ADVERTISEMENTs

ਅਮਰੀਕਾ ਵਿੱਚ ਭਾਰਤੀ ਮੂਲ ਦੀ ਡਾਕਟਰ 'ਤੇ ਆਪਣੀ 4 ਸਾਲਾ ਧੀ ਦੀ ਹੱਤਿਆ ਦਾ ਦੋਸ਼

ਨੇਹਾ ਅਤੇ ਉਸਦੇ ਸਾਬਕਾ ਪਤੀ ਸੌਰਭ ਵਿਚਕਾਰ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ

ਅਮਰੀਕਾ ਦੇ ਦੱਖਣੀ ਫਲੋਰੀਡਾ ਵਿੱਚ ਇੱਕ ਭਾਰਤੀ-ਅਮਰੀਕੀ ਮਹਿਲਾ ਡਾਕਟਰ, ਨੇਹਾ ਗੁਪਤਾ ਨੂੰ ਆਪਣੀ ਚਾਰ ਸਾਲਾ ਧੀ ਆਰੀਆ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ 2 ਜੁਲਾਈ ਨੂੰ ਵਾਪਰੀ ਜਦੋਂ ਉਹ ਮਿਆਮੀ ਨੇੜੇ ਛੁੱਟੀਆਂ ਮਨਾ ਰਹੀ ਸੀ।

ਨੇਹਾ ਨੇ 27 ਜੂਨ ਨੂੰ ਸਵੇਰੇ 3:30 ਵਜੇ ਪੁਲਿਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਦੀ ਧੀ ਉਨ੍ਹਾਂ ਦੇ ਕਿਰਾਏ ਦੇ ਘਰ ਦੇ ਪੂਲ ਵਿੱਚ ਬੇਹੋਸ਼ ਪਈ ਮਿਲੀ ਹੈ। ਲੜਕੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਸ਼ੁਰੂ ਵਿੱਚ, ਇਸਨੂੰ ਡੁੱਬਣ ਦਾ ਮਾਮਲਾ ਮੰਨਿਆ ਜਾ ਰਿਹਾ ਸੀ, ਪਰ ਪੋਸਟਮਾਰਟਮ ਰਿਪੋਰਟ ਵਿੱਚ ਡੁੱਬਣ ਨਾਲ ਮੌਤ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਜਾਂਚ ਦੌਰਾਨ, ਸੱਟ ਦੇ ਨਿਸ਼ਾਨ, ਨੇਹਾ ਦੇ ਬਿਆਨ ਨਾ ਰਲਣ ਅਤੇ ਸੀਸੀਟੀਵੀ ਫੁਟੇਜ ਨੇ ਸਾਬਤ ਕੀਤਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੋ ਸਕਦੀ ਹੈ।

ਇਸ ਤੋਂ ਬਾਅਦ, ਪੁਲਿਸ ਨੇ ਨੇਹਾ ਨੂੰ ਓਕਲਹੋਮਾ  ਸਿਟੀ ਵਿੱਚ ਗ੍ਰਿਫਤਾਰ ਕਰ ਲਿਆ। ਹੁਣ ਉਸ 'ਤੇ ਪਹਿਲੀ ਡਿਗਰੀ ਕਤਲ ਦੇ ਦੋਸ਼ ਵਿੱਚ ਮੁਕੱਦਮਾ ਚਲਾਇਆ ਜਾਵੇਗਾ।

ਜਾਣਕਾਰੀ ਅਨੁਸਾਰ, ਨੇਹਾ ਅਤੇ ਉਸਦੇ ਸਾਬਕਾ ਪਤੀ ਸੌਰਭ ਵਿਚਕਾਰ ਬੱਚੇ ਦੀ ਕਸਟਡੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਅਤੇ ਪਿਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਬੱਚੇ ਨੂੰ ਫਲੋਰੀਡਾ ਲਿਜਾਇਆ ਗਿਆ ਹੈ। ਨੇਹਾ ਨੂੰ ਮਈ ਵਿੱਚ ਓਕਲਹੋਮਾ  ਯੂਨੀਵਰਸਿਟੀ ਨੇ ਨੌਕਰੀ ਤੋਂ ਕੱਢ ਦਿੱਤਾ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video