ADVERTISEMENT

ADVERTISEMENT

ਨਿਕੀ ਹੇਲੀ ਦੇ ਪੁੱਤਰ ਨੇ H-1B ਵੀਜ਼ਾ ਪ੍ਰੋਗਰਾਮ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਕੀਤੀ ਮੰਗ

ਨਲਿਨ ਹੇਲੀ ਦੀ ਇਹ ਟਿੱਪਣੀ ਭਾਰਤ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੇ ਪੱਖ ਵਿੱਚ ਕੀਤੀ ਅਧਿਕਾਰਤ ਦਖਲਅੰਦਾਜ਼ੀ ਤੋਂ ਬਾਅਦ ਆਈ

 ਨਲਿਨ ਹੇਲੀ ਨਲਿਨ ਹੇਲੀ / Instagram (Nalin Haley)

ਸਾਬਕਾ ਅਮਰੀਕੀ ਰਾਜਦੂਤ ਅਤੇ ਰਿਪਬਲਿਕਨ ਨੇਤਾ ਨਿਕੀ ਹੇਲੀ ਦੇ ਪੁੱਤਰ ਨਲਿਨ ਹੇਲੀ ਨੇ H-1B ਵੀਜ਼ਾ ਪ੍ਰੋਗਰਾਮ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਹ ਬਿਆਨ ਉਸ ਸਮੇਂ ਆਇਆ ਜਦੋਂ ਭਾਰਤ ਨੇ ਅਮਰੀਕੀ ਵੀਜ਼ਾ ਅਪਾਇੰਟਮੈਂਟਸ ਵਿੱਚ ਹੋ ਰਹੀ ਦੇਰੀ 'ਤੇ ਚਿੰਤਾ ਜਤਾਈ ਸੀ, ਜਿਸ ਨਾਲ ਭਾਰਤੀ ਨਾਗਰਿਕ ਪ੍ਰਭਾਵਿਤ ਹੋ ਰਹੇ ਹਨ। 

ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ H-1B ਵੀਜ਼ਾ ਇੰਟਰਵਿਊਆਂ ਵਿੱਚ ਹੋ ਰਹੀ ਦੇਰੀ ਨੂੰ ਦੂਰ ਕੀਤਾ ਜਾਵੇ। ਮੰਤਰਾਲੇ ਨੇ ਕਿਹਾ ਕਿ ਕਈ ਲੋਕ ਵੀਜ਼ਾ ਪ੍ਰੋਸੈਸਿੰਗ ਲਈ ਭਾਰਤ ਆਉਣ ਤੋਂ ਬਾਅਦ ਮੁੜ ਅਮਰੀਕਾ ਵਾਪਸ ਨਹੀਂ ਜਾ ਸਕੇ। ਅਪਾਇੰਟਮੈਂਟਸ ਦੇ ਬੈਕਲੌਗ ਕਾਰਨ ਕਈ ਬਿਨੈਕਾਰ ਲੰਮੇ ਸਮੇਂ ਤੋਂ ਭਾਰਤ ਵਿੱਚ ਫਸੇ ਹੋਏ ਹਨ, ਜਿਸ ਕਾਰਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਵੀਜ਼ਾ ਦੇਰੀ ਬਾਰੇ ਭਾਰਤ ਦੇ ਬਿਆਨ ‘ਤੇ ਐਕਸ ‘ਤੇ ਪ੍ਰਤੀਕਿਰਿਆ ਦਿੰਦਿਆਂ ਨਲਿਨ ਹੇਲੀ ਨੇ ਲਿਖਿਆ, “ਆਪਣੇ ਹੀ ਦੇਸ਼ ਵਿੱਚ ਕੋਈ ਫਸਿਆ ਨਹੀਂ ਹੋ ਸਕਦਾ। ਭਾਰਤ ਸਰਕਾਰ ਸਿਰਫ਼ ਇਸ ਲਈ ਸ਼ਿਕਾਇਤ ਕਰ ਰਹੀ ਹੈ ਕਿਉਂਕਿ ਉਹਨਾਂ ਨੂੰ ਰਿਮਿਟੈਂਸ (ਵਿਦੇਸ਼ਾਂ ਤੋਂ ਭੇਜਿਆ ਪੈਸਾ) ਚਾਹੀਦਾ ਹੈ। ਵੀਜ਼ਿਆਂ ਵਿੱਚ ਦੇਰੀ ਕਰਨਾ ਚੰਗੀ ਗੱਲ ਹੈ, ਪਰ ਇਹ ਕਾਫ਼ੀ ਨਹੀਂ। ਸਾਨੂੰ H-1B ਵੀਜ਼ਾ ‘ਤੇ ਪੂਰੀ ਪਾਬੰਦੀ ਦੀ ਲੋੜ ਹੈ।”

ਹੇਲੀ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਬਹਿਸ ਛਿੜ ਗਈ, ਜਿੱਥੇ ਕਈ ਯੂਜ਼ਰਾਂ ਨੇ ਉਸ ਦੀ ਭਾਸ਼ਾ ਅਤੇ ਰੁਖ ਦੋਵਾਂ ‘ਤੇ ਸਵਾਲ ਉਠਾਏ।

