ADVERTISEMENT

ADVERTISEMENT

ਭਾਰਤੀ ਮੂਲ ਦੇ ਪੁਲਾੜ ਯਾਤਰੀ ਅਨਿਲ ਮੈਨਨ ਆਈਐੱਸਐੱਸ ਪਹੁੰਚੇ, ਅੱਠ ਮਹੀਨਿਆਂ ਦਾ ਮਿਸ਼ਨ ਸ਼ੁਰੂ

ਰਵਾਨਗੀ ਤੋਂ ਪਹਿਲਾਂ ਮੈਨਨ ਨੇ ਕਿਹਾ- ਯੂਨਾਈਟਿਡ ਸਟੇਟਸ ਸਪੇਸ ਫੋਰਸ ਦੀ ਸੇਵਾ ਕਰਨ ਅਤੇ ਨਾਸਾ ਤੇ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਸਮਰਥਨ ਵਿੱਚ ਅੱਜ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਉਡਾਣ ਭਰਨ 'ਤੇ ਮਾਣ ਹੈ!

 ਅਨਿਲ ਮੈਨਨ ਅਨਿਲ ਮੈਨਨ / NASA

ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਅੱਠ ਮਹੀਨਿਆਂ ਦੇ ਆਪਣੇ ਪਹਿਲੇ ਪੁਲਾੜ ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਪਹੁੰਚ ਗਏ ਹਨ। ਉਹ ਰੂਸ ਦੇ ਸੋਯੂਜ਼ ਐੱਮਐੱਸ-29 ਪੁਲਾੜ ਯਾਨ ਰਾਹੀਂ ਉਡਾਣ ਭਰਨ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਆਈਐੱਸਐੱਸ ਪਹੁੰਚੇ, ਜਿੱਥੇ ਉਹ ਵਿਗਿਆਨਕ ਖੋਜ ਅਤੇ ਤਕਨਾਲੋਜੀ ਨਾਲ ਸਬੰਧਤ ਪ੍ਰਯੋਗਾਂ ਵਿੱਚ ਹਿੱਸਾ ਲੈਣਗੇ।

 

ਕਜ਼ਾਖਸਤਾਨ ਦੇ ਬਾਇਕੋਨੂਰ ਕੋਸਮੋਡ੍ਰੋਮ ਤੋਂ ਪ੍ਰਖੇਪਣ ਤੋਂ ਬਾਅਦ ਕਰੀਬ ਤਿੰਨ ਘੰਟਿਆਂ ਅਤੇ ਦੋ ਆਰਬਿਟ ਦੀ ਯਾਤਰਾ ਪੂਰੀ ਕਰਕੇ ਸੋਯੂਜ਼ ਐੱਮਐੱਸ-29 ਪੁਲਾੜ ਯਾਨ ਦੁਪਹਿਰ 1:52 ਵਜੇ (IDT) ਆਈਐੱਸਐੱਸ ਦੇ ਪ੍ਰਿਚਲ ਮੋਡਿਊਲ ਨਾਲ ਜੁੜ ਗਿਆ। ਮੈਨਨ ਦੇ ਨਾਲ ਰੋਸਕੋਸਮੋਸ ਦੇ ਕੋਸਮੋਨਾਟ ਪਿਓਤਰ ਡੁਬਰੋਵ ਅਤੇ ਅੰਨਾ ਕਿਕੀਨਾ ਵੀ ਆਰਬਿਟਲ ਪ੍ਰਯੋਗਸ਼ਾਲਾ ਪਹੁੰਚੇ।

 

ਇਸ ਤੋਂ ਪਹਿਲਾਂ ਤਿੰਨੇ ਪੁਲਾੜ ਯਾਤਰੀ ਸਵੇਰੇ 10:47 ਵਜੇ (IDT), ਭਾਵ ਸਥਾਨਕ ਸਮੇਂ ਅਨੁਸਾਰ ਸ਼ਾਮ 7:47 ਵਜੇ ਬਾਇਕੋਨੂਰ ਤੋਂ ਰਵਾਨਾ ਹੋਏ ਸਨ। ਉਨ੍ਹਾਂ ਦੇ ਆਈਐੱਸਐੱਸ ਪਹੁੰਚਣ ਤੋਂ ਬਾਅਦ ਅਗਲੇ ਕਰੀਬ ਦੋ ਹਫ਼ਤਿਆਂ ਲਈ ਸਟੇਸ਼ਨ 'ਤੇ ਕਰੂ ਮੈਂਬਰਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ।

