ADVERTISEMENTs

ਭਾਰਤ ਨੇ ਰਚਿਆ ਇਤਿਹਾਸ, 3 ਪੁਲਾੜ ਯਾਤਰੀਆਂ ਨਾਲ ISS ਪਹੁੰਚੇ ਸ਼ੁਭਾਂਸ਼ੂ ਸ਼ੁਕਲਾ

ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ 'ਤੇ ਗਿਆ ਹੈ।

ਸ਼ੁਭਾਂਸ਼ੂ ਸ਼ੁਕਲਾ / courtesy photo

ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਐਗਜ਼ੀਓਮ-4 (AX-4) ਮਿਸ਼ਨ ਦੇ ਤਹਿਤ ਸਪੇਸਐਕਸ ਡਰੈਗਨ ਕੈਪਸੂਲ ਦੇ ਰਾਹੀਂ ਅੰਤਰਰਾਸ਼ਟਰੀ ਅੰਤਰਿਕਸ਼ ਸਟੇਸ਼ਨ (ISS) ਨਾਲ ਜੁੜ ਗਏ ਹਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਯਾਤਰਾ 'ਤੇ ਗਿਆ ਹੈ। ਹੁਣ ਡਰੈਗਨ ਕੈਪਸੂਲ ਆਪਣੀ ਨਿਧਾਰਤ ਸਮੇਂ ਤੋਂ 20 ਮਿੰਟ ਪਹਿਲਾਂ ਡੌਕ ਹੋ ਗਿਆ। ਇਸ ਤੋਂ ਬਾਅਦ 1 ਤੋਂ 2 ਘੰਟਿਆਂ ਤੱਕ ਜਾਂਚ ਕੀਤੀ ਜਾਵੇਗੀ, ਜਿਸ ਵਿੱਚ ਹਵਾ ਦੇ ਰਿਸਾਅ ਅਤੇ ਦਬਾਅ ਦੀ ਸਥਿਰਤਾ ਦੀ ਪੁਸ਼ਟੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕ੍ਰੂ ISS ਵਿੱਚ ਦਾਖਲ ਹੋਵੇਗਾ।

ਇਹ ਯਾਨ 28,000 ਕਿਮੀ/ਘੰਟਾ ਦੀ ਰਫ਼ਤਾਰ ਨਾਲ 418 ਕਿਲੋਮੀਟਰ ਉਚਾਈ 'ਤੇ ਧਰਤੀ ਦੀ ਪਰਿਕ੍ਰਮਾ ਕਰ ਰਿਹਾ ਹੈ। ਲਾਂਚ ਤੋਂ ਬਾਅਦ ਇਹ ਲਗਭਗ 26 ਘੰਟਿਆਂ ਦੀ ਯਾਤਰਾ ਪੂਰੀ ਕਰ ਚੁੱਕਾ ਹੈ ਅਤੇ ਹੁਣ ਆਖਰੀ ਪੜਾਅ ਵਿੱਚ ਹੈ।ਸਪੇਸਐਕਸ ਦੇ ਫਾਲਕਨ-9 ਰਾਕੇਟ ਨੇ ਬੁੱਧਵਾਰ ਦੁਪਹਿਰ 12:01 ਵਜੇ ਐਕਸਿਓਮ-4 (Axiom-4) ਮਿਸ਼ਨ ਦੇ ਪੁਲਾੜ ਯਾਤਰੀਆਂ ਨੂੰ ਲੈ ਕੇ ਫਲੋਰੀਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਆਈ.ਐਸ.ਐਸ. ਲਈ ਸਫਲ ਉਡਾਣ ਭਰੀ ਸੀ। ਸਪੇਸਐਕਸ ਡਰੈਗਨ ਕੈਪਸੂਲ ਦੀ ਸਫਲ ਡੌਕਿੰਗ 'ਤੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, "ਵਧਾਈ ਹੋਵੇ... ਐਗਜ਼ੀਓਮ-4 ਡੌਕਿੰਗ ਸਫਲ ਰਹੀ। ਸ਼ੁਭਾਂਸ਼ੂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਦਰਵਾਜ਼ੇ 'ਤੇ ਖੜ੍ਹੇ ਹਨ। ਅੰਦਰ ਕਦਮ ਰੱਖਣ ਲਈ ਤਿਆਰ, 14 ਦਿਨਾਂ ਦੀ ਪੁਲਾੜ ਯਾਤਰਾ ਸ਼ੁਰੂ ਹੋਣ ਵਾਲੀ ਹੈ.. ਅਤੇ ਪੂਰਾ ਵਿਸ਼ਵ ਉਤਸ਼ਾਹ ਅਤੇ ਉਮੀਦ ਨਾਲ ਦੇਖ ਰਿਹਾ ਹੈ।"

