ADVERTISEMENT

ADVERTISEMENT

ਐਟਲਾਂਟਾ ਵਿੱਚ ਭਾਰਤੀ ਕੌਂਸਲੇਟ ਵੱਲੋਂ ਮਨਾਇਆ ਗਿਆ 'ਵਿਸ਼ਵ ਆਟਿਜ਼ਮ ਸਵੀਕਾਰਤਾ ਦਿਵਸ'

ਜਸ਼ਨ ਦੀ ਸ਼ੁਰੂਆਤ 'ਵਾਓ-ਵੰਡਰਜ਼ ਆਫ ਵਰਲਡ ਫਾਊਂਡੇਸ਼ਨ' ਦੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਹੋਈ

'ਵਿਸ਼ਵ ਆਟਿਜ਼ਮ ਸਵੀਕਾਰਤਾ ਦਿਵਸ' / India in Atlantis via X

ਐਟਲਾਂਟਾ ਵਿੱਚ ਭਾਰਤੀ ਕੌਂਸਲੇਟ ਨੇ ਕਈ ਭਾਈਵਾਲਾਂ ਦੇ ਸਹਿਯੋਗ ਨਾਲ 'ਵਿਸ਼ਵ ਆਟਿਜ਼ਮ ਸਵੀਕਾਰਤਾ ਦਿਵਸ' (World Autism Acceptance Day) ਮਨਾਇਆ। ਇਸ ਸਮਾਗਮ ਰਾਹੀਂ ਸਮਾਜ ਵਿੱਚ ਸਾਰਿਆਂ ਨੂੰ ਸ਼ਾਮਲ ਕਰਨ ਅਤੇ ਜਾਗਰੂਕਤਾ ਦਾ ਇੱਕ ਮਜ਼ਬੂਤ ਸੰਦੇਸ਼ ਦਿੱਤਾ ਗਿਆ। ਜਸ਼ਨ ਦੀ ਸ਼ੁਰੂਆਤ 'ਵਾਓ-ਵੰਡਰਜ਼ ਆਫ ਵਰਲਡ ਫਾਊਂਡੇਸ਼ਨ' (WOW- Wonders of World Foundation) ਦੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਹੋਈ, ਜਿਸ ਵਿੱਚ ਰਾਮਾਇਣ ਨੂੰ ਦਰਸਾਉਂਦਾ ਇੱਕ ਨਾਟਕ ਵੀ ਸ਼ਾਮਲ ਸੀ।

ਕੌਂਸਲ ਜਨਰਲ ਰਮੇਸ਼ ਬਾਬੂ ਲਕਸ਼ਮਣਨ ਨੇ ਆਪਣੇ ਸੰਬੋਧਨ ਵਿੱਚ ਆਟਿਜ਼ਮ ਨਾਲ ਪੀੜਤ ਬੱਚਿਆਂ ਦੀਆਂ ਵਿਲੱਖਣ ਸ਼ਕਤੀਆਂ ਅਤੇ ਉਨ੍ਹਾਂ ਦੇ ਨਜ਼ਰੀਏ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ, "ਹਰ ਬੱਚੇ ਕੋਲ ਇੱਕ ਖਾਸ ਹੁਨਰ ਹੁੰਦਾ ਹੈ, ਅਤੇ ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਅਸੀਂ ਅਜਿਹਾ ਮਾਹੌਲ ਸਿਰਜੀਏ ਜਿੱਥੇ ਇਹ ਹੁਨਰ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਨਾਲ ਚਮਕ ਸਕਣ।"

ਡਾ. ਇੰਦਰਨ ਬੀ. ਇੰਦਰਾਕ੍ਰਿਸ਼ਨਨ ਨੇ ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਹ ਜਾਰਜੀਆ ਦੇ ਲਾਰੈਂਸਵਿਲੇ ਵਿੱਚ ਇੱਕ ਜਾਣੇ-ਪਛਾਣੇ ਗੈਸਟ੍ਰੋਐਂਟਰੌਲੋਜਿਸਟ ਹਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਇੱਕ ਸਮਾਵੇਸ਼ੀ ਸਮਾਜ ਬਣਾਉਣ ਲਈ ਹਮਦਰਦੀ, ਜਾਗਰੂਕਤਾ ਅਤੇ ਸਵੀਕਾਰਤਾ ਦੀ ਮਹੱਤਤਾ 'ਤੇ ਚਾਨਣਾ ਪਾਇਆ।