 

ਰਵਾਨਗੀ ਤੋਂ ਪਹਿਲਾਂ ਮੈਨਨ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਪੋਸਟ ਕੀਤਾ ਸੀ- "ਯੂਨਾਈਟਿਡ ਸਟੇਟਸ ਸਪੇਸ ਫੋਰਸ ਦੀ ਸੇਵਾ ਕਰਨ ਅਤੇ ਨਾਸਾ तथा ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਸਮਰਥਨ ਵਿੱਚ ਅੱਜ ਇੰਟਰਨੈਸ਼ਨਲ ਸਪੇਸ ਸਟੇਸ਼ਨ ਲਈ ਉਡਾਣ ਭਰਨ 'ਤੇ ਮਾਣ ਹੈ!"

 

ਉਨ੍ਹਾਂ ਨੇ ਇੱਕ ਹੋਰ ਪੋਸਟ ਵਿੱਚ ਲਿਖਿਆ ਕਿ ਕਜ਼ਾਖਸਤਾਨ ਤੋਂ ਸੋਯੂਜ਼ ਐੱਮਐੱਸ-29 'ਤੇ ਲਾਂਚ ਹੋਣ ਅਤੇ ਨਾਸਾ ਤੇ ਐਕਸਪੀਡੀਸ਼ਨ 74/75 ਦੇ ਸਮਰਥਨ ਵਿੱਚ ਅੱਠ ਮਹੀਨਿਆਂ ਦੇ ਮਿਸ਼ਨ ਦੀ ਸ਼ੁਰੂਆਤ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਨਾਸਾ ਕਮਿਊਨਿਟੀ, ਦੋਸਤਾਂ, ਪਰਿਵਾਰ ਅਤੇ ਆਪਣੇ ਕਰੀਬੀਆਂ ਦਾ ਧੰਨਵਾਦੀ ਹਾਂ ਅਤੇ ਕੱਲ੍ਹ ਲਈ ਉਤਸ਼ਾਹਿਤ ਹਾਂ।

 

ਨਾਸਾ ਦੇ ਪੁਲਾੜ ਯਾਤਰੀ ਜੈਸਿਕਾ ਮੀਰ, ਜੈਕ ਹੈਥਵੇ ਅਤੇ ਕ੍ਰਿਸ ਵਿਲੀਅਮਜ਼; ਯੂਰਪੀਅਨ ਸਪੇਸ ਏਜੰਸੀ ਦੀ ਪੁਲਾੜ ਯਾਤਰੀ ਸੋਫ਼ੀ ਐਡੇਨੋਟ; ਅਤੇ ਰੋਸਕੋਸਮੋਸ ਦੇ ਕੋਸਮੋਨਾਟ ਸਰਗੇਈ ਕੁਡ-ਸਵੇਰਚਕੋਵ, ਸਰਗੇਈ ਮਿਕਾਏਵ ਅਤੇ ਆਂਦਰੇ ਫੇਦਿਆਏਵ ਨੇ ਉਨ੍ਹਾਂ ਦਾ ਸਵਾਗਤ ਕੀਤਾ।

 

ਇਸ ਮਿਸ਼ਨ ਨੂੰ ਲੈ ਕੇ ਨਾਸਾ ਵੱਲੋਂ ਕਿਹਾ ਗਿਆ ਕਿ ਮੈਨਨ, ਡੁਬਰੋਵ ਅਤੇ ਕਿਕੀਨਾ ਅਪ੍ਰੈਲ 2027 ਤੱਕ ਆਰਬਿਟਲ ਪ੍ਰਯੋਗਸ਼ਾਲਾ ਵਿੱਚ ਰਹਿਣਗੇ। ਇਹ ਮੈਨਨ ਦੀ ਪੁਲਾੜ ਦੀ ਪਹਿਲੀ ਯਾਤਰਾ ਹੈ ਅਤੇ ਡੁਬਰੋਵ ਤੇ ਕਿਕੀਨਾ ਦੋਵਾਂ ਲਈ ਇਹ ਦੂਜਾ ਮਿਸ਼ਨ ਹੈ।

