ਭਾਰਤੀ ਮੂਲ ਦੇ ਕੋਚ ਅਸ਼ਵੀਰ ਸਿੰਘ ਜੌਹਲ ਨੂੰ ਮੋਰਕੈਂਬ ਐੱਫਸੀ (Morecambe FC) ਦਾ ਫ਼ਰਸਟ-ਟੀਮ ਮੈਨੇਜਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਹ ਇੰਗਲੈਂਡ ਵਿੱਚ ਇੱਕ ਪੇਸ਼ੇਵਰ ਫੁੱਟਬਾਲ ਕਲੱਬ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਹਨਾਂ ਦੀ ਨਿਯੁਕਤੀ ਦਾ ਐਲਾਨ 20 ਅਗਸਤ ਨੂੰ ਕੀਤਾ ਗਿਆ, ਜਦੋਂ ਥੋੜ੍ਹੀ ਦੇਰ ਬਾਅਦ ਹੀ ਕਲੱਬ ਨੂੰ ਇਨਵੈੱਸਟਮੈਂਟ ਗਰੁੱਪ ਪੰਜਾਬ ਵਾਰੀਅਰਜ਼ ਦੁਆਰਾ ਖਰੀਦਿਆ ਗਿਆ।
30 ਸਾਲਾ ਜੌਹਲ ਇੰਗਲਿਸ਼ ਫੁੱਟਬਾਲ ਦੀਆਂ ਪਹਿਲੀਆਂ ਪੰਜ ਲੀਗਾਂ ਵਿੱਚ ਸਭ ਤੋਂ ਘੱਟ ਉਮਰ ਦੇ ਮੈਨੇਜਰ ਵੀ ਬਣ ਗਏ ਹਨ। ਉਹਨਾਂ ਨੇ ਆਪਣੀ ਯੂਈਐਫਏ ਪ੍ਰੋ ਲਾਇਸੈਂਸ (UEFA Pro Licence) ਜੂਨ ਵਿੱਚ ਪੂਰੀ ਕੀਤੀ, ਜਿਸ ਵਿਚ ਸਾਬਕਾ ਇੰਗਲੈਂਡ ਮਿਡਫ਼ੀਲਡਰ ਜੈਕ ਵਿਲਸ਼ੇਅਰ ਵੀ ਉਹਨਾਂ ਨਾਲ ਗ੍ਰੈਜੁਏਟ ਹੋਏ।
ਉਹਨਾਂ ਦਾ ਕਰੀਅਰ ਲੈਸਟਰ ਸਿਟੀ ਤੋਂ ਸ਼ੁਰੂ ਹੋਇਆ, ਜਿੱਥੇ ਉਹਨਾਂ ਨੇ ਇੱਕ ਦਹਾਕਾ ਅਕੈਡਮੀ ਸਿਸਟਮ ਵਿੱਚ ਕੰਮ ਕੀਤਾ। 2022 ਵਿੱਚ, ਜੌਹਲ ਨੇ ਵੀਗਨ ਐਥਲੇਟਿਕ ਨੂੰ ਜੋਇਨ ਕੀਤਾ ਜਿੱਥੇ ਉਹ ਸਾਬਕਾ ਆਰਸੇਨਲ ਡਿਫ਼ੈਂਡਰ ਕੋਲੋ ਟੂਰੇ ਦੇ ਹੇਠਾਂ ਸਹਾਇਕ ਕੋਚ ਰਹੇ। ਇਹ ਭੂਮਿਕਾ ਭਾਵੇਂ ਛੋਟੀ ਰਹੀ, ਪਰ ਇਸ ਨਾਲ ਉਹਨਾਂ ਨੂੰ ਪਹਿਲੀ ਵਾਰ ਸੀਨੀਅਰ ਫੁੱਟਬਾਲ ਦਾ ਅਨੁਭਵ ਮਿਲਿਆ।
ਇਸ ਤੋਂ ਬਾਅਦ ਜੌਹਲ ਨੇ ਇਟਲੀ ਦੇ ਕਲੱਬ ਕੋਮੋ ਵਿੱਚ ਸੇਸਕ ਫ਼ੈਬਰੇਗਾਸ ਦੇ ਨਾਲ ਕੰਮ ਕੀਤਾ, ਜਿੱਥੇ ਉਹ ਪ੍ਰਿਮਾਵੇਰਾ (ਯੂ19) ਟੀਮ ਦੀ ਮਦਦ ਕਰਦੇ ਸਨ। ਜੌਹਲ ਨੇ ਕਿਹਾ ਕਿ ਇਹ ਸਮਾਂ ਉਹਨਾਂ ਦੇ ਵਿਕਾਸ ਲਈ ਮਹੱਤਵਪੂਰਨ ਸੀ, ਕਿਉਂਕਿ ਇਸ ਨਾਲ ਉਹਨਾਂ ਨੂੰ ਰਣਨੀਤਿਕ ਸਪਸ਼ਟਤਾ ਅਤੇ ਟੀਮ ਦੀ ਪਛਾਣ ਨੂੰ ਸਮਝਣ ਵਿੱਚ ਮਦਦ ਮਿਲੀ। ਹਾਲਾਂਕਿ, ਬ੍ਰੈਕਸਿਟ ਨਾਲ ਜੁੜੀਆਂ ਪਾਬੰਦੀਆਂ ਕਾਰਨ ਉਹਨਾਂ ਦਾ ਇਟਲੀ ਵਾਲਾ ਦੌਰ ਖ਼ਤਮ ਹੋ ਗਿਆ ਅਤੇ ਉਹ ਮੁੜ ਇੰਗਲੈਂਡ ਆ ਗਏ ਸੀ, ਜਿੱਥੇ ਉਹਨਾਂ ਨੇ ਨੌਟਸ ਕਾਊਂਟੀ ਦੀ ਬੀ-ਟੀਮ ਨੂੰ ਕੋਚ ਕੀਤਾ।
ਆਪਣੀ ਨਿਯੁਕਤੀ ਤੋਂ ਬਾਅਦ ਗੱਲ ਕਰਦੇ ਹੋਏ, ਜੌਹਲ ਨੇ ਆਪਣੀ ਤਰਜੀਹ ਬਿਆਨ ਕੀਤੀ: “ਇਸ ਵੇਲੇ ਸਭ ਤੋਂ ਵੱਡੀ ਪ੍ਰਾਥਮਿਕਤਾ ਉਹ ਖਿਡਾਰੀ ਪਛਾਣਣਾ ਹੈ ਜੋ ਮੋਰਕੈਂਬ ਫੁੱਟਬਾਲ ਕਲੱਬ ਨੂੰ ਨੈਸ਼ਨਲ ਲੀਗ ਵਿੱਚ ਵਧੀਆ ਪ੍ਰਦਰਸ਼ਨ ਕਰਨ ਯੋਗ ਬਣਾ ਸਕਣ।”
Comments
Start the conversation
Become a member of New India Abroad to start commenting.
Sign Up Now
Already have an account? Login