KFC ਲੋਗੋ / Pexels
ਭਾਰਤੀ ਮੂਲ ਦੇ ਇੱਕ ਸਾਬਕਾ KFC ਕਰਮਚਾਰੀ ਨੇ ਆਪਣੇ ਮੈਨੇਜਰ ਵੱਲੋਂ ਉਸਨੂੰ ‘ਗੁਲਾਮ’ ਕਹੇ ਜਾਣ ਅਤੇ ਜ਼ਬਰਦਸਤੀ ਵਾਧੂ ਘੰਟੇ ਕੰਮ ਕਰਵਾਉਣ ਦੇ ਮਾਮਲੇ ਵਿੱਚ ਕਾਨੂੰਨੀ ਲੜਾਈ ਲੜ ਕੇ ਤਕਰੀਬਨ 90,178 ਡਾਲਰ (70,000 ਪੌਂਡ) ਦਾ ਮੁਆਵਜ਼ਾ ਜਿੱਤ ਲਿਆ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ, ਤਾਮਿਲਨਾਡੂ ਦੇ ਰਹਿਣ ਵਾਲੇ ਮਧੇਸ਼ ਰਵੀਚੰਦਰਨ ਨੇ ਸਾਲ 2023 ਵਿੱਚ ਦੱਖਣ-ਪੂਰਬੀ ਲੰਡਨ ਸਥਿਤ ਇੱਕ KFC ਫ੍ਰੈਂਚਾਈਜ਼ੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਨੌਕਰੀ ਸ਼ੁਰੂ ਕਰਨ ਤੋਂ ਦੋ ਮਹੀਨੇ ਬਾਅਦ ਰਵੀਚੰਦਰਨ ਨੇ ਛੁੱਟੀ ਲਈ ਅਰਜ਼ੀ ਦਿੱਤੀ, ਪਰ ਉਸਦੇ ਸ਼੍ਰੀਲੰਕਾਈ ਬੌਸ ਨੇ ਨਾ ਸਿਰਫ਼ ਇਹ ਅਰਜ਼ੀ ਰੱਦ ਕਰ ਦਿੱਤੀ, ਸਗੋਂ ਉਸਨੂੰ ‘ਗੁਲਾਮ’ ਵੀ ਕਿਹਾ ਅਤੇ ਜ਼ਬਰਦਸਤੀ ਵਾਧੂ ਘੰਟੇ ਕੰਮ ਕਰਵਾਇਆ। ਰਵੀਚੰਦਰਨ ਦਾ ਦਾਅਵਾ ਹੈ ਕਿ ਮੈਨੇਜਰ ਨੇ ਇਹ ਵੀ ਕਿਹਾ ਸੀ ਕਿ ਉਹ ਸ਼੍ਰੀਲੰਕਾਈ ਕਰਮਚਾਰੀਆਂ ਵੱਲੋਂ ਦਿੱਤੀਆਂ ਅਰਜ਼ੀਆਂ ਨੂੰ ਤਰਜੀਹ ਦੇਵੇਗਾ।
ਟ੍ਰਿਬਿਊਨਲ ਦੇ ਅਨੁਸਾਰ, ਰਵੀਚੰਦਰਨ ਇਨ੍ਹਾਂ ਟਿੱਪਣੀਆਂ ਕਾਰਨ 'ਬਹੁਤ ਦੁਖੀ ਅਤੇ ਅਪਮਾਨਿਤ' ਮਹਿਸੂਸ ਕਰ ਰਹੇ ਸਨ। ਘਟਨਾ ਤੋਂ ਕੁਝ ਮਹੀਨੇ ਬਾਅਦ ਅਸਤੀਫਾ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਦੋਸ਼ ਸਾਹਮਣੇ ਆਉਣ ਦੇ ਬਾਵਜੂਦ ਬੌਸ ਖਿਲਾਫ਼ ਕੋਈ ਵਾਸਤਵਿਕ ਜਾਂ ਗੰਭੀਰ ਜਾਂਚ ਨਹੀਂ ਕੀਤੀ ਗਈ।
ਟ੍ਰਿਬਿਊਨਲ ਨੇ ਇਹ ਨਤੀਜਾ ਕੱਢਿਆ ਕਿ ਰਵੀਚੰਦਰਨ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢਿਆ ਗਿਆ ਸੀ ਅਤੇ ਉਨ੍ਹਾਂ ਨਾਲ ਨਸਲੀ ਭੇਦਭਾਵ, ਨਸਲ ਨਾਲ ਸੰਬੰਧਿਤ ਪਰੇਸ਼ਾਨੀ ਅਤੇ ਦੁਰਵਿਵਹਾਰ ਕੀਤਾ ਗਿਆ ਸੀ। ਟ੍ਰਿਬਿਊਨਲ ਦੇ ਜੱਜ ਪੌਲ ਐਬਟ ਨੇ ਮੁਆਵਜ਼ਾ ਦੇਣ ਦੇ ਨਾਲ-ਨਾਲ, ਵੈਸਟ ਵਿਕਹਮ ਵਿੱਚ KFC ਦੀ ਸ਼ਾਖਾ ਚਲਾਉਣ ਵਾਲੀ ਕੰਪਨੀ ਨੇਕਸਸ ਫੂਡਜ਼ ਲਿਮਿਟਡ ਨੂੰ ਆਪਣੇ ਕਰਮਚਾਰੀਆਂ ਲਈ ਸੰਵੇਦਨਸ਼ੀਲਤਾ (ਸੈਂਸਿਟਿਵਿਟੀ) ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਦੀ ਵੀ ਸਿਫ਼ਾਰਸ਼ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login