਾਮਲ ਹਨ, ਨੂੰ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਵਿੱਚ 2019 ਅਤੇ 2023 ਵਿੱਚ ਬਦਲਿਆ ਗਿਆ ਸੀ।
ਮੌਂਟਰੀਅਲ-ਆਧਾਰਤ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਏਅਰ ਲਾਈਨ ਪਾਇਲਟਸ ਐਸੋਸੀਏਸ਼ਨਾਂ (Montreal-based International Federation of Air Line Pilots’ Associations) ਵਿੱਚ ਭਾਰਤੀ ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਐਲਫਾ ਇੰਡੀਆ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਪਾਇਲਟ ਦੀ ਗਲਤੀ ਦੀ ਧਾਰਨਾ ਨੂੰ ਰੱਦ ਕਰ ਦਿੱਤਾ ਅਤੇ "ਨਿਰਪੱਖ, ਤੱਥ-ਆਧਾਰਿਤ ਜਾਂਚ" ਦੀ ਮੰਗ ਕੀਤੀ।
ਐਲਫਾ ਇੰਡੀਆ ਦੇ ਪ੍ਰਧਾਨ ਸੈਮ ਥੋਮਸ ਨੇ ਐਤਵਾਰ ਨੂੰ ਰਾਇਟਰਜ਼ ਨੂੰ ਕਿਹਾ "ਪਾਇਲਟਾਂ ਦੀ ਸੰਸਥਾ ਨੂੰ ਹੁਣ ਜਾਂਚ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਘੱਟੋ ਘੱਟ ਨਿਰੀਖਕਾਂ ਵਜੋਂ ਤਾਂ ਜ਼ਰੂਰ।” ਦੋ ਅਮਰੀਕੀ ਸੁਰੱਖਿਆ ਮਾਹਰਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਜਾਂਚ ਵਿੱਚ ਨਿਰੀਖਕਾਂ ਵਜੋਂ ਸ਼ਾਮਲ ਹੋਣ ਦੀ ਐਲਫਾ ਇੰਡੀਆ ਦੀ ਬੇਨਤੀ ਦਾ ਸਮਰਥਨ ਕੀਤਾ ਹੈ, ਪਰ ਕਿਹਾ ਕਿ ਜਾਂਚ ਰਿਪੋਰਟ ਪਾਇਲਟ ਦੀ ਗਲਤੀ ਪ੍ਰਤੀ ਕੋਈ ਪੱਖਪਾਤ ਨਹੀਂ ਦਰਸਾਉਂਦੀ। ਇੱਕ ਪਾਇਲਟ ਅਤੇ ਸਾਬਕਾ ਐਲਫਾ ਯੂ.ਐਸ. ਨੁਮਾਇੰਦਾ, ਜੌਨ ਕੌਕਸ ਨੇ ਕਿਹਾ ਕਿ AAIB ਦੀ ਰਿਪੋਰਟ ਨਿਆਂਪੂਰਕ ਅਤੇ ਨਿਰਪੱਖ ਜਾਪਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login