ADVERTISEMENT

ADVERTISEMENT

ਭਾਰਤੀ-ਅਮਰੀਕੀ ਨੇਤਾ ਅਜੈ ਭੂਟੋਰੀਆ ਨੇ ਜ਼ੋਹਰਾਨ ਮਮਦਾਨੀ ਦੀ ਜਿੱਤ ਦੀ ਕੀਤੀ ਸ਼ਲਾਘਾ

33 ਸਾਲਾ ਜ਼ੋਹਰਾਨ ਮਮਦਾਨੀ ਭਾਰਤੀ ਅਤੇ ਯੂਗਾਂਡਾ ਮੂਲ ਦੇ ਹਨ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ

ਭਾਰਤੀ-ਅਮਰੀਕੀ ਡੈਮੋਕ੍ਰੇਟ ਨੇਤਾ ਅਤੇ ਸਾਬਕਾ ਰਾਸ਼ਟਰਪਤੀ ਜੋਅ ਬਾਈਡਨ ਦੇ ਸਲਾਹਕਾਰ ਅਜੈ ਭੂਟੋਰੀਆ ਨੇ ਨਿਊਯਾਰਕ ਸਿਟੀ ਵਿੱਚ ਜ਼ੋਹਰਾਨ ਮਮਦਾਨੀ ਦੀ ਜਿੱਤ ਨੂੰ ਦੱਖਣੀ ਏਸ਼ੀਆਈ ਅਤੇ ਮੁਸਲਿਮ ਭਾਈਚਾਰੇ ਲਈ ਇੱਕ ਮਹੱਤਵਪੂਰਨ ਪਲ ਦੱਸਿਆ। ਉਹਨਾਂ ਨੇ ਕਿਹਾ ਕਿ "ਜ਼ੋਹਰਾਨ ਮਮਦਾਨੀ ਦਾ ਨਿਊਯਾਰਕ ਸਿਟੀ ਡੈਮੋਕ੍ਰੇਟਿਕ ਮੇਅਰ ਪ੍ਰਾਇਮਰੀ ਜਿੱਤਣਾ ਸਾਡੇ ਭਾਈਚਾਰੇ ਲਈ ਇਤਿਹਾਸਕ ਹੈ।"

ਭੂਟੋਰੀਆ ਨੇ ਮਮਦਾਨੀ ਦੀ ਜ਼ਮੀਨੀ ਪੱਧਰ ਦੀ ਚੋਣ ਰਣਨੀਤੀ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਕਿਰਾਇਆ ਫ੍ਰੀਜ਼, ਮੁਫ਼ਤ ਬੱਸ ਸੇਵਾ ਅਤੇ ਯੂਨੀਵਰਸਲ ਚਾਈਲਡਕੇਅਰ ਵਰਗੇ ਮੁੱਦੇ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਖਾਸ ਤੌਰ 'ਤੇ ਕਵੀਨਜ਼ ਅਤੇ ਬਰੁਕਲਿਨ ਦੇ ਲੋਕਾਂ ਨਾਲ ਜੁੜੀ ਹੋਈ ਹੈ।

ਪਰ ਭੂਟੋਰੀਆ ਨੇ ਮਮਦਾਨੀ ਦੇ ਕੁਝ ਬਿਆਨਾਂ 'ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਪੁਲਿਸ ਫੰਡ ਘਟਾਉਣ ਦੀ ਉਨ੍ਹਾਂ ਦੀ ਨੀਤੀ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਹਿੰਦੂ ਭਾਈਚਾਰੇ ਵਿਰੁੱਧ ਜੋ ਬਿਆਨ ਦਿੱਤੇ ਹਨ, ਉਹ ਭੜਕਾਊ ਹਨ।"

ਭੂਟੋਰੀਆ ਨੇ ਮਮਦਾਨੀ ਦੀਆਂ ਇਜ਼ਰਾਈਲ ਵਿਰੋਧੀ ਗਤੀਵਿਧੀਆਂ ਅਤੇ ਵਿਵਾਦਪੂਰਨ ਨਾਅਰਿਆਂ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮਮਦਾਨੀ ਨੂੰ ਅਜਿਹੀਆਂ ਨੀਤੀਆਂ ਅਤੇ ਬਿਆਨਾਂ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਉਹ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰ ਸਕਣ।

ਅੰਤ ਵਿੱਚ, ਭੁੱਟੋਰੀਆ ਨੇ ਦੱਖਣੀ ਏਸ਼ੀਆਈ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਮਮਦਾਨੀ ਦੇ ਵਿਚਾਰਾਂ 'ਤੇ ਧਿਆਨ ਨਾਲ ਵਿਚਾਰ ਕਰਨ ਅਤੇ ਇੱਕ ਸੂਝਵਾਨ ਫੈਸਲਾ ਲੈਣ ਤਾਂ ਜੋ ਸਮਾਜ ਵਿੱਚ ਏਕਤਾ ਅਤੇ ਸੁਰੱਖਿਆ ਬਣਾਈ ਰੱਖੀ ਜਾ ਸਕੇ।

33 ਸਾਲਾ ਜ਼ੋਹਰਾਨ ਮਮਦਾਨੀ ਭਾਰਤੀ ਅਤੇ ਯੂਗਾਂਡਾ ਮੂਲ ਦੇ ਹਨ ਅਤੇ ਪ੍ਰਸਿੱਧ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਪੁੱਤਰ ਹਨ। ਉਨ੍ਹਾਂ ਨੇ ਨਿਊਯਾਰਕ ਸਿਟੀ ਦੇ ਮੇਅਰ ਦੀ ਦੌੜ ਵਿੱਚ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਉਹਨਾਂ ਨੂੰ ਬਰਨੀ ਸੈਂਡਰਸ ਅਤੇ ਅਲੈਗਜ਼ੈਂਡਰੀਆ ਓਕਾਸੀਓ-ਕੋਰਟੇਜ਼ ਵਰਗੇ ਪ੍ਰਗਤੀਸ਼ੀਲ ਨੇਤਾਵਾਂ ਦਾ ਵੀ ਸਮਰਥਨ ਪ੍ਰਾਪਤ ਹੈ।

Comments

Leave A Comment

Required fields are marked (*).

Related

Talk to us?