ਭਾਰਤੀ ਸਿਨੇਮਾ ਦੇ ਮਹਾਨ ਅਭਿਨੇਤਾ 82 ਸਾਲਾਂ ਦੇ ਅਮਿਤਾਭ ਬੱਚਨ ਨੇ ਆਪਣੇ ਨਿੱਜੀ ਬਲੌਗ ਵਿੱਚ ਜ਼ਿੰਦਗੀ ਅਤੇ ਬੁਢਾਪੇ ਦੀਆਂ ਹਕੀਕਤਾਂ ਬਾਰੇ ਲਿਖਦੇ ਹੋਏ ਜਵਾਨੀ ਦੀ ਅਟੱਲ ਹਾਰ ਬਾਰੇ ਗੱਲ ਕੀਤੀ।
“ਐਂਗਰੀ ਯੰਗ ਮੈਨ” ਵਾਲੇ ਆਪਣੇ ਆਈਕੌਨਿਕ ਕਿਰਦਾਰਾਂ ਲਈ ਮਸ਼ਹੂਰ ਬੱਚਨ ਨੇ 'ਜ਼ੰਜੀਰ' ਅਤੇ 'ਦੀਵਾਰ' ਵਰਗੀਆਂ ਫ਼ਿਲਮਾਂ ਨਾਲ ਕਈ ਪੀੜ੍ਹੀਆਂ ਦੇ ਦਿੱਲ ਜਿੱਤੇ। ਉਨ੍ਹਾਂ ਦਾ ਪੰਜ ਦਹਾਕਿਆਂ ਤੋਂ ਵੱਧ ਦਾ ਸਫ਼ਰ 200 ਤੋਂ ਵੱਧ ਫ਼ਿਲਮਾਂ, ਛੇ ਰਾਸ਼ਟਰੀ ਫ਼ਿਲਮ ਅਵਾਰਡ ਅਤੇ 16 ਫ਼ਿਲਮਫੇਅਰ ਅਵਾਰਡ ਨਾਲ ਸਜਿਆ ਹੈ।
ਬੱਚਨ ਨੇ 17 ਅਗਸਤ ਨੂੰ ਆਪਣੇ ਬਲੌਗ ਵਿੱਚ ਖੁਲ੍ਹ ਕੇ ਗੱਲ ਕੀਤੀ ਕਿ ਕਿਵੇਂ ਅੱਜ ਵੀ ਉਹਨਾਂ ਦੇ ਚਾਹੁਣ ਵਾਲੇ ਹਰ ਐਤਵਾਰ ਸ਼ਾਮ ਨੂੰ ਉਹਨਾਂ ਦੇ ਘਰ ਦੇ ਬਾਹਰ ਇਕੱਠੇ ਹੁੰਦੇ ਹਨ, ਸਿਰਫ਼ ਇੱਕ ਝਲਕ ਪਾਉਣ ਦੀ ਉਮੀਦ ਨਾਲ।
ਆਪਣੇ ਰੋਜ਼ਾਨਾ ਦੇ ਜੀਵਨ ਦੀ ਗੱਲ ਕਰਦਿਆਂ, ਬੱਚਨ ਨੇ ਦੱਸਿਆ ਕਿ ਦਵਾਈਆਂ ਦੀ ਰੁਟੀਨ ਉਹਨਾਂ ਦੇ ਕੰਮ-ਕਾਜ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਨੇ ਆਪਣੇ ਰੋਜ਼ਾਨਾ ਦੇ ਮੋਬਿਲਿਟੀ ਐਕਸਰਸਾਈਜ਼ ਅਤੇ ਯੋਗਾ ਸੈਸ਼ਨਾਂ ਬਾਰੇ ਵੀ ਦੱਸਿਆ, ਜੋ ਉਹ ਸਰੀਰ ਨੂੰ ਤੰਦਰੁਸਤ ਰੱਖਣ ਦੀ ਉਮੀਦ ਨਾਲ ਕਰਦੇ ਹਨ। ਉਹ ਦੁਖੀ ਹੁੰਦੇ ਹੋਏ ਕਹਿੰਦੇ ਹੈ ਕਿ ਇਨਸਾਨ ਸੋਚਦਾ ਹੈ ਕਿ ਜੋ ਕੰਮ ਪਹਿਲਾਂ ਕੁਦਰਤੀ ਤਰੀਕੇ ਨਾਲ ਹੋ ਜਾਂਦੇ ਸਨ, ਉਹ ਅਜੇ ਵੀ ਅਸਾਨੀ ਨਾਲ ਹੋਣਗੇ, ਪਰ ਅਫ਼ਸੋਸ... ਮਜ਼ਾਕੀਅਤ ਅੰਦਾਜ਼ ਵਿੱਚ ਉਹ ਲਿਖਦੇ ਹਨ- “ਨਹੀਂ, ਬਿਲਕੁਲ ਨਹੀਂ .. ਸਿਰਫ਼ ਹੁਣ ਇੱਕ ਦਿਨ ਕਸਰਤ ਨਾ ਕਰਨ ਨਾਲ ਹੀ ਦਰਦ ਅਤੇ ਜਕੜਨ ਲੰਬੇ ਸਮੇਂ ਲਈ ਵਾਪਸ ਆ ਜਾਂਦੇ ਹਨ।”
