2024 ਵਿੱਚ 48 ਫੀਸਦੀ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ (AAPI) ਬਾਲਗਾਂ ਨੇ ਨਫ਼ਰਤ ਦੇ ਅਨੁਭਵ ਦੀ ਰਿਪੋਰਟ ਦਿੱਤੀ। ਇਹ ਜਾਣਕਾਰੀ Stop AAPI Hate ਵੱਲੋਂ 17 ਜੁਲਾਈ ਨੂੰ ਜਾਰੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ। ਇਹ ਨਤੀਜੇ 2023 ਦੇ ਸਮਾਨ ਹੀ ਹਨ, ਜਦੋਂ ਲਗਭਗ 49 ਫੀਸਦੀ ਲੋਕਾਂ ਨੇ ਇਸੇ ਖੇਤਰ ਵਿੱਚ ਨਫ਼ਰਤ ਦਾ ਅਨੁਭਵ ਕਰਨ ਦੀ ਰਿਪੋਰਟ ਕੀਤੀ ਸੀ।
ਇਹ ਸੂਬਾ, ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਡੀ ਏਸ਼ੀਅਨ ਅਮਰੀਕਨ ਅਤੇ ਪੈਸੀਫਿਕ ਆਈਲੈਂਡਰ ਆਬਾਦੀ ਵਾਲਾ ਹੈ, ਅਜੇ ਵੀ ਦੇਸ਼ ਵਿੱਚ AAPI ਵਿਰੋਧੀ ਨਫ਼ਰਤ ਦਾ ਰਾਸ਼ਟਰੀ ਕੇਂਦਰ ਬਣਿਆ ਹੋਇਆ ਹੈ।
ਇਹ ਨਤੀਜੇ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਕੈਲੀਫ਼ੋਰਨੀਆ ਵਿੱਚ AAPI ਭਾਈਚਾਰਿਆਂ ਵਿਰੁੱਧ ਫੈਡਰਲ ਇਮੀਗ੍ਰੇਸ਼ਨ ਕਾਰਵਾਈਆਂ ਦੀ ਇਕ ਨਵੀਂ ਲਹਿਰ ਚੱਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ, ICE ਅਧਿਕਾਰੀਆਂ ਨੇ ਇਮੀਗ੍ਰੈਂਟਾਂ ਨੂੰ ਅਦਾਲਤਾਂ, ਹਸਪਤਾਲਾਂ ਅਤੇ ਖੇਤੀਬਾੜੀ ਵਾਲੀਆਂ ਕੰਮ ਦੀਆਂ ਥਾਵਾਂ ਤੋਂ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਨਾਲ ਨਾਲ, U.S. Department of Justice ਨੇ AAPI ਭਾਈਚਾਰਿਆਂ ਦੀ ਸੇਵਾ ਕਰ ਰਹੀਆਂ ਸੰਸਥਾਵਾਂ ਲਈ ਸੁਰੱਖਿਆ ਫੰਡਾਂ ਵਿੱਚੋਂ ਕਈ ਸੌ ਮਿਲੀਅਨ ਡਾਲਰ ਘਟਾ ਦਿੱਤੇ ਹਨ।
ਜਨਵਰੀ 2025 ਵਿਚ ਕੀਤੇ ਗਏ ਸਰਵੇਖਣ ਇਹ ਦਰਸਾਉਂਦੇ ਹਨ ਕਿ ਲਗਭਗ ਇਕ ਤਿਹਾਈ ਬਾਲਗਾਂ ਨੇ ਨਫ਼ਰਤ ਵਾਲੀ ਘਟਨਾ ਬਾਰੇ ਕਿਸੇ ਨੂੰ ਵੀ ਨਹੀਂ ਦੱਸਿਆ- ਨਾ ਦੋਸਤਾਂ ਨੂੰ, ਨਾ ਪਰਿਵਾਰ ਨੂੰ ਅਤੇ 72 ਫੀਸਦੀ ਨੇ ਕਿਸੇ ਸਰਕਾਰੀ ਅਧਿਕਾਰੀ ਜਾਂ ਅਧਿਕਾਰਤ ਸੰਸਥਾ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ।
ਜਿਨ੍ਹਾਂ ਲੋਕਾਂ ਨੇ ਰਿਪੋਰਟ ਨਾ ਕਰਨ ਦਾ ਫ਼ੈਸਲਾ ਕੀਤਾ, ਉਨ੍ਹਾਂ ਵਿੱਚੋਂ ਬਹੁਤ ਸਾਰੇ (68 ਫੀਸਦ) ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਇਸ ਨਾਲ ਕੋਈ ਫਰਕ ਪਾਏਗਾ, ਜਾਂ 68 ਫੀਸਦ ਨੇ ਸੋਚਿਆ ਕਿ ਇਹ ਘਟਨਾ ਕਾਫੀ ਗੰਭੀਰ ਨਹੀਂ ਸੀ, ਜਾਂ 53 ਫੀਸਦ ਨੂੰ ਇਹ ਪ੍ਰਕਿਰਿਆ ਬਹੁਤ ਜ਼ਿਆਦਾ ਸਮਾਂ ਲੈਣ ਵਾਲੀ ਲੱਗੀ।
