ਸੀਸੀਟੀਵੀ ਵਿੱਚ ਕੈਦ ਹੋਏ ਸ਼ੱਕੀਆਂ ਵਸਤੂਆਂ ਦੀ ਚੋਰੀ ਕਰਦੇ ਹੋਏ / avonandsomerset.police.uk
ਯੂਨਾਈਟਡ ਕਿੰਗਡਮ ਦੇ ਬ੍ਰਿਸਟਲ ਸ਼ਹਿਰ ਵਿੱਚ ਸਥਿਤ ਇੱਕ ਮਿਊਜ਼ੀਅਮ ਵਿੱਚ ਹੋਈ ਚੋਰੀ ਦੌਰਾਨ 600 ਤੋਂ ਵੱਧ “ਉੱਚ ਕੀਮਤ ਵਾਲੇ” ਸਮਾਨ ਵਿੱਚ ਭਾਰਤ ਨਾਲ ਸੰਬੰਧਿਤ ਕਈ ਕੀਮਤੀ ਆਰਟੀਫੈਕਟਸ ਵੀ ਚੋਰੀ ਹੋ ਗਏ।
ਸਥਾਨਕ ਪੁਲਿਸ ਮੁਤਾਬਕ, ਚੁਰਾਏ ਗਏ ਇਹ ਸਮਾਨ ਬ੍ਰਿਸਟਲ ਮਿਊਜ਼ੀਅਮ ਦੀ ਬ੍ਰਿਟਿਸ਼ ਸਾਮਰਾਜ ਅਤੇ ਕਾਮਨਵੈਲਥ ਕਲੈਕਸ਼ਨ ਦਾ ਹਿੱਸਾ ਸਨ। ਇਨ੍ਹਾਂ ਵਿੱਚ ਸੱਭਿਆਚਾਰਕ ਤੌਰ ’ਤੇ ਮਹੱਤਵਪੂਰਨ ਵਸਤਾਂ ਸ਼ਾਮਲ ਹਨ, ਜਿਵੇਂ ਕਿ ਹਾਥੀਦੰਦ ਤੋਂ ਬਣੀ ਬੁੱਧਾ ਦੀ ਮੂਰਤੀ ਅਤੇ ਈਸਟ ਇੰਡੀਆ ਕੰਪਨੀ ਦੇ ਇੱਕ ਅਫਸਰ ਦੀ ਕਮਰ ਬੈਲਟ ਦੀ ਬਕਲ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਨਿਸ਼ਾਨੀਆਂ ਮਿਊਜ਼ੀਅਮ ਨੂੰ ਦਾਨ ਵਜੋਂ ਮਿਲੀਆਂ ਸਨ।
ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਚੋਰੀ ਦੀ ਜਾਂਚ ਕਰ ਰਹੇ ਡਿਟੈਕਟਿਵਜ਼ ਜਨਤਾ ਤੋਂ ਮਦਦ ਦੀ ਅਪੀਲ ਕਰ ਰਹੇ ਹਨ ਤਾਂ ਜੋ ਜਾਂਚ ਦੇ ਹਿੱਸੇ ਵਜੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਹੇ ਚਾਰ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਏਵਨ ਅਤੇ ਸਮਰਸੈਟ ਪੁਲਿਸ ਦੇ ਡਿਟੈਕਟਿਵ ਕਾਂਸਟੇਬਲ ਡੈਨ ਬਰਗਨ ਨੇ ਕਿਹਾ ਕਿ ਇਹ ਚੋਰੀ ਸੱਭਿਆਚਾਰਕ ਵਿਰਾਸਤ ਲਈ ਇੱਕ ਵੱਡਾ ਨੁਕਸਾਨ ਹੈ। ਉਨ੍ਹਾਂ ਕਿਹਾ, “ਇਹ ਸਮਾਨ, ਜਿਨ੍ਹਾਂ ਵਿੱਚੋਂ ਬਹੁਤੇ ਸਾਰੀਆਂ ਚੀਜ਼ਾਂ ਦਾਨ ਵੱਜੋਂ ਮਿਲੀਆਂ ਸਨ, ਬ੍ਰਿਟਿਸ਼ ਇਤਿਹਾਸ ਦੇ ਦੇ ਬਹੁਤ ਸਾਰੇ ਪੰਨਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਅਸੀਂ ਆਸ ਕਰਦੇ ਹਾਂ ਕਿ ਆਮ ਲੋਕ ਦੋਸ਼ੀਆਂ ਨੂੰ ਇਨਸਾਫ਼ ਦੇ ਕਟਹਿਰੇ ਤੱਕ ਲਿਆਉਣ ਵਿੱਚ ਸਾਡੀ ਮਦਦ ਕਰਨਗੇ।”
ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਵੀ ਅੱਗੇ ਆਉਣ ਦੀ ਅਪੀਲ ਕੀਤੀ ਹੈ ਜਿਨ੍ਹਾਂ ਨੇ ਚੋਰੀ ਹੋਈਆਂ ਵਸਤੂਆਂ ਨੂੰ ਆਨਲਾਈਨ ਵੇਚੇ ਜਾਂਦੇ ਦੇਖਿਆ ਹੋਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login