ਕਈ ਦਹਾਕੇ ਪਹਿਲਾਂ ਹਿੱਟ ਫਿਲਮ 'ਸ਼ੋਲੇ' ਵਿੱਚ ਗੱਬਰ ਸਿੰਘ ਅਤੇ ਉਸਦੇ ਗੁੰਡਿਆਂ ਨੂੰ ਹਰਾਉਣ ਵਾਲੇ ਇਸ ਐਕਸ਼ਨ ਹੀਰੋ ਨੇ ਨੋਟ ਕੀਤਾ ਹੈ ਕਿ ਸਭ ਤੋਂ ਸਧਾਰਨ ਕੰਮਾਂ ਲਈ ਵੀ ਹੁਣ ਸਾਵਧਾਨੀ ਅਤੇ ਧਿਆਨ ਦੀ ਲੋੜ ਹੁੰਦੀ ਹੈ।
ਉਹਨਾਂ ਨੇ ਲਿਖਿਆ, “ਸਧਾਰਨ ਕੰਮ .. ਜਿਵੇਂ ਪੈਂਟ ਪਾਉਣ .. ਡਾਕਟਰ ਕਹਿੰਦੇ ਹਨ ਕਿ ਕਿਰਪਾ ਕਰਕੇ ਬੈਠ ਕੇ ਪਹਿਨੋ, ਖੜ੍ਹੇ ਹੋ ਕੇ ਨਾ ਪਹਿਨੋ, ਨਹੀਂ ਤਾਂ ਸੰਤੁਲਨ ਵਿਗੜ ਸਕਦਾ ਹੈ ਤੇ ਤੁਸੀਂ ਡਿੱਗ ਸਕਦੇ ਹੋ .. ਪਹਿਲਾਂ ਇਹ ਗੱਲਾਂ ਅਜੀਬ ਲੱਗਦੀਆਂ ਸਨ ਪਰ ਹੁਣ ਅਹਿਸਾਸ ਹੁੰਦਾ ਹੈ ਕਿ ਉਹ ਸਹੀ ਸਨ।”
ਬੱਚਨ ਲਿਖਦੇ ਹਨ, “ਹੁਣ ਤਾਂ ਸਰੀਰ ਨੂੰ ਸੰਭਾਲਣ ਲਈ ਹਰ ਥਾਂ ਸਹਾਰੇ ਦੀ ਲੋੜ ਹੈ, ਇੱਥੋਂ ਤੱਕ ਕਿ ਇੱਕ ਕਾਗਜ਼ ਚੁੱਕਣ ਲਈ ਵੀ ਜੋ ਹਵਾ ਨਾਲ ਮੇਜ਼ ਤੋਂ ਡਿੱਗ ਗਿਆ ਹੋਵੇ।” ਉਹ ਕਹਿੰਦੇ ਹਨ, “ਹਿੰਮਤ ਕਹਿੰਦੀ ਹੈ ਕਿ ਕਰ ਲੈ .. ਪਰ ਜਦੋਂ ਅਸਲ ਵਿੱਚ ਕਰਨਾ ਪੈਂਦਾ ਹੈ ਤਾਂ ਸਮਝ ਆਉਂਦੀ ਹੈ ਕਿ ਇਹ ਵੀ ਇਕ ਵੱਡੀ ਮੁਸ਼ਕਲ ਹੈ।”
ਅੰਤ ਵਿੱਚ, ਬੱਚਨ ਕਹਿੰਦੇ ਹਨ ਕਿ ਬੁਢਾਪਾ ਅਟੱਲ ਹੈ ਅਤੇ ਇਹ ਉਹ ਜੰਗ ਹੈ ਜੋ ਹਰ ਇਨਸਾਨ ਹਾਰਦਾ ਹੈ। ਉਹ ਲਿਖਦੇ ਹਨ, “ਜਵਾਨੀ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਬੇਝਿਝਕ ਸਾਹਮਣਾ ਕਰਦੀ ਹੈ ਪਰ ਉਮਰ ਵੱਧਦੀ ਹੈ ਤਾਂ ਅਚਾਨਕ ਜ਼ਿੰਦਗੀ ਦੀ ਗੱਡੀ ’ਤੇ ਸਪੀਡ ਬ੍ਰੇਕਰ ਲਾ ਦਿੰਦੀ ਹੈ।”
ਬੱਚਨ ਨੇ ਕਿਹਾ, “ਤੁਸੀਂ ਕੁਝ ਸਮੇਂ ਲਈ ਇਸਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹੋ ਪਰ ਆਖ਼ਰ ਵਿੱਚ, ਅਫਸੋਸ, ਸਾਨੂੰ ਸਭ ਨੂੰ ਇਹ ਹਾਰ ਸਵੀਕਾਰ ਕਰਨੀ ਪੈਂਦੀ ਹੈ।”
Comments
Start the conversation
Become a member of New India Abroad to start commenting.
Sign Up Now
Already have an account? Login