ADVERTISEMENTs

BAPS ਨੇ NJ ਅਕਸ਼ਰਧਾਮ ਨਾਲ ਜੁੜੀ ਅਮਰੀਕੀ ਜਾਂਚ ਬੰਦ ਹੋਣ ਦਾ ਕੀਤਾ ਸਵਾਗਤ

2021 ਦੇ ਇੱਕ ਮੁਕੱਦਮੇ ਵਿੱਚ ਮੰਦਰ ਦੀ ਉਸਾਰੀ ਦੌਰਾਨ ਮਜ਼ਦੂਰਾਂ ਦੇ ਸ਼ੋਸ਼ਣ ਦੇ ਦੋਸ਼ ਲੱਗੇ ਸਨ

BAPS ਮੰਦਿਰ / BAPS

ਸੰਯੁਕਤ ਰਾਜ ਅਮਰੀਕਾ ਵਿੱਚ BAPS ਸਵਾਮੀਨਾਰਾਇਣ ਸੰਸਥਾ ਨੇ 18 ਸਤੰਬਰ ਨੂੰ ਸੰਘੀ ਅਧਿਕਾਰੀਆਂ ਵੱਲੋਂ ਨਿਊ ਜਰਸੀ ਵਿੱਚ BAPS ਸਵਾਮੀਨਾਰਾਇਣ ਅਕਸ਼ਰਧਾਮ ਦੀ ਉਸਾਰੀ ਨਾਲ ਜੁੜੀ ਜਾਂਚ ਨੂੰ ਬੰਦ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ।

ਸੰਸਥਾ ਨੇ ਆਪਣੇ ਬਿਆਨ ਵਿੱਚ ਕਿਹਾ: ਅਮਰੀਕੀ ਸਰਕਾਰ ਵੱਲੋਂ ਜਾਂਚ ਖਤਮ ਕਰਨ ਦਾ ਫੈਸਲਾ ਉਹੀ ਸੰਦੇਸ਼ ਭੇਜਦਾ ਹੈ ਜੋ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆਏ ਹਾਂ- BAPS ਸਵਾਮੀਨਾਰਾਇਣ ਅਕਸ਼ਰਧਾਮ, ਜੋ ਸ਼ਾਂਤੀ, ਸੇਵਾ ਅਤੇ ਸ਼ਰਧਾ ਦਾ ਸਥਾਨ ਹੈ, ਹਜ਼ਾਰਾਂ ਸ਼ਰਧਾਲੂਆਂ ਦੇ ਪਿਆਰ, ਸਮਰਪਣ ਅਤੇ ਸਵੈ-ਇੱਛੁਕ ਸੇਵਾ ਨਾਲ ਬਣਾਇਆ ਗਿਆ ਹੈ।

BAPS ਨੇ ਅਕਸ਼ਰਧਾਮ ਨੂੰ ਇੱਕ ਮੀਲ ਪੱਥਰ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਅਮਰੀਕਾ ਵਿੱਚ ਹਿੰਦੂ ਭਾਈਚਾਰੇ ਦੇ ਯੋਗਦਾਨ ਦੀ ਝਲਕ ਹੈ। ਬਿਆਨ ਅਨੁਸਾਰ, ਸੰਯੁਕਤ ਰਾਜ ਵਿੱਚ ਹਿੰਦੂ ਭਾਈਚਾਰਾ ਤੁਲਨਾਤਮਕ ਤੌਰ 'ਤੇ ਨਵਾਂ ਹੈ, ਪਰ ਇਸ ਤਰ੍ਹਾਂ ਦਾ ਮੰਦਰ ਬਣਾਉਣਾ ਉਹਨਾਂ ਮੁੱਲਾਂ ਦਾ ਪ੍ਰਤੀਕ ਹੈ ਜੋ ਅਮਰੀਕਾ ਨੂੰ ਮਹਾਨ ਬਣਾਉਂਦੇ ਹਨ।

ਸੰਗਠਨ ਨੇ ਜ਼ੋਰ ਦਿੱਤਾ ਕਿ ਇਸ ਦੀਆਂ ਸਿੱਖਿਆਵਾਂ ਮੁਸੀਬਤਾਂ ਦੇ ਸਾਮ੍ਹਣੇ ਵਿਸ਼ਵਾਸ, ਨਿਮਰਤਾ ਅਤੇ ਸਹਿਯੋਗ 'ਤੇ ਅਧਾਰਿਤ ਹਨ ਅਤੇ ਇਹ ਨਵੀਂ ਤਾਕਤ ਅਤੇ ਡੂੰਘੇ ਵਿਸ਼ਵਾਸ ਨਾਲ ਉਭਰਿਆ ਹੈ”