ਜਦੋਂ ਉਸ ਦੀ ਸੋਚ ਦੀ ਆਲੋਚਨਾ ਕਰਦਿਆਂ ਇੱਕ ਯੂਜ਼ਰ ਨੇ ਕਿਹਾ ਕਿ ਵੱਡੀਆਂ ਅਰਥਵਿਵਸਥਾਵਾਂ ਵਿੱਚ ਵੀ ਮਜ਼ਦੂਰਾਂ ਦੀ ਘਾਟ ਰਹਿੰਦੀ ਹੈ ਅਤੇ ਪੂਰੀ ਪਾਬੰਦੀ ਦੀ ਬਜਾਏ ਸੁਧਾਰਾਂ ਦੀ ਲੋੜ ਹੁੰਦੀ ਹੈ, ਤਾਂ ਹੇਲੀ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ। ਉਸ ਨੇ ਲਿਖਿਆ, “ਡਾਟਾ ਦਿਖਾਉਂਦਾ ਹੈ ਕਿ ਟੈਕ ਸੈਕਟਰ ਵਿੱਚ ਮਜ਼ਦੂਰਾਂ ਦੀ ਘਾਟ ਨਹੀਂ ਹੈ। 80 ਫੀਸਦੀ ਤੋਂ ਵੱਧ H-1B ਵੀਜ਼ਾ ਕਰਮਚਾਰੀ ਐਂਟਰੀ ਲੈਵਲ ਜਾਂ ਜੂਨੀਅਰ ਲੈਵਲ ਨੌਕਰੀਆਂ ਲਈ ਰੱਖੇ ਜਾਂਦੇ ਹਨ ਅਤੇ ਟੈਸਟ ਸਕੋਰਾਂ ਦੇ ਆਧਾਰ ‘ਤੇ ਉਹ ਅਮਰੀਕੀ ਵਿਦਿਆਰਥੀਆਂ ਨਾਲੋਂ ਘੱਟ ਕੁਸ਼ਲ ਅਤੇ ਘੱਟ ਟੈਲੈਂਟ ਵਾਲੇ ਹੁੰਦੇ ਹਨ। ਜੇ ਤੁਸੀਂ ਆਪਣੀ ਪੱਖਪਾਤੀ ਸੋਚ ਤੋਂ ਬਾਹਰ ਨਹੀਂ ਸੋਚ ਸਕਦੇ, ਤਾਂ ਮੈਂ ਮਦਦ ਨਹੀਂ ਕਰ ਸਕਦਾ।”

ਹੇਲੀ ਦੀਆਂ ਟਿੱਪਣੀਆਂ ਨੇ ਧਿਆਨ ਇਸ ਲਈ ਵੀ ਖਿੱਚਿਆ ਹੈ ਕਿਉਂਕਿ ਇਹ ਉਸ ਦੇ ਪਹਿਲਾਂ ਤੋਂ ਦਿੱਤੇ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਮਜ਼ਦੂਰ ਪ੍ਰੋਗਰਾਮਾਂ ਬਾਰੇ ਬਿਆਨਾਂ ਨੂੰ ਹੋਰ ਤਿੱਖਾ ਕਰਦੀਆਂ ਹਨ। ਹਾਲੀਆ ਇੰਟਰਵਿਊਜ਼ ਅਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਹ ਦਲੀਲ ਦਿੰਦਿਆਂ ਕਿ ਇਹ ਪ੍ਰੋਗਰਾਮ ਅਮਰੀਕੀ ਗ੍ਰੈਜੂਏਟਾਂ ਅਤੇ ਕਰਮਚਾਰੀਆਂ ਨਾਲ ਨਿਆਂ ਨਹੀਂ ਕਰਦਾ, ਉਹ ਕਈ ਵਾਰ H-1B ਵੀਜ਼ਾ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਵਕਾਲਤ ਕਰ ਚੁੱਕੇ ਹਨ।

ਉਸ ਨੇ ਕਾਨੂੰਨੀ ਇਮੀਗ੍ਰੇਸ਼ਨ ‘ਤੇ ਵੀ ਵੱਡੇ ਪੱਧਰ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ, ਇਹ ਕਹਿੰਦੇ ਹੋਏ ਕਿ ਅਮਰੀਕੀ ਮਜ਼ਦੂਰ ਬਾਜ਼ਾਰ ਵਿੱਚ ਨੌਜਵਾਨ ਅਮਰੀਕੀਆਂ ਲਈ ਨੌਕਰੀਆਂ ਦੇ ਮੌਕੇ ਸੀਮਤ ਹਨ ਅਤੇ ਤਰਜੀਹ ਅਮਰੀਕੀ ਨਾਗਰਿਕਾਂ ਨੂੰ ਮਿਲਣੀ ਚਾਹੀਦੀ ਹੈ।

Comments

Leave A Comment

Required fields are marked (*).

Related

Talk to us?