 

ਮਿਸ਼ਨ ਦੌਰਾਨ ਮੈਨਨ ਵਿਗਿਆਨਕ ਖੋਜ ਅਤੇ ਤਕਨਾਲੋਜੀ ਪ੍ਰਦਰਸ਼ਨ ਨਾਲ ਜੁੜੇ ਕਈ ਪ੍ਰਯੋਗ ਕਰਨਗੇ, ਜਿਨ੍ਹਾਂ ਦਾ ਉਦੇਸ਼ ਮਨੁੱਖੀ ਪੁਲਾੜ ਖੋਜ ਨੂੰ ਅੱਗੇ ਵਧਾਉਣਾ ਅਤੇ ਧਰਤੀ 'ਤੇ ਜੀਵਨ ਨੂੰ ਲਾਭ ਪਹੁੰਚਾਉਣਾ ਹੈ। ਉਹ ਪੁਲਾੜ ਵਿੱਚ ਸੈਮੀਕੰਡਕਟਰ ਕ੍ਰਿਸਟਲ ਦੇ ਉਤਪਾਦਨ ਨੂੰ ਬਿਹਤਰ ਬਣਾਉਣ ਸਬੰਧੀ ਖੋਜ ਕਰਨਗੇ, ਜਿਸ ਨਾਲ ਹਾਈ-ਪਰਫਾਰਮੈਂਸ ਕੰਪਿਊਟਰ, ਆਰਟੀਫ਼ਿਸ਼ਲ ਇੰਟੈਲੀਜੈਂਸ ਸਿਸਟਮ ਅਤੇ ਬਿਹਤਰ ਮੈਡੀਕਲ ਉਪਕਰਨਾਂ ਲਈ ਲੋੜੀਂਦੇ ਕੰਪੋਨੈਂਟਸ ਦਾ ਵੱਡੇ ਪੱਧਰ 'ਤੇ ਨਿਰਮਾਣ ਕੀਤਾ ਜਾ ਸਕੇਗਾ।

 

ਮੈਨਨ ਆਗਮੈਂਟਡ ਰਿਐਲਿਟੀ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ ਤਰੀਕਿਆਂ ਦੀ ਵਰਤੋਂ ਕਰਕੇ ਅਲਟਰਾਸਾਊਂਡ ਵੀ ਕਰਨਗੇ, ਜਿਸ ਨਾਲ ਭਵਿੱਖ ਦੇ ਪੁਲਾੜ ਮਿਸ਼ਨਾਂ ਵਿੱਚ ਧਰਤੀ ਤੋਂ ਮੈਡੀਕਲ ਸਹਾਇਤਾ ਦੀ ਲੋੜ ਖ਼ਤਮ ਹੋ ਸਕਦੀ ਹੈ। ਨਾਸਾ ਨੇ ਕਿਹਾ ਕਿ ਮੈਨਨ ਉਨ੍ਹਾਂ ਅਧਿਐਨਾਂ ਵਿੱਚ ਟੈਸਟ ਸਬਜੈਕਟ ਵਜੋਂ ਵੀ ਕੰਮ ਕਰਨਗੇ, ਜਿਨ੍ਹਾਂ ਵਿੱਚ ਇਹ ਦੇਖਿਆ ਜਾਵੇਗਾ ਕਿ ਪੁਲਾੜ ਵਿੱਚ ਖੂਨ ਦਾ ਪ੍ਰਵਾਹ ਕਿਵੇਂ ਬਦਲਦਾ ਹੈ। ਇਸ ਦੇ ਨਾਲ ਹੀ ਉਹ ਬੁਢਾਪੇ ਦੀ ਪ੍ਰਕਿਰਿਆ ਨੂੰ ਬਿਹਤਰ ਢੰਗ ਨਾਲ ਸਮਝਣ ਅਤੇ ਇਲਾਜ ਦੇ ਨਵੇਂ ਤਰੀਕੇ ਵਿਕਸਤ ਕਰਨ ਲਈ ਮਾਈਕ੍ਰੋਗ੍ਰੈਵਿਟੀ ਵਿੱਚ ਬਾਇਓਪ੍ਰਿੰਟਿੰਗ ਵੈਸਕੂਲਰ ਕੰਸਟਰਕਟਸ ਦਾ ਟੈਸਟ ਵੀ ਕਰਨਗੇ।

