ADVERTISEMENTs

ਸ਼ਿਕਾਗੋ ਭਾਰਤੀ-ਅਮਰੀਕੀ ਡਾਕਟਰ ਨੂੰ ਟੈਕਸ ਚੋਰੀ ਅਤੇ ਮੈਡੀਕੇਅਰ ਧੋਖਾਧੜੀ ਲਈ 34 ਮਹੀਨੇ ਦੀ ਕੈਦ

ਕ੍ਰਿਸ਼ਨਾਸਵਾਮੀ ਨੇ 2011 ਤੋਂ 2017 ਦਰਮਿਆਨ ਆਈਆਰਐਸ ਤੋਂ ਆਪਣੀਆਂ ਸੰਪਤੀਆਂ ਲੁਕਾਈਆਂ ਅਤੇ ਵਿੱਤੀ ਹਾਲਤ ਬਾਰੇ ਗਲਤ ਜਾਣਕਾਰੀ ਦਿੱਤੀ।

Representative Image / Pexels

ਸ਼ਿਕਾਗੋ ਖੇਤਰ ਦੇ ਇੱਕ ਭਾਰਤੀ-ਅਮਰੀਕੀ ਡਾਕਟਰ ਨੂੰ $1.6 ਮਿਲੀਅਨ ਟੈਕਸ ਚੋਰੀ ਕਰਨ ਅਤੇ ਮੈਡੀਕੇਅਰ ਧੋਖਾਧੜੀ ਕਰਨ ਦੇ ਦੋਸ਼ਾਂ ’ਚ 34 ਮਹੀਨੇ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੀ ਜਾਣਕਾਰੀ ਅਮਰੀਕੀ ਨਿਆਂ ਵਿਭਾਗ ਨੇ ਬੁੱਧਵਾਰ ਨੂੰ ਦਿੱਤੀ ਹੈ। 

ਇਲੀਨੋਇਸ ਦੇ ਲੇਕ ਫੌਰੈਸਟ ਦੇ ਰਹਿਣ ਵਾਲੇ ਕ੍ਰਿਸ਼ਨਾਸਵਾਮੀ ਸ਼੍ਰੀਰਾਮ ਨੇ 2011 ਤੋਂ 2017 ਦਰਮਿਆਨ ਆਈਆਰਐਸ (IRS) ਤੋਂ ਆਪਣੀਆਂ ਸੰਪਤੀਆਂ ਲੁਕਾਈਆਂ ਅਤੇ ਵਿੱਤੀ ਹਾਲਤ ਬਾਰੇ ਗਲਤ ਜਾਣਕਾਰੀ ਦਿੱਤੀ। ਅਦਾਲਤੀ ਰਿਕਾਰਡ ਦਿਖਾਉਂਦੇ ਹਨ ਕਿ ਸ਼੍ਰੀਰਾਮ ਨੇ ਆਪਣੀਆਂ ਦੋ ਕਿਰਾਏ ਦੀਆਂ ਜਾਇਦਾਦਾਂ ਦੀ ਮਲਕੀਅਤ ਆਪਣੇ ਬੱਚਿਆਂ ਦੇ ਨਾਮ ਕਰ ਦਿੱਤਾ — ਉਹਨਾਂ ਦੀ ਜਾਣਕਾਰੀ ਤੋਂ ਬਿਨਾਂ — ਪਰ ਉਹਨਾਂ ਤੋਂ ਕਿਰਾਇਆ ਲੈਂਦਾ ਰਿਹਾ।

ਉਸ ਨੇ ਅਮਰੀਕੀ ਬੈਂਕ ਖਾਤਿਆਂ ਤੋਂ ਲਗਭਗ $700,000 ਭਾਰਤ ਵਿੱਚ ਖਾਤਿਆਂ ਵਿੱਚ ਭੇਜੇ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਕਿ ਉਸਦੀ ਆਈ.ਆਰ.ਐਸ. ਦੀ ਓਫਰ-ਇਨ-ਕੰਪਰੋਮਾਈਜ਼ ਵਿੱਚ ਇਹ ਸੰਪਤੀਆਂ ਸ਼ਾਮਲ ਨਹੀਂ ਸਨ, ਜਿਸਦੇ ਨਤੀਜੇ ਵਜੋਂ ਲਗਭਗ 1.6 ਮਿਲੀਅਨ ਡਾਲਰ ਦਾ ਕੁੱਲ ਟੈਕਸ ਨੁਕਸਾਨ ਹੋਇਆ।

2012 ਤੋਂ 2022 ਦੇ ਵਿਚਕਾਰ, ਸ਼੍ਰੀਰਾਮ ਨੇ ਘਰ ਵਿੱਚ ਡਾਕਟਰੀ ਮੁਲਾਕਾਤਾਂ ਲਈ ਮੈਡੀਕੇਅਰ ਦੇ ਝੂਠੇ ਦਾਅਵੇ ਪੇਸ਼ ਕੀਤੇ, ਜੋ ਕਦੇ ਹੋਏ ਹੀ ਨਹੀਂ ਸਨ। ਇਸ ਵਿੱਚ ਅਜਿਹੇ ਮਰੀਜ਼ ਵੀ ਸ਼ਾਮਲ ਸਨ ਜੋ ਮਰ ਚੁੱਕੇ ਸਨ ਜਾਂ ਇੰਪੇਸ਼ੈਂਟ ਸੁਵਿਧਾਵਾਂ ਵਿੱਚ ਰਹਿ ਰਹੇ ਸਨ। ਧੋਖਾਧੜੀ ਵਾਲੀ ਬਿਲਿੰਗ ਦੀ ਕੁੱਲ ਰਕਮ 136,980.36 ਡਾਲਰ ਸੀ।

ਮਿਲੀ ਜਾਣਕਾਰੀ ਮੁਤਾਬਕ ਕੈਦ ਤੋਂ ਇਲਾਵਾ, ਸ਼੍ਰੀਰਾਮ ਨੂੰ $1.7 ਮਿਲੀਅਨ ਰਕਮ ਵਾਪਸ ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video