ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ / ਜੈਫਿਨ ਟੀ. ਕਾਲੇਕਲ
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਦੀ ਬਾਲੀਵੁੱਡ ਬਾਰੇ ਜਾਣਕਾਰੀ ਦਾ ਹਾਲ ਹੀ ਵਿੱਚ ਇਮਤਿਹਾਨ ਲਿਆ ਗਿਆ ਅਤੇ ਨਤੀਜੇ ਫ਼ਿਲਮਕਾਰ ਮੀਰਾ ਨਾਇਰ ਦੇ ਪੁੱਤਰ ਲਈ ਬਹੁਤ ਵਧੀਆ ਨਹੀਂ ਰਹੇ। ਹਾਲਾਂਕਿ ਉਹ ਟੈਸਟ ਵਿੱਚ ਟਾਪ ਨਹੀਂ ਕਰ ਸਕੇ, ਪਰ ਸ਼ਾਹਰੁਖ ਖਾਨ ਦੇ ਮਸ਼ਹੂਰ ਪੋਜ਼ ਦੀ ਉਨ੍ਹਾਂ ਵੱਲੋਂ ਕੀਤੀ ਗਈ ਸਹੀ ਨਕਲ ਨੇ ਉਨ੍ਹਾਂ ਨੂੰ ਕੁਝ ਵਾਧੂ ਅੰਕ ਜ਼ਰੂਰ ਦੇ ਦਿੱਤੇ।
‘ਮਹਿਦੀ ਅਨਫ਼ਿਲਟਰਡ’ ‘ਤੇ ਸਵਾਲਾਂ ਦੇ ਜਵਾਬ ਦਿੰਦਿਆਂ, ਮਮਦਾਨੀ ਨੇ ਬਾਲੀਵੁੱਡ ਗੀਤ ਪਛਾਣਣ ਵਾਲੇ ਖੇਡ ਵਿੱਚ ਵਧੀਆ ਸ਼ੁਰੂਆਤ ਕੀਤੀ। ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਮਨੀਸ਼ਾ ਕੋਇਰਾਲਾ ਦੀ ਫ਼ਿਲਮ ‘ਦਿਲ ਸੇ’ ਦੇ ਗੀਤ ‘ਛੱਈਆ ਛੱਈਆ’ ਨੂੰ ਤੁਰੰਤ ਪਛਾਣ ਲਿਆ, ਪਰ ਇਸ ਤੋਂ ਬਾਅਦ ‘ਕਲ ਹੋ ਨਾ ਹੋ’ ਦਾ ਗੀਤ ‘ਇਟਸ ਦਿ ਟਾਈਮ ਟੂ ਡਿਸਕੋ‘ ਅਤੇ ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ 'ਮਹਿੰਦੀ ਲਗਾ ਕੇ ਰੱਖਣਾ' ਵਰਗੇ ਹੋਰ ਕਲਾਸਿਕ ਗੀਤਾਂ ਦੇ ਨਾਮ ਦੱਸਣ ਵਿੱਚ ਅਸਫਲ ਰਹੇ।
DDLJ ਵਾਲੇ ਗੀਤ ਨੇ ਤਾਂ ਹੋਰ ਡਰਾਮਾ ਪੈਦਾ ਕਰ ਦਿੱਤਾ—ਮਮਦਾਨੀ ਗੀਤ ਦਾ ਅੰਦਾਜ਼ਾ ਲਗਾਉਣ ਵਿੱਚ ਅਸਮਰੱਥ ਰਹੇ, ਪਰ ਸ਼ਾਹਰੁਖ ਖਾਨ ਦਾ ਦੋਵੇਂ ਬਾਹਾਂ ਫੈਲਾ ਕੇ ਕੀਤਾ ਜਾਣ ਵਾਲਾ ਮਸ਼ਹੂਰ ਪੋਜ਼ ਉਨ੍ਹਾਂ ਨੇ ਬਿਲਕੁਲ ਸਹੀ ਤਰੀਕੇ ਨਾਲ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਗੀਤ ਵਿੱਚ ਸ਼ਾਹਰੁਖ ਦਾ ਤਰੀਕਾ ਮਹਿਸੂਸ ਕਰ ਸਕਦੇ ਸਨ—ਜਿਵੇਂ ਉਹ ਪੌੜੀਆਂ ਦੇ ਸਿਖਰ ‘ਤੇ ਆ ਕੇ ਆਪਣਾ ਸਿਗਨੇਚਰ ਸਟੈਪ ਕਰਦੇ ਹਨ।
ਮਮਦਾਨੀ ਨੇ ਗੀਤ ਨੂੰ DDLJ ਫ਼ਿਲਮ ਨਾਲ ਤਾਂ ਜੋੜ ਲਿਆ, ਪਰ ਗੀਤ ਦਾ ਨਾਂ ਨਹੀਂ ਦੱਸ ਸਕੇ। ਹੋਸਟ ਹਸਨ ਨੇ ਮਮਦਾਨੀ ਨੂੰ ਇਸ ਗੱਲ ‘ਤੇ ਚੇੜਿਆ ਅਤੇ ਮਜ਼ਾਕੀਆਂ ਅੰਦਾਜ਼ ਵਿੱਚ ਕਿਹਾ ਕਿ ਉਹ ਗੀਤ ਨਹੀਂ ਪਛਾਣ ਸਕੇ, ਸਿਰਫ਼ ਸਮਾਂ ਕੱਟ ਰਹੇ ਹਨ।
ਮਮਦਾਨੀ ਬਾਲੀਵੁੱਡ ਪ੍ਰਤੀ ਆਪਣੇ ਪਿਆਰ ਬਾਰੇ ਹਮੇਸ਼ਾ ਬੇਝਿਝਕ ਰਹੇ ਹਨ। ਆਪਣੀ ਮੁਹਿੰਮ ਦੌਰਾਨ ਵੀ ਉਨ੍ਹਾਂ ਨੇ ਬਾਲੀਵੁੱਡ ਦੀ ਰੌਣਕ ਨੂੰ ਖੂਬਸੂਰਤੀ ਨਾਲ ਜੋੜਿਆ। ਇੱਥੋਂ ਤਕ ਕਿ ਆਪਣਾ ਜਿੱਤ ਭਾਸ਼ਣ ਵੀ ਉਨ੍ਹਾਂ ਨੇ 2004 ਦੀ ਫ਼ਿਲਮ ‘ਧੂਮ’ ਦੇ ਮਸ਼ਹੂਰ ਗੀਤ ‘ਧੂਮ ਮਚਾਲੇ’ ਦੀ ਗੂੰਜ ਨਾਲ ਸਮਾਪਤ ਕੀਤਾ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login