ਭਾਰਤੀ-ਅਮਰੀਕੀ ਨੇਤਾ / File Photo
ਅਮਰੀਕਾ ‘ਚ ਚੁਣੇ ਹੋਏ ਭਾਰਤੀ-ਅਮਰੀਕੀ ਅਧਿਕਾਰੀਆਂ ਅਤੇ ਕਾਨੂੰਨ ਨਿਰਮਾਤਾਵਾਂ ਨੇ ਥੈਂਕਸਗਿਵਿੰਗ ਡੇਅ ‘ਤੇ ਸ਼ੁਕਰਗੁਜ਼ਾਰੀ, ਭਾਈਚਾਰਕ ਭਾਵਨਾ ਅਤੇ ਜਨਤਕ ਸੇਵਾ ਬਾਰੇ ਸੰਦੇਸ਼ ਦਿੱਤੇ। ਵਾਸ਼ਿੰਗਟਨ ਦੀ ਪ੍ਰਤੀਨਿਧੀ ਪ੍ਰਮਿਲਾ ਜੈਪਾਲ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ “ਬਹੁਤ ਸ਼ੁਕਰਗੁਜ਼ਾਰ” ਹੈ। ਉਨ੍ਹਾਂ ਲਿਖਿਆ, “ਤੁਹਾਡੀ ਛੁੱਟੀ ਪਿਆਰ, ਖੁਸ਼ੀ ਅਤੇ ਨਿਆਂ ਨਾਲ ਭਰੀ ਹੋਵੇ।”
ਮਿਸ਼ੀਗਨ ਦੇ 13ਵੇਂ ਜ਼ਿਲ੍ਹੇ ਤੋਂ ਕਾਂਗਰਸਮੈਨ ਸ਼੍ਰੀ ਥਾਨੇਦਾਰ ਨੇ ਆਪਣੇ ਨਿਵਾਸੀਆਂ ਦਾ ਉਨ੍ਹਾਂ ਨੂੰ ਚੁਣਨ ਲਈ ਧੰਨਵਾਦ ਕੀਤਾ ਅਤੇ ਇਸ ਮੌਕੇ ‘ਤੇ ਅਮਰੀਕੀ ਮਜ਼ਦੂਰ ਵਰਗ ਦੇ ਯੋਗਦਾਨ ਨੂੰ ਸਲਾਮ ਕੀਤਾ। ਉਨ੍ਹਾਂ ਲਿਖਿਆ, “ਛੁੱਟੀ ਵਾਲੇ ਦਿਨ ਤੋਂ ਲੈ ਕੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਤੱਕ, ਸਾਰੇ ਅਮਰੀਕੀ ਕੰਮ ਕਰਨ ਵਾਲੇ ਲੋਕਾਂ ਦੇ ਬਹੁਤ ਧੰਨਵਾਦੀ ਹਨ," ਅਤੇ ਉਨ੍ਹਾਂ ਕਿਰਤ ਲਹਿਰ ਨੂੰ ਤਰੱਕੀ ਦਾ ਇੱਕ ਮੁੱਖ ਸਰੋਤ ਦੱਸਿਆ।
ਕੈਲੀਫ਼ੋਰਨੀਆ ਦੇ ਕਾਂਗਰਸਮੈਨ ਰੋ ਖੰਨਾ ਨੇ ਥੈਂਕਸਗਿਵਿੰਗ ਡੇਅ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੇਵਾ ਕਰਨ ਦਾ ਸਮਾਂ ਦੱਸਿਆ। ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਚੁਣੌਤੀਪੂਰਨ ਸਮਿਆਂ ਵਿੱਚ CA-17 ਦੀ ਨੁਮਾਇੰਦਗੀ ਕਰਨ ਦੇ ਮੌਕੇ ਲਈ ਸ਼ੁਕਰਗੁਜ਼ਾਰ ਹਨ।
ਇਲਿਨੋਇਸ ਦੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਨੇ ਰਾਸ਼ਟਰੀ ਚੁਣੌਤੀਆਂ ਦੇ ਵਿਚਕਾਰ ਸ਼ੁਕਰਗੁਜ਼ਾਰੀ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲਿਖਿਆ, “ਮੈਂ ਉਮੀਦ ਕਰਦਾ ਹਾਂ ਕਿ ਹਰ ਕੋਈ… ਇਹ ਸੋਚੇ ਕਿ ਅਸੀਂ ਕਿਸ ਲਈ ਸ਼ੁਕਰਗੁਜ਼ਾਰ ਹਾਂ ਅਤੇ ਇਸ ਜਜ਼ਬੇ ਨੂੰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹਾਂ।”