ਬਿਆਨ ਦੇ ਅੰਤ ਵਿੱਚ ਜਨਤਾ ਨੂੰ ਅਕਸ਼ਰਧਾਮ ਦਾ ਦੌਰਾ ਕਰਨ ਅਤੇ ਇਸਦੀ ਕਲਾ, ਪਰੰਪਰਾ ਅਤੇ ਭਗਤੀ ਭਾਵਨਾ ਨੂੰ ਆਪਣੇ ਅਨੁਭਵ ਦਾ ਹਿੱਸਾ ਬਣਾਉਣ ਲਈ ਸੱਦਾ ਦਿੱਤਾ ਗਿਆ।

ਇਹ ਜਾਂਚ ਮਈ 2021 ਵਿੱਚ ਦਾਇਰ ਕੀਤੇ ਗਏ ਸੰਘੀ ਮੁਕੱਦਮੇ ਤੋਂ ਸ਼ੁਰੂ ਹੋਈ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਜ਼ਿਆਦਾਤਰ ਹਾਸ਼ੀਏ 'ਤੇ ਰਹਿਣ ਵਾਲੇ ਭਾਈਚਾਰਿਆਂ ਨਾਲ ਸਬੰਧਿਤ ਉਸਾਰੀ ਕਾਮਿਆਂ ਨੂੰ R-1 ਧਾਰਮਿਕ ਵੀਜ਼ਿਆਂ 'ਤੇ ਅਮਰੀਕਾ ਲਿਆਂਦਾ ਗਿਆ, ਉਨ੍ਹਾਂ ਨੂੰ ਪ੍ਰਤੀ ਘੰਟਾ $1.20 ਤੋਂ ਘੱਟ ਮਿਹਨਤਾਨਾ ਦਿੱਤਾ ਗਿਆ, ਲੰਬੇ ਘੰਟਿਆਂ ਤੱਕ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਘਟੀਆ ਰਹਿਣ-ਸਹਿਣ ਦੀਆਂ ਸਥਿਤੀਆਂ ਵਿੱਚ ਰੱਖਿਆ ਗਿਆ।

ਇਨ੍ਹਾਂ ਦੋਸ਼ਾਂ ਦੇ ਬਾਅਦ ਐਫਬੀਆਈ, ਕਿਰਤ ਵਿਭਾਗ ਅਤੇ ਗ੍ਰਹਿ ਸੁਰੱਖਿਆ ਵਿਭਾਗ ਸਮੇਤ ਕਈ ਏਜੰਸੀਆਂ ਨੇ ਜਾਂਚ ਸ਼ੁਰੂ ਕੀਤੀ ਅਤੇ ਉਸਾਰੀ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ।

ਅਗਲੇ ਸਾਲਾਂ ਵਿੱਚ ਕਈ ਮੁਦਈ ਮੁਕੱਦਮੇ ਤੋਂ ਪਿੱਛੇ ਹਟ ਗਏ, ਕੁਝ ਨੇ ਕਿਹਾ ਕਿ ਉਨ੍ਹਾਂ ਨੂੰ ਗਲਤ ਰਾਹੇ ਲਾਇਆ ਗਿਆ ਸੀ ਜਾਂ ਦਬਾਅ ਪਾਇਆ ਗਿਆ ਸੀ। ਇਸ ਪੂਰੇ ਵਿਵਾਦ ਨੇ ਇਹ ਬਹਿਸ ਵੀ ਛੇੜੀ ਕਿ ਕੀ ਧਾਰਮਿਕ ਪ੍ਰੋਜੈਕਟਾਂ ਵਿੱਚ ਕੀਤੀ ਗਈ ਮਜ਼ਦੂਰੀ ਨੂੰ ਸੇਵਾ ਮੰਨਿਆ ਜਾਣਾ ਚਾਹੀਦਾ ਹੈ ਜਾਂ ਫਿਰ ਇਹ ਅਮਰੀਕੀ ਕਿਰਤ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਅਧੀਨ ਆਉਂਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video