ADVERTISEMENTs

ਬ੍ਰਿਟਿਸ਼ ਏਅਰਵੇਜ਼ ਵੱਲੋਂ ਯੂਕੇ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖ਼ਾਸ ਸੇਵਾ ਦੀ ਸ਼ੁਰੂਆਤ

ਇਸ ਵਿੱਚ ਖ਼ਾਸ ਚੈਕ-ਇਨ ਡੈਸਕ, ਹਵਾਈ ਅੱਡੇ ’ਤੇ ਮਦਦ ਅਤੇ ਹੀਥਰੋ ਟਰਮਿਨਲ 5 ‘ਤੇ ਪਹੁੰਚਣ ’ਤੇ ਰਹਿਨੁਮਾਈ ਸ਼ਾਮਲ ਹੈ

ਬ੍ਰਿਟਿਸ਼ ਏਅਰਵੇਜ਼ / Wikipedia

ਬ੍ਰਿਟਿਸ਼ ਏਅਰਵੇਜ਼ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਇਸ ਗਰਮੀ ਦੇ ਮੌਸਮ ਵਿੱਚ ਦਿੱਲੀ, ਮੁੰਬਈ, ਬੈਂਗਲੁਰੂ, ਹੈਦਰਾਬਾਦ ਅਤੇ ਚੇਨਈ ਤੋਂ ਲੰਡਨ ਹੀਥਰੋ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਮੁਫ਼ਤ “ਸਟੂਡੈਂਟ ਟ੍ਰੈਵਲ ਅਸਿਸਟੈਂਸ” ਸੇਵਾ ਸ਼ੁਰੂ ਕਰ ਰਹੀ ਹੈ।

ਇਹ ਪਹਿਲ, ਜੋ 31 ਅਕਤੂਬਰ ਤੱਕ ਚੱਲੇਗੀ, ਯੂਕੇ ਵਿੱਚ ਨਵੇਂ ਅਕਾਦਮਿਕ ਸੈਸ਼ਨ ਲਈ ਜਾਣ ਵਾਲੇ ਵਿਦਿਆਰਥੀਆਂ ਦਾ ਸਫ਼ਰ ਆਸਾਨ ਬਣਾਉਣ ਲਈ ਹੈ। ਇਸ ਵਿੱਚ ਖ਼ਾਸ ਚੈਕ-ਇਨ ਡੈਸਕ, ਹਵਾਈ ਅੱਡੇ ’ਤੇ ਮਦਦ ਅਤੇ ਹੀਥਰੋ ਟਰਮਿਨਲ 5 ‘ਤੇ ਪਹੁੰਚਣ ’ਤੇ ਟ੍ਰਾਂਸਫਰ ਲਈ ਰਹਿਨੁਮਾਈ ਸ਼ਾਮਲ ਹੈ।

ਏਅਰਲਾਈਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕਰਨ ਵਾਲੀ ਇਹ ਇੱਕਲੌਤੀ ਏਅਰਵੇਜ਼ ਹੈ। ਬ੍ਰਿਟਿਸ਼ ਏਅਰਵੇਜ਼ ਦੀ ਰੀਜਨਲ ਜਨਰਲ ਮੈਨੇਜਰ ਹੈਲਨ ਓ’ਕੋਨਰ ਨੇ ਕਿਹਾ, “ਕਈ ਵਿਦਿਆਰਥੀਆਂ ਲਈ ਇਹ ਪਹਿਲੀ ਵਾਰ ਹੈ ਕਿ ਉਹ ਵਿਦੇਸ਼ ਯਾਤਰਾ ਕਰ ਰਹੇ ਹਨ। ਸਾਡੀ ਨਵੀਂ ਸੇਵਾ ਉਨ੍ਹਾਂ ਦਾ ਸਫ਼ਰ ਸਭ ਤੋਂ ਆਸਾਨ ਅਤੇ ਵਿਸ਼ਵਾਸਯੋਗ ਬਣਾਉਣ ਲਈ ਹੈ।”

ਇਹ ਸ਼ੁਰੂਆਤ ਉਸ ਸਮੇਂ ਹੋ ਰਹੀ ਹੈ ਜਦੋਂ ਭਾਰਤ ਅਤੇ ਯੂਕੇ ਵਿਚਕਾਰ ਵਿਦਿਆਰਥੀ ਆਵਾਜਾਈ ਲਗਾਤਾਰ ਵਧ ਰਹੀ ਹੈ। ਭਾਰਤ ਦੇ ਵਿਦੇਸ਼ ਮਾਮਲੇ ਮੰਤਰਾਲੇ ਦੇ ਅਨੁਸਾਰ ਜਨਵਰੀ 2024 ਤੱਕ 1.3 ਮਿਲੀਅਨ ਤੋਂ ਵੱਧ ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ ਅਤੇ ਯੂਕੇ ਆਪਣੇ ਮਜ਼ਬੂਤ ਅਕਾਦਮਿਕ ਅਤੇ ਸੱਭਿਆਚਾਰਕ ਸਬੰਧਾਂ ਕਰਕੇ ਸਭ ਤੋਂ ਲੋਕਪ੍ਰਿਅ ਮੰਜ਼ਿਲਾਂ ਵਿੱਚੋਂ ਇੱਕ ਬਣਿਆ ਹੋਇਆ ਹੈ।

ਬ੍ਰਿਟਿਸ਼ ਏਅਰਵੇਜ਼, ਜੋ ਭਾਰਤ ਤੋਂ ਲੰਡਨ ਲਈ ਹਫ਼ਤੇ ਵਿੱਚ 56 ਉਡਾਣਾਂ ਚਲਾਉਂਦੀ ਹੈ, ਨੇ ਕਿਹਾ ਕਿ ਇਹ ਕਦਮ ਉਸ ਦੀ ਹਾਲ ਹੀ ਦੀ “ਮੀਟ ਐਂਡ ਅਸਿਸਟ” ਪਹੁੰਚ ’ਤੇ ਅਧਾਰਿਤ ਹੈ ਜਿਸ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਨਿੱਜੀ ਰਹਿਨੁਮਾਈ ਮੁਹੱਈਆ ਕਰਵਾਈ ਗਈ ਸੀ। 

ਵਿਦਿਆਰਥੀ ਚੈਕ-ਇਨ ਦੌਰਾਨ ਆਪਣੀ ਪਹਿਚਾਣ ਕਰਵਾ ਕੇ ਇਸ ਸੇਵਾ ਦਾ ਲਾਭ ਲੈ ਸਕਦੇ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video