ਸਮਾਗਮ ਵਿੱਚ ਜਾਰਜੀਆ ਦੇ ਸੈਨੇਟਰ ਡਰਿਊ ਈਕੋਲਸ, ਬ੍ਰਾਇਨ ਸਟ੍ਰਿਕਲੈਂਡ, ਐਮੋਰੀ ਯੂਨੀਵਰਸਿਟੀ ਦੇ ਡਾ. ਗੇਸ਼ੇ ਲੋਬਸਾਂਗ ਤੇਨਜ਼ਿਨ ਨੇਗੀ ਅਤੇ ਪ੍ਰੋ. ਗੋਰਡਨ ਰਾਮਸੇ ਨੇ ਵੀ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ ਅਤੇ ਆਟਿਜ਼ਮ ਵਾਲੇ ਵਿਅਕਤੀਆਂ ਦੀ ਮਦਦ ਲਈ ਆਪਣੀ ਵਚਨਬੱਧਤਾ ਦੁਹਰਾਈ।

ਇੱਕ ਵਿਸ਼ੇਸ਼ ਪੈਨਲ ਚਰਚਾ ਵਿੱਚ ਡਾ. ਮੀਨਾ ਲਾਂਭਾ, ਡਾ. ਹੇਤਲ ਪਟੇਲ, ਡਾ. ਜਨਾਰਦਨ ਪਨੇਲਾ ਅਤੇ ਸ਼੍ਰੀਮਤੀ ਹੇਮਾਲੀ ਵਿਆਸ ਨੇ ਹਿੱਸਾ ਲਿਆ। ਮਾਹਿਰਾਂ ਨੇ ਕੁਝ ਮੁੱਖ ਨੁਕਤਿਆਂ 'ਤੇ ਵੀ ਜ਼ੋਰ ਦਿੱਤਾ ਜਿਸ ਵਿਚ- ਸਮੱਸਿਆ ਦੀ ਜਲਦੀ ਪਛਾਣ ਅਤੇ ਇਲਾਜ, ਦਿਮਾਗੀ ਭਿੰਨਤਾਵਾਂ ਪ੍ਰਤੀ ਹਮਦਰਦੀ ਵਾਲਾ ਰਵੱਈਆ ਅਪਣਾਉਣਾ, ਪਰਿਵਾਰਾਂ ਅਤੇ ਸਮਾਜ ਲਈ ਵਿਹਾਰਕ ਮਾਰਗਦਰਸ਼ਨ ਸ਼ਾਮਲ ਸਨ। 

'ਆਟਿਜ਼ਮ ਸਵੀਕਾਰਤਾ ਦਿਵਸ' ਹਰ ਸਾਲ 2 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਸਿਰਫ਼ ਜਾਗਰੂਕਤਾ ਫੈਲਾਉਣਾ ਹੀ ਨਹੀਂ, ਸਗੋਂ ਆਟਿਜ਼ਮ ਨਾਲ ਪੀੜਤ ਲੋਕਾਂ ਨੂੰ ਸਵੀਕਾਰ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣਾ ਹੈ। ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਇਨ੍ਹਾਂ ਲੋਕਾਂ ਨੂੰ "ਠੀਕ" ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਉਨ੍ਹਾਂ ਦੀਆਂ ਵਿਲੱਖਣਤਾਵਾਂ ਦਾ ਜਸ਼ਨ ਮਨਾਈਏ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਸ ਮੌਕੇ ਕਿਹਾ, "ਬਾਕੀ ਸਾਰਿਆਂ ਵਾਂਗ, ਆਟਿਜ਼ਮ ਵਾਲੇ ਲੋਕਾਂ ਨੂੰ ਵੀ ਆਪਣਾ ਜੀਵਨ ਖ਼ੁਦ ਸਿਰਜਣ ਅਤੇ ਸਾਡੇ ਸਾਂਝੇ ਭਵਿੱਖ ਨੂੰ ਰੂਪ ਦੇਣ ਦੇ ਯੋਗ ਹੋਣਾ ਚਾਹੀਦਾ ਹੈ। ਉਹ ਅਜਿਹੇ ਹੁਨਰ ਅਤੇ ਯੋਗਦਾਨ ਲੈ ਕੇ ਆਉਂਦੇ ਹਨ ਜੋ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਂਦੇ ਹਨ।"



Comments

Related

To continue...

Already have an account? Log in

Create your free account or log in