ਕੈਲੀਫ਼ੋਰਨੀਆ ਦੇ ਪ੍ਰਤੀਨਿਧੀ ਅਮੀ ਬੇਰਾ ਨੇ “ਥੈਂਕਸਗਿਵਿੰਗ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ “ਸੈਕਰਾਮੈਂਟੋ ਕਾਊਂਟੀ ਦੇ ਲੋਕਾਂ ਦੀ ਸੇਵਾ ਕਰਨ ਦੇ ਮੌਕੇ” ਲਈ ਖ਼ਾਸ ਤੌਰ ‘ਤੇ ਸ਼ੁਕਰਗੁਜ਼ਾਰ ਹਨ। ਉਹਨਾਂ ਨੇ ਅਮਰੀਕੀ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਕਿ “ਉਹ ਉਨ੍ਹਾਂ ਲੋਕਾਂ ਦੀ ਮਦਦ ਕਰਨ ਜੋ ਸ਼ਾਇਦ ਗਰਮ ਭੋਜਨ ਜਾਂ ਅਜ਼ੀਜ਼ਾਂ ਤੋਂ ਵਾਂਝੇ ਹੋ ਸਕਦੇ ਹਨ।“
ਨਿਊਯਾਰਕ ਸਿਟੀ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਹਮੇਸ਼ਾਂ ਦੀ ਤਰ੍ਹਾਂ ਹਲਕਾ-ਫੁਲਕਾ ਸੰਦੇਸ਼ ਸਾਂਝਾ ਕੀਤਾ, “ਆਈਸਕ੍ਰੀਮ ਵਾਲੇ ਰੈਕ ਤੋਂ ਹੈਪੀ ਥੈਂਕਸਗਿਵਿੰਗ। ਆਪਣੇ ਸ਼ਹਿਰ ਲਈ ਸ਼ੁਕਰਗੁਜ਼ਾਰੀ ਹਾਂ।”
ਰਿਪਬਲਿਕਨ ਨੇਤਾ ਅਤੇ ਗਵਰਨਰ ਲਈ ਉਮੀਦਵਾਰ ਵਿਵੇਕ ਰਾਮਾਸਵਾਮੀ ਨੇ ਲਿਖਿਆ: “ਉਹਨਾਂ ਸਰਲ ਚੀਜ਼ਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਸਭ ਤੋਂ ਵੱਧ ਮਾਇਨੇ ਰੱਖਦੀਆਂ ਹਨ- ਪਿਆਰ ਭਰਿਆ ਪਰਿਵਾਰ ਅਤੇ ਅਜਿਹਾ ਅਦਭੁੱਤ ਦੇਸ਼ ਜੋ ਹਰ ਰੋਜ਼ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਦਿੰਦਾ ਹੈ।”
ਵਰਜੀਨੀਆ ਦੀ ਲੈਫ਼ਟੀਨੈਂਟ ਗਵਰਨਰ ਗ਼ਜ਼ਾਲਾ ਹਾਸ਼ਮੀ ਨੇ ਉਹਨਾਂ ਪਰਿਵਾਰਾਂ ਦਾ ਜ਼ਿਕਰ ਕੀਤਾ, ਜਿਹੜੇ ਆਪਣੇ ਅਜ਼ੀਜ਼ਾਂ ਦੀ ਗੈਰਹਾਜ਼ਰੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, “ਸਾਡੇ ਵਿੱਚੋਂ ਜੋ ਆਪਣੇ ਪਿਆਰਿਆਂ ਨੂੰ ਯਾਦ ਕਰ ਰਹੇ ਹਨ, ਰੱਬ ਕਰੇ ਅਸੀਂ ਉਨ੍ਹਾਂ ਦਾ ਸਹਾਰਾ ਬਣ ਸਕੀਏ।“
ਨਿਊਯਾਰਕ ਐਸੈਂਬਲੀਵੁਮੈਨ ਜੈਨਿਫਰ ਰਾਜਕੁਮਾਰ ਨੇ ਆਪਣੇ ਇਲਾਕੇ ਦੀ ਸਾਲਾਨਾ ਟਰਕੀ ਵੰਡ ਮੁਹਿੰਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਲਿਖਿਆ, “ਮੈਨੂੰ ਸਾਊਥ ਕਵੀਨਜ਼ ਦੇ ਲੋਕਾਂ ਲਈ ਸੈਂਕੜੇ ਟਰਕੀਆਂ ਖਰੀਦਣ ਅਤੇ ਵੰਡਣ 'ਤੇ ਮਾਣ ਹੈ।“ "ਲਗਾਤਾਰ ਜਨਤਕ ਸੇਵਾ ਵਿਚ ਇਸ ਤਰ੍ਹਾਂ ਮੈਂ ਕੰਮ ਕਰਦੀ ਰਹਾਂ! ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ!"
ਨਵੰਬਰ ਦੇ ਚੌਥੇ ਵੀਰਵਾਰ ਨੂੰ ਮਨਾਇਆ ਜਾਣ ਵਾਲਾ ਥੈਂਕਸਗਿਵਿੰਗ ਡੇਅ ਅਮਰੀਕਾ ਦੀਆਂ ਸਭ ਤੋਂ ਵੱਧ ਮਨਾਈਆਂ ਜਾਣ ਵਾਲੀਆਂ ਛੁੱਟੀਆਂ ਵਿੱਚੋਂ ਇੱਕ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login