ADVERTISEMENTs

ਆਸਟ੍ਰੇਲੀਆ 'ਚ ਨਸਲੀ ਹਮਲੇ ਮਗਰੋਂ ਭਾਰਤੀ ਨੌਜਵਾਨ ਹਸਪਤਾਲ ਦਾਖਲ, ਇੱਕ ਦੋਸ਼ੀ ਗ੍ਰਿਫ਼ਤਾਰ

ਪੁਲਿਸ ਹੁਣ ਤੱਕ 5 ਵਿਚੋਂ 1 ਆਰੋਪੀ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ

ਹਮਲੇ ਦੀ ਵੀਡੀਓ ਤੋਂ ਲਿਆ ਗਿਆ ਸਕਰੀਨਸ਼ਾਟ, ਜੋ ਪੀੜਤ ਦੀ ਪਤਨੀ ਵੱਲੋਂ ਰਿਕਾਰਡ ਕੀਤਾ ਗਿਆ ਸੀ। / X @The Indian Sun

19 ਜੁਲਾਈ ਨੂੰ ਦੱਖਣੀ ਆਸਟ੍ਰੇਲੀਆ ਦੇ ਐਡੀਲੇਡ (South Australia's Adelaide) ਵਿੱਚ ਇੱਕ ਭਾਰਤੀ ਨੌਜਵਾਨ 'ਤੇ ਨਸਲੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ। ਪੀੜਤ ਚਰਨਪ੍ਰੀਤ ਸਿੰਘ, ਆਪਣੀ ਪਤਨੀ ਨਾਲ ਕਾਰ ਵਿੱਚ ਸ਼ਹਿਰ ਦਾ ਦੌਰਾ ਕਰਨ ਨਿਕਲਿਆ ਹੋਇਆ ਸੀ ਜਦੋਂ ਇਹ ਹਮਲਾ ਹੋਇਆ।

ਸਿੰਘ ਦੀ ਪਤਨੀ ਵੱਲੋਂ ਮੋਬਾਇਲ 'ਤੇ ਰਿਕਾਰਡ ਕੀਤੇ ਗਏ ਵੀਡੀਓ ਅਨੁਸਾਰ, ਪੰਜ ਵਿਅਕਤੀਆਂ ਦੇ ਇੱਕ ਗਰੁੱਪ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ 'ਤੇ ਹਥਿਆਰਾਂ ਨਾਲ ਹਮਲਾ ਕੀਤਾ।

9News ਨਾਲ ਗੱਲ ਕਰਦਿਆਂ ਚਰਨਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਸਮੂਹ ਨੇ ਬਿਨਾਂ ਕਿਸੇ ਉਕਸਾਹਟ ਦੇ ਉਸ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ, "ਉਨ੍ਹਾਂ ਨੇ ਸਿਰਫ਼ 'f--- off, Indian' ਕਿਹਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।" ਉਨ੍ਹਾਂ ਦੱਸਿਆ, “ਮੈਂ ਵੀ ਲੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਨੇ ਮੈਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਮੈਂ ਬੇਹੋਸ਼ ਨਹੀਂ ਹੋ ਗਿਆ।”

ਸਿੰਘ ਨੇ ਹਮਲੇ ਨਾਲ ਹੋਏ ਭਾਵਨਾਤਮਕ ਪ੍ਰਭਾਵ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, “ਜਦੋਂ ਅਜਿਹਾ ਕੁਝ ਹੁੰਦਾ ਹੈ, ਤਾਂ ਲੱਗਦਾ ਹੈ ਕਿ ਸਾਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ। ਤੁਸੀਂ ਆਪਣੇ ਸਰੀਰ ਵਿੱਚ ਬਹੁਤ ਕੁਝ ਬਦਲ ਸਕਦੇ ਹੋ, ਪਰ ਆਪਣਾ ਰੰਗ ਨਹੀਂ।”

ਉਨ੍ਹਾਂ ਦੀ ਪਤਨੀ ਵੱਲੋਂ ਬਣਾਈ ਗਈ ਵੀਡੀਓ ਵਿੱਚ ਸਾਫ਼ ਦਿੱਖ ਰਿਹਾ ਹੈ ਕਿ ਹਮਲਾਵਰ ਸਿੰਘ ਦੇ ਮੂੰਹ 'ਤੇ ਕਈ ਵਾਰ ਮੁੱਕੇ ਮਾਰ ਰਹੇ ਹਨ ਅਤੇ ਜਦੋਂ ਉਹ ਥੱਲੇ ਡਿੱਗ ਜਾਂਦੇ ਹਨ ਤਾਂ ਉਨ੍ਹਾਂ ਨੂੰ ਲਗਾਤਾਰ ਲੱਤਾਂ ਮਾਰੀਆਂ ਜਾ ਰਹੀਆਂ ਹਨ।
 



ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਪੀਟਰ ਮਾਲੀਨੌਸਕਾਸ (Peter Malinauskas) ਨੇ ਐਡੀਲੇਡ ਵਿੱਚ ਹੋਏ ਭਾਰਤੀ ਨੌਜਵਾਨ 'ਤੇ ਨਸਲੀ ਹਮਲੇ ਬਾਰੇ ਸਥਾਨਕ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਜਦੋਂ ਵੀ ਅਸੀਂ ਕਿਸੇ ਨਸਲੀ ਹਮਲੇ ਦਾ ਕੋਈ ਸਬੂਤ ਦੇਖਦੇ ਹਾਂ, ਉਹ ਸਾਡੇ ਸੂਬੇ ਵਿੱਚ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ ਅਤੇ ਇਹ ਸਾਡੇ ਭਾਈਚਾਰੇ ਦੀ ਸੋਚ ਦੇ ਅਨੁਕੂਲ ਨਹੀਂ ਹੈ।” 

ਆਸਟ੍ਰੇਲੀਆ ਦੇ ਭਾਰਤ ਵਿੱਚ ਹਾਈ ਕਮਿਸ਼ਨਰ ਫਿਲਿਪ ਗ੍ਰੀਨ (Philip Green) ਨੇ ਵੀ ਮਾਲੀਨੌਸਕਾਸ ਦੀ ਹਮਾਇਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੈ।



ਮੀਡੀਆ ਰਿਪੋਰਟਾਂ ਮੁਤਾਬਕ, ਪੁਲਿਸ ਨੇ ਇੱਕ 20 ਸਾਲਾ ਨੌਜਵਾਨ ਨੂੰ ਹਮਲੇ ਅਤੇ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਹੈ, ਜੋ ਐਨਫੀਲਡ ਇਲਾਕੇ ਦਾ ਨਿਵਾਸੀ ਹੈ। ਬਾਕੀ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫਤਾਰੀ ਲਈ ਪੁਲਿਸ ਨੇ ਜਨਤਾ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਪੁਲਿਸ ਦੇ ਬੁਲਾਰੇ ਨੇ 'ਦਿ ਇੰਡੀਅਨ ਸਨ' (The Indian Sun) ਨੂੰ ਦੱਸਿਆ, "ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਪੀੜਤ ਜ਼ਮੀਨ 'ਤੇ ਪਿਆ ਸੀ ਅਤੇ ਉਸਦੇ ਚਿਹਰੇ 'ਤੇ ਗੰਭੀਰ ਸੱਟਾਂ ਸਨ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤੇ ਜਾਂਚ ਜਾਰੀ ਹੈ।”

Comments

Related

ADVERTISEMENT

 

 

 

ADVERTISEMENT

 

 

E Paper

 

 

 

Video