Representative image / Pexels
ਬਰਮਿੰਘਮ ਕਰਾਊਨ ਕੋਰਟ ਨੇ ਭਾਰਤੀ ਮੂਲ ਦੇ ਇੱਕ ਜੋੜੇ, ਭਾਰਤ ਜੋਗੀਆ ਅਤੇ ਲੁਈਸ ਜੋਗੀਆ ਨੂੰ ਉਸ ਪੁਰਾਣੇ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਲਈ ਸਜ਼ਾ ਸੁਣਾਈ ਹੈ, ਜਿਸ ਤਹਿਤ ਭਾਰਤ ਜੋਗੀਆ ਦੇ ਕੰਪਨੀ ਡਾਇਰੈਕਟਰ ਬਣਨ 'ਤੇ ਰੋਕ ਲਗਾਈ ਗਈ ਸੀ।
71 ਸਾਲਾ ਭਾਰਤ ਜੋਗੀਆ ਨੂੰ ਸਾਲ 2014 ਵਿੱਚ 13 ਸਾਲਾਂ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਸਮੇਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਸੀ ਕਿ ਉਨ੍ਹਾਂ ਦੀ ਕੰਪਨੀ 'ਜੋਗੀਆ ਜਵੈਲਰਜ਼ ਲਿਮਟਿਡ' ਨੇ ਬ੍ਰਿਟਿਸ਼ ਟੈਕਸ ਵਿਭਾਗ (HMRC) ਤੋਂ ਗ਼ਲਤ ਤਰੀਕੇ ਨਾਲ 20 ਮਿਲੀਅਨ ਪੌਂਡ (ਲਗਭਗ 26,51,200 ਅਮਰੀਕੀ ਡਾਲਰ) ਤੋਂ ਵੱਧ ਦੀ ਰਕਮ ਦਾ ਦਾਅਵਾ ਕੀਤਾ ਸੀ।
ਅਦਾਲਤ ਨੇ ਪਾਇਆ ਕਿ ਭਾਰਤ ਜੋਗੀਆ ਨੇ ਪਾਬੰਦੀ ਦੇ ਬਾਵਜੂਦ ਪੰਜ ਸਾਲਾਂ ਤੋਂ ਵੱਧ ਸਮੇਂ ਤੱਕ ਕੰਪਨੀਆਂ ਨੂੰ ਚਲਾਉਣਾ ਅਤੇ ਕੰਟਰੋਲ ਕਰਨਾ ਜਾਰੀ ਰੱਖਿਆ। ਉਨ੍ਹਾਂ ਦੀ ਪਤਨੀ, 57 ਸਾਲਾ ਲੁਈਸ ਜੋਗੀਆ ਨੂੰ ਇਸ ਅਪਰਾਧ ਵਿੱਚ ਮਦਦ ਕਰਨ ਦਾ ਦੋਸ਼ੀ ਪਾਇਆ ਗਿਆ। ਭਾਰਤ ਜੋਗੀਆ ਨੂੰ ਨੌਂ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਡਾਇਰੈਕਟਰ ਵਜੋਂ ਅਯੋਗਤਾ ਦੀ ਮਿਆਦ ਹੋਰ 10 ਸਾਲ ਲਈ ਵਧਾ ਦਿੱਤੀ ਗਈ ਹੈ। ਲੁਈਸ ਜੋਗੀਆ ਨੂੰ ਸੱਤ ਮਹੀਨੇ ਦੀ ਮੁਅੱਤਲ ਕੈਦ ਦੀ ਸਜ਼ਾ ਮਿਲੀ ਹੈ ਅਤੇ ਉਨ੍ਹਾਂ 'ਤੇ ਵੀ 10 ਸਾਲ ਲਈ ਕੰਪਨੀ ਡਾਇਰੈਕਟਰ ਬਣਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਦੇ ਰਹਿਣ ਵਾਲੇ ਜੋਗੀਆ 'ਤੇ 2027 ਤੱਕ ਕਿਸੇ ਵੀ ਕੰਪਨੀ ਦੇ ਪ੍ਰਬੰਧਨ ਜਾਂ ਪ੍ਰਚਾਰ 'ਤੇ ਪਾਬੰਦੀ ਸੀ। ਇਸ ਦੇ ਬਾਵਜੂਦ, ਉਹ ਆਪਣੀ ਪਤਨੀ ਦੀ ਮਦਦ ਨਾਲ 'ਡਾਇਮੰਡ ਫਾਰਮਾ ਲਿਮਟਿਡ' ਅਤੇ 'BHJ ਕੰਸਲਟਿੰਗ ਲਿਮਟਿਡ' ਵਰਗੀਆਂ ਫਾਰਮਾਸਿਊਟੀਕਲ ਕੰਪਨੀਆਂ ਚਲਾ ਰਿਹਾ ਸੀ।
ਇਨਸੋਲਵੈਂਸੀ ਸਰਵਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਭਾਰਤ ਜੋਗੀਆ- ਵਕੀਲਾਂ ਨੂੰ ਹਦਾਇਤਾਂ ਦੇ ਰਿਹਾ ਸੀ, ਖਾਤਿਆਂ ਨੂੰ ਮਨਜ਼ੂਰੀ ਦੇ ਰਿਹਾ ਸੀ, ਗਾਹਕਾਂ ਅਤੇ ਸਪਲਾਇਰਾਂ ਨਾਲ ਸਮਝੌਤੇ ਕਰ ਰਿਹਾ ਸੀ, ਸਲਾਹਕਾਰ ਵਜੋਂ 80,000 ਪੌਂਡ ਤੋਂ ਵੱਧ ਦੀ ਰਕਮ ਪ੍ਰਾਪਤ ਕਰ ਰਿਹਾ ਸੀ।
ਇਨਸੋਲਵੈਂਸੀ ਸਰਵਿਸ ਦੇ ਮੁੱਖ ਜਾਂਚਕਰਤਾ ਮਾਰਕ ਸਟੀਫਨਜ਼ ਨੇ ਕਿਹਾ, "ਭਾਰਤ ਜੋਗੀਆ ਨੇ ਪੰਜ ਸਾਲਾਂ ਤੱਕ ਪਾਬੰਦੀ ਦੀ ਉਲੰਘਣਾ ਕਰਕੇ ਕਾਨੂੰਨ ਪ੍ਰਤੀ ਪੂਰੀ ਤਰ੍ਹਾਂ ਅਵੱਗਿਆ ਦਿਖਾਈ ਹੈ। ਡਾਇਰੈਕਟਰਾਂ ਦੀ ਅਯੋਗਤਾ ਦੇ ਨਿਯਮ ਜਨਤਾ ਦੀ ਸੁਰੱਖਿਆ ਅਤੇ ਬ੍ਰਿਟਿਸ਼ ਕਾਰੋਬਾਰਾਂ ਵਿੱਚ ਵਿਸ਼ਵਾਸ ਬਣਾਈ ਰੱਖਣ ਲਈ ਬਣਾਏ ਗਏ ਹਨ।" ਉਨ੍ਹਾਂ ਇਹ ਵੀ ਕਿਹਾ ਕਿ ਲੁਈਸ ਜੋਗੀਆ ਨੇ ਆਪਣੇ ਪਤੀ ਨੂੰ ਬਚਾਉਣ ਲਈ ਇੱਕ 'ਮੁਖੌਟੇ' ਵਜੋਂ ਕੰਮ ਕੀਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login