ADVERTISEMENT

ADVERTISEMENT

ਗੋਰ ਦੇ ਆਉਣ ਨਾਲ ਭਾਰਤ-ਅਮਰੀਕਾ ਰਿਸ