ADVERTISEMENTs

ਭਾਰਤ-ਪਾਕਿਸਤਾਨ ਵਿਚਕਾਰ ਸ਼ਾਂਤੀ ਸਮਝੌਤਾ, ਅਮਰੀਕਾ ਨੇ ਦਿੱਤੀ ਵਧਾਈ

ਗੱਲਬਾਤ ਦੌਰਾਨ ਜਦੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਨੇ ਅਮਰੀਕਾ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਅੱਤਵਾਦ ਖ਼ਤਮ ਕਰਨਗੇ, ਤਾਂ ਟੌਮੀ ਪਿਗੌਟ ਨੇ ਕਿਹਾ, “ਅਸੀਂ ਨਿੱਜੀ ਕੂਟਨੀਤਿਕ ਗੱਲਾਂ ’ਤੇ ਟਿੱਪਣੀ ਨਹੀਂ ਕਰਦੇ। ਪਰ ਅਸੀਂ ceasefire ਦੀ  ਸ਼ਲਾਘਾ ਕਰਦੇ ਹਾਂ।”

ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ceasefire ਦੀ ਸ਼ਲਾਘਾ ਕੀਤੀ ਹੈ ਅਤੇ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਸ਼ਾਂਤੀ ਚੁਣਨ ਲਈ ਸ਼ਾਬਾਸ਼ ਦਿੱਤੀ ਹੈ।

ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਪ੍ਰਿੰਸਿਪਲ ਡਿਪਟੀ ਬੁਲਾਰੇ ਟੌਮੀ ਪਿਗੌਟ ਨੇ ਕਿਹਾ, “ਅਸੀਂ ਇਸ ceasefire ਦੀ ਸ਼ਲਾਘਾ ਕਰਦੇ ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਸ਼ਹਬਾਜ਼ ਸ਼ਰੀਫ਼ ਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਨ੍ਹਾਂ ਜੰਗ ਦੀ ਥਾਂ ਸ਼ਾਂਤੀ ਚੁਣੀ।”

ਉਨ੍ਹਾਂ ਕਿਹਾ ਕਿ ਇਹ ਫੈਸਲਾ ਸਮਝਦਾਰੀ ਅਤੇ ਹੌਸਲੇ ਦੀ ਨਿਸ਼ਾਨੀ ਹੈ। ਪਿਗੌਟ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਸਿੱਧੀ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਦੋਵਾਂ ਦੇਸ਼ਾ ਵਿੱਚ ਅਮਨ-ਸ਼ਾਤੀ ਬਣੀ ਰਹੇ।

ਗੱਲਬਾਤ ਦੌਰਾਨ ਜਦੋਂ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਨੇ ਅਮਰੀਕਾ ਨੂੰ ਇਹ ਵਿਸ਼ਵਾਸ ਦਿਵਾਇਆ ਹੈ ਕਿ ਉਹ ਅੱਤਵਾਦ ਖ਼ਤਮ ਕਰਨਗੇ, ਤਾਂ ਟੌਮੀ ਪਿਗੌਟ ਨੇ ਕਿਹਾ, “ਅਸੀਂ ਨਿੱਜੀ ਕੂਟਨੀਤਿਕ ਗੱਲਾਂ ’ਤੇ ਟਿੱਪਣੀ ਨਹੀਂ ਕਰਦੇ। ਪਰ ਅਸੀਂ ceasefire ਦੀ  ਸ਼ਲਾਘਾ ਕਰਦੇ ਹਾਂ।”

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ Truth Social ’ਤੇ ਦੋਹਾਂ ਦੇਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਕੂਟਨੀਤਿਕ ਕੋਸ਼ਿਸ਼ਾਂ ਦਾ ਨਤੀਜਾ ਹੈ ਅਤੇ ਦੋਹਾਂ ਦੇਸ਼ਾਂ ਨੂੰ ਹੁਣ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਟੌਮੀ ਪਿਗੌਟ ਨੇ ਆਖ਼ਰ ਵਿੱਚ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਤੇ ਪਾਕਿਸਤਾਨ ਸਿੱਧੀ ਗੱਲਬਾਤ ਕਰਦੇ ਰਹਿਣ ਤਾਂ ਜੋ ਦੋਹਾਂ ਦੇਸ਼ਾਂ ਵਿਚ ਸ਼ਾਂਤੀ ਬਣੀ ਰਹੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//