ਵਿਦੇਸ਼ਾਂ 'ਚ ਅਪਰਾਧਿਤ ਘਟਨਾਵਾਂ ਵਾਪਰਦੀਆਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਕੈਨੇਡਾ ਵਿੱਚ 2015 ਤੋਂ ਲੈ ਕੇ ਹੁਣ ਤੱਕ ਬੰਦੂਕ ਹਿੰਸਾ (Gun Crime) ਵਿੱਚ 130% ਦਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
ਹਿੰਸਾਤਮਕ ਅਪਰਾਧ ਲਗਭਗ 55% ਵਧ ਗਏ ਹਨ, ਜਿਸ ਵਿੱਚ ਹੱਤਿਆ ਦੇ ਕੇਸਾਂ ਵਿੱਚ 29% ਅਤੇ ਜਿਨਸੀ ਹਮਲਿਆਂ ਵਿੱਚ 76% ਦਾ ਵਾਧਾ ਦਰਜ ਕੀਤਾ ਗਿਆ ਹੈ।
ਠੱਗੀ (Fraud) ਦੇ ਮਾਮਲੇ 2014 ਤੋਂ ਲੈ ਕੇ ਹੁਣ ਤੱਕ 94% ਵਧੇ ਹਨ, ਜਦਕਿ ਧਮਕੀਆਂ ਅਤੇ ਜਬਰੀ ਵਸੂਲੀ (Extortion) 2014 ਤੋਂ ਬਾਅਦ ਹੈਰਾਨੀਜਨਕ ਤੌਰ 'ਤੇ 330% ਵਧੀ ਹੈ।
ਘਰੇਲੂ ਹਿੰਸਾ ਦੇ ਕੇਸਾਂ ਵਿੱਚ ਮਾਰੀਆਂ ਗਈਆਂ ਔਰਤਾਂ ਦੇ ਅੰਕੜੇ ਵਿੱਚ ਵੀ ਚਿੰਤਾਜਨਕ ਵਾਧਾ ਹੋਇਆ ਹੈ। 2023 ਵਿੱਚ ਜਿੱਥੇ 32% ਔਰਤਾਂ ਨੂੰ ਉਨ੍ਹਾਂ ਦੇ ਜੀਵਨਸਾਥੀ ਜਾਂ ਨਜ਼ਦੀਕੀ ਸਾਥੀ ਵੱਲੋਂ ਮਾਰਿਆ ਗਿਆ ਸੀ, 2024 ਵਿੱਚ ਇਹ ਅੰਕੜਾ 42% ਹੋ ਗਿਆ, ਸਿਰਫ਼ ਇੱਕ ਸਾਲ ਵਿੱਚ ਸਾਥੀ ਵਲੋਂ ਹਿੰਸਾ ਵਿੱਚ 31% ਦਾ ਵਾਧਾ ਦਰਜ ਕੀਤਾ ਗਿਆ।
ਇਹ ਅੰਕੜੇ ਕੈਨੇਡਾ ਵਿੱਚ ਸਮੁੱਚੀ ਅਪਰਾਧ ਸਥਿਤੀ ਦੀ ਗੰਭੀਰਤਾ ਨੂੰ ਉਜਾਗਰ ਕਰਦੇ ਹਨ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਪੈਦਾ ਕਰਦੇ ਹਨ। ਇਹ ਅੰਕੜਿਆਂ ਦੀ ਦਰ ਘਟਾਉਣ ਲਈ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਘਟਨਾਵਾਂ ਸਿਰਫ਼ ਕੈਨੇਡਾ 'ਚ ਹੀ ਨਹੀਂ ਬਲਕਿ ਆਸਟ੍ਰੇਲੀਆ, ਅਮਰੀਕਾ ਅਤੇ ਹੋਰਨਾਂ ਛੋਟੇ-ਵੱਡੇ ਦੇਸ਼ਾਂ 'ਚ ਵਾਪਰ ਰਹੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login