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਸਫਲ ਉਡਾਣ ਭਰਨ ਦੇ ਨਾਲ ਹੀ ਨਵਾਂ ਇਤਿਹਾਸ ਰਚ ਦਿੱਤਾ ਹੈ। ਤਿੰਨ ਹੋਰ ਪੁਲਾੜ ਯਾਤਰੀਆਂ ਨਾਲ ਰਵਾਨਾ ਹੋਏ ਸ਼ੁਭਾਂਸ਼ੂ ਦੀ ਇਹ ਯਾਤਰਾ 41 ਸਾਲਾਂ ਬਾਅਦ ਕਿਸੇ ਭਾਰਤੀ ਦੀ ਪਹਿਲੀ ਪੁਲਾੜ ਯਾਤਰਾ ਹੈ। ਆਈ.ਐਸ.ਐਸ. ਦੀ ਯਾਤਰਾ ਕਰਨ ਵਾਲੇ ਉਹ ਪਹਿਲੇ ਭਾਰਤੀ ਪੁਲਾੜ ਯਾਤਰੀ ਹਨ। ਉਨ੍ਹਾਂ ਤੋਂ ਪਹਿਲਾਂ 1984 ਵਿੱਚ ਰਾਕੇਸ਼ ਸ਼ਰਮਾ ਰੂਸੀ ਪੁਲਾੜ ਯਾਨ ਸੋਯੂਜ਼ ਰਾਹੀਂ ਅੰਤਰਿਕਸ਼ ਵਿੱਚ ਗਏ ਸਨ।

ਸ਼ੁਭਾਂਸ਼ੂ ਸ਼ੁਕਲਾ ਨੂੰ ਇਸ ਮਿਸ਼ਨ ਵਿੱਚ ਪਾਇਲਟ ਵਜੋਂ ਆਈ.ਐਸ.ਐਸ. ਭੇਜਿਆ ਗਿਆ ਹੈ। ਯਾਨੀ, ਜਿਸ ਡਰੈਗਨ ਕੈਪਸੂਲ ਰਾਹੀਂ ਐਗਜ਼ੀਓਮ-4 ਮਿਸ਼ਨ ਨੂੰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਰਵਾਨਾ ਕੀਤਾ ਜਾਵੇਗਾ, ਸ਼ੁਭਾਂਸ਼ੂ ਉਸਨੂੰ ਗਾਈਡ ਕਰਨ (ਨੇਵੀਗੇਸ਼ਨ) ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇੱਥੇ ਸਪੇਸਕ੍ਰਾਫਟ ਨੂੰ ਆਈ.ਐਸ.ਐਸ. 'ਤੇ ਡੌਕ ਕਰਾਉਣ ਤੋਂ ਲੈ ਕੇ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਸ਼ੁਭਾਂਸ਼ੂ ਦੇ ਮੋਢਿਆਂ 'ਤੇ ਹੋਵੇਗੀ।

ਇਸ ਤੋਂ ਇਲਾਵਾ, ਜੇਕਰ ਇਹ ਕੈਪਸੂਲ ਕਿਸੇ ਤਰ੍ਹਾਂ ਦੀ ਦਿੱਕਤ ਵਿੱਚ ਆਉਂਦਾ ਹੈ, ਤਾਂ ਯਾਨ ਦਾ ਕੰਟਰੋਲ ਅਤੇ ਐਮਰਜੈਂਸੀ ਫੈਸਲੇ ਲੈਣ ਦੀ ਜ਼ਿੰਮੇਵਾਰੀ ਵੀ ਸ਼ੁਭਾਂਸ਼ੂ ਕੋਲ ਹੋਵੇਗੀ। ਕੁੱਲ ਮਿਲਾ ਕੇ, ਸ਼ੁਭਾਂਸ਼ੂ ਇਸ ਮਿਸ਼ਨ ਵਿੱਚ ਸੈਕੰਡ-ਇਨ-ਕਮਾਂਡ ਦੀ ਭੂਮਿਕਾ ਵਿੱਚ ਹੋਣਗੇ। ਪੇਗੀ ਵ੍ਹਾਈਟਸਨ ਤੋਂ ਬਾਅਦ, ਉਹ ਐਗਜ਼ੀਓਮ-4 ਦਾ ਸਭ ਤੋਂ ਅਹਿਮ ਕੇਂਦਰ ਹੋਣਗੇ। ਉਹ ਐਗਜ਼ੀਓਮ ਮਿਸ਼ਨ ਤਹਿਤ ਆਈ.ਐਸ.ਐਸ. ਵਿੱਚ ਕੁੱਲ 14 ਦਿਨ ਬਿਤਾਉਣਗੇ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video