ਮੰਜੂਸ਼ਾ ਕੁਲਕਰਨੀ, ਜੋ Stop AAPI Hate ਦੀ ਸਹਿ-ਸੰਸਥਾਪਕ ਹਨ, ਉਨ੍ਹਾਂ ਨੇ ਕਿਹਾ, “ਕੈਲੀਫੋਰਨੀਆ ਵਿੱਚ 63 ਫੀਸਦ ਏਸ਼ੀਅਨ ਅਤੇ 33 ਫੀਸਦ ਪੈਸਿਫਿਕ ਆਇਲੈਂਡਰ ਲੋਕ ਵਿਦੇਸ਼ ਵਿੱਚ ਜਨਮੇ ਹਨ। ਟਰੰਪ ਪ੍ਰਸ਼ਾਸਨ ਦੀ ਵਿਦੇਸ਼ੀ-ਵਿਰੋਧੀ ਨੀਤੀ, ਵੱਡੇ ਪੱਧਰ ਤੇ ਡਿਪੋਰਟ ਕਰਨ ਦੀ ਕਾਰਵਾਈ, ਅਤੇ ਸਿੱਖਿਆ ਅਤੇ ਜਨਤਕ ਸੁਰੱਖਿਆ ਦੀ ਫੰਡਿੰਗ 'ਤੇ ਹੋ ਰਹੇ ਹਮਲੇ AAPI ਕੈਲੀਫੋਰਨੀਆ ਵਾਸੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਫੈਡਰਲ ਸਰਕਾਰ ਆਪਣੀਆਂ ਹਮਲਾਵਰ ਨੀਤੀਆਂ ਵਿੱਚ ਵਾਧਾ ਕਰ ਰਹੀ ਹੈ, ਹੁਣ ਕੈਲੀਫੋਰਨੀਆ ਦੇ ਨੇਤਾਵਾਂ ਲਈ ਇਹ ਸਮਾਂ ਹੈ ਕਿ ਉਹ ਆਪਣੇ ਨਿਵੇਸ਼ਾਂ ਨੂੰ ਦੁੱਗਣਾ ਕਰਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜਿਨ੍ਹਾਂ ਲੋਕਾਂ ਦੀ ਸੇਵਾ ਕਰਦੇ ਹਨ, ਉਹ ਨਫ਼ਰਤ ਅਤੇ ਹਿੰਸਾ ਤੋਂ ਸੁਰੱਖਿਅਤ ਰਹਿਣ।”
ਇਸ ਰਿਪੋਰਟ ਵਿੱਚ ਦਿੱਤੀਆਂ ਕੁਝ ਨਿੱਜੀ ਕਹਾਣੀਆਂ ਦਰਸਾਉਂਦੀਆਂ ਹਨ ਕਿ AAPI ਕੈਲੀਫੋਰਨੀਆ ਵਾਸੀਆਂ ਨੂੰ ਅਜੇ ਵੀ ਕਿੰਨਾ ਵੈਰ-ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਤਾਈਵਾਨੀ ਵਿਅਕਤੀ ਨੇ ਦੱਸਿਆ ਕਿ ਜਦ ਉਹ ਰੈਸਟੋਰੈਂਟ ਵਿੱਚ ਦਾਖਲ ਹੋ ਰਿਹਾ ਸੀ, ਇੱਕ ਅਜਨਬੀ ਨੇ ਚੀਕ ਮਾਰੀ, “ਆਖਰੀ ਖਾਣਾ ਖਾ ਲੈ। ਤੈਨੂੰ ਡਿਪੋਰਟ ਕੀਤਾ ਜਾ ਰਿਹਾ ਹੈ।” ਇੱਕ ਭਾਰਤੀ ਔਰਤ ਨੇ ਦੱਸਿਆ ਕਿ ਇੱਕ ਖੇਡ ਮੈਦਾਨ ਵਿੱਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ, “ਉਨ੍ਹਾਂ ਵਿੱਚੋਂ ਇੱਕ ਨੇ ਮੰਨ ਲਿਆ ਕਿ ਮੈਂ ਮੁਸਲਮਾਨ ਹਾਂ, ਜਦਕਿ ਮੈਂ ਨਹੀਂ ਹਾਂ। ਉਸ ਨੇ ਆਪਣੇ ਦੋਸਤ ਨੂੰ ਕਿਹਾ, ‘ਹੇ, ਤੇਰੇ ਕੋਲ ਬੰਦੂਕ ਹੈ?’ ਫਿਰ ਕਿਹਾ, ‘ਹੇ, ਤੇਰੇ ਕੋਲ ਬੰਬ ਹੈ?’”
ਅੰਕੜਿਆਂ ਅਨੁਸਾਰ, ਹਰਾਸਮੈਂਟ (44 ਪ੍ਰਤੀਸ਼ਤ) ਅਤੇ ਸਥਾਨਕ ਵਿਤਕਰਾ (21 ਪ੍ਰਤੀਸ਼ਤ) ਸਭ ਤੋਂ ਆਮ ਘਟਨਾਵਾਂ ਹਨ। ਜ਼ਿਆਦਾਤਰ ਘਟਨਾਵਾਂ ਜਨਤਕ ਥਾਵਾਂ ਜਾਂ ਔਨਲਾਈਨ ਵਾਪਰੀਆਂ ਹਨ।
ਧਮਕੀਆਂ ਦੇ ਬਾਵਜੂਦ, 2024 ਵਿੱਚ 66 ਫੀਸਦੀ ਲੋਕਾਂ ਨੇ ਨਫਰਤ ਦੇ ਖਿਲਾਫ ਕਿਸੇ ਨਾ ਕਿਸੇ ਤਰੀਕੇ ਨਾਲ ਕਾਰਵਾਈ ਕੀਤੀ, ਜਿਸ ਵਿੱਚ ਕਮਿਊਨਿਟੀ ਵਕਾਲਤ ਸ਼ਾਮਿਲ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login