ADVERTISEMENT

ADVERTISEMENT

ਮਿਸ਼ੀਗਨ ਪ੍ਰਾਇਮਰੀ: ਬਾਇਡਨ ਅਤੇ ਟਰੰਪ ਦੇ ਨਾਲ-ਨਾਲ ਨਿੱਕੀ ਹੇਲੀ ਲਈ ਸਪੱਸ਼ਟ ਸੰਦੇਸ਼

ਟਰੰਪ ਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਭਗ ਤੈਅ ਲਗ ਰਿਹਾ ਹੈ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਾਂਗ ਇਸ ਵਾਰ ਵੀ ਬਾਇਡਨ ਦਾ ਟਰੰਪ ਨਾਲ ਮੁਕਾਬਲਾ ਹੋਣ ਦੇ ਆਸਾਰ ਹਨ।

ਮਿਸ਼ੀਗਨ ਦਾ ਬਾਇਡਨ, ਟਰੰਪ ਅਤੇ ਹੇਲੀ ਲਈ ਸਪੱਸ਼ਟ ਸੰਦੇਸ਼ / instagram

ਵ੍ਹਾਈਟ ਹਾਊਸ ਨੂੰ ਜਾਣ ਵਾਲੀ ਸੜਕ ਨਾ ਸਿਰਫ਼ ਸਿਆਸੀ ਰੁਕਾਵਟਾਂ ਨਾਲ ਭਰੀ ਹੋਈ ਹੈ, ਸਗੋਂ ਦਿਲ ਨੂੰ ਤੋੜਨ ਵਾਲੀ ਵੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ਚੋਣ ’ਚ ਜਿੱਤ ਹਾਸਲ ਕੀਤੀ ਹੈ। ਬਾਇਡਨ ਨੇ ਮਿਨੇਸੋਟਾ ਤੋਂ ਡੀਨ ਫਿਲਿਪਸ ਨੂੰ ਹਰਾਇਆ। 

ਮਿਸ਼ੀਗਨ ਪ੍ਰਾਇਮਰੀ ਬਿੰਦੂ ਹੈ। ਇਸ ਵਿੱਚ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ-ਨਾਲ ਰਿਪਬਲਿਕਨ ਨਾਮਜ਼ਦਗੀ ਲਈ ਇਕਲੌਤੀ ਦਾਅਵੇਦਾਰ ਨਿੱਕੀ ਹੇਲੀ ਲਈ ਸਪੱਸ਼ਟ ਸੰਦੇਸ਼ ਸਨ।

ਟਰੰਪ ਨੇ ਮਿਸ਼ੀਗਨ ਪ੍ਰਾਇਮਰੀ ’ਚ ਜਿੱਤ ਦੇ ਨਾਲ ਹੀ ਹੁਣ ਤੱਕ ਪੰਜ ਪ੍ਰਾਇਮਰੀ ਚੋਣਾਂ ’ਚ ਜਿੱਤ ਦਰਜ ਕਰ ਲਈ ਹੈ। ਮਿਸ਼ੀਗਨ ’ਚ ਉਨ੍ਹਾਂ ਆਪਣੀ ਵਿਰੋਧੀ ਭਾਰਤੀ-ਅਮਰੀਕੀ ਨਿੱਕੀ ਹੇਲੀ ਨੂੰ ਆਸਾਨੀ ਨਾਲ ਹਰਾ ਦਿੱਤਾ। ਇਸ ਨਾਲ ਉਹ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਦੇ ਹੋਰ ਨੇੜੇ ਢੁੱਕ ਗਏ ਹਨ।  

ਕਿਸੇ ਵੀ ਦਾਅਵੇਦਾਰ ਨੂੰ ਪਾਰਟੀ ਦਾ ਉਮੀਦਵਾਰ ਬਣਨ ਲਈ 1215 ਡੈਲੀਗੇਟਾਂ ਦੀ ਹਮਾਇਤ ਦੀ ਲੋੜ ਹੁੰਦੀ ਹੈ। ਟਰੰਪ ਨੇ ਨਿੱਕੀ ਹੇਲੀ ਨੂੰ ਉਸ ਦੇ ਗ੍ਰਹਿ ਸੂਬੇ ਸਾਊਥ ਕੈਰੋਲਾਈਨਾਨਾ ਦੀ ਪ੍ਰਾਇਮਰੀ ’ਚ ਵੀ ਹਰਾ ਦਿੱਤਾ ਸੀ। 

ਬਾਇਡਨ ਨੇ  ਜਿੱਤ ਹਾਸਲ ਕਰਨ ਤੋਂ ਬਾਅਦ ਹਰੇਕ ਮਿਸ਼ੀਗਨ ਵਾਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵੋਟ ਦੇ ਹੱਕ ਦੀ ਵਰਤੋਂ ਨਾਲ ਹੀ ਅਮਰੀਕਾ ਮਹਾਨ ਬਣਦਾ ਹੈ। 

ਅਗਲੇ ਮੰਗਲਵਾਰ 21 ਸੂਬਿਆਂ ’ਚ ਪ੍ਰਾਇਮਰੀ ਚੋਣਾਂ ਹੋਣਗੀਆਂ। 

ਮੌਜੂਦਾ ਰੁਝਾਨ ਮੁਤਾਬਕ ਟਰੰਪ ਦਾ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਭਗ ਤੈਅ ਲਗ ਰਿਹਾ ਹੈ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਾਂਗ ਇਸ ਵਾਰ ਵੀ ਬਾਇਡਨ ਦਾ ਟਰੰਪ ਨਾਲ ਮੁਕਾਬਲਾ ਹੋਣ ਦੇ ਆਸਾਰ ਹਨ। 

 

Comments

Related