 

ਨਾਸਾ ਨੇ ਦੱਸਿਆ ਕਿ ਆਰਬਿਟਲ ਆਉਟਪੋਸਟ 'ਤੇ ਆਪਣਾ ਅੱਠ ਮਹੀਨਿਆਂ ਦਾ ਵਿਗਿਆਨਕ ਮਿਸ਼ਨ ਪੂਰਾ ਕਰਨ ਤੋਂ ਬਾਅਦ ਵਿਲੀਅਮਜ਼, ਕੁਡ-ਸਵੇਰਚਕੋਵ ਅਤੇ ਮਿਕਾਏਵ ਦੇ ਜਾਣ ਮਗਰੋਂ 26 ਜੁਲਾਈ ਨੂੰ 'ਐਕਸਪੀਡੀਸ਼ਨ 75' ਸ਼ੁਰੂ ਹੋਵੇਗੀ। 25 ਜੁਲਾਈ ਨੂੰ ਕਮਾਂਡ ਸੌਂਪਣ ਦਾ ਸਮਾਗਮ ਹੋਵੇਗਾ, ਜਿਸ ਵਿੱਚ ਸਟੇਸ਼ਨ ਦੀ ਕਮਾਂਡ ਕੁਡ-ਸਵੇਰਚਕੋਵ ਤੋਂ ਜੈਸਿਕਾ ਮੀਰ ਨੂੰ ਸੌਂਪੀ ਜਾਵੇਗੀ।

 

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਿਛਲੇ 25 ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਮਨੁੱਖੀ ਮੌਜੂਦਗੀ ਬਣੀ ਹੋਈ ਹੈ। ਮਾਈਕ੍ਰੋਗ੍ਰੈਵਿਟੀ ਕਾਰਨ ਇਹ ਵਿਗਿਆਨਕ ਖੋਜ ਲਈ ਇੱਕ ਵਿਲੱਖਣ ਪ੍ਰਯੋਗਸ਼ਾਲਾ ਵਜੋਂ ਕੰਮ ਕਰਦਾ ਹੈ, ਜਿੱਥੇ ਅਜਿਹੇ ਕਈ ਪ੍ਰਯੋਗ ਸੰਭਵ ਹਨ ਜਿਨ੍ਹਾਂ ਨੂੰ ਧਰਤੀ 'ਤੇ ਕਰਨਾ ਮੁਸ਼ਕਲ ਜਾਂ ਅਸੰਭਵ ਹੈ। ਇੱਥੇ ਹੋਣ ਵਾਲੀ ਖੋਜ ਨਾਲ ਮੈਡੀਸਨ, ਇੰਜੀਨੀਅਰਿੰਗ, ਜੀਵ ਵਿਗਿਆਨ ਅਤੇ ਪਦਾਰਥ ਵਿਗਿਆਨ ਵਰਗੇ ਖੇਤਰਾਂ ਵਿੱਚ ਤਰੱਕੀ ਹੁੰਦੀ ਹੈ ਅਤੇ ਚੰਦਰਮਾ ਅਤੇ ਮੰਗਲ 'ਤੇ ਭਵਿੱਖ ਦੇ ਮਨੁੱਖੀ ਮਿਸ਼ਨਾਂ ਦੀ ਤਿਆਰੀ ਵਿੱਚ ਵੀ ਮਦਦ ਮਿਲਦੀ ਹੈ।

Comments

Leave A Comment

Required fields are marked (*).

Related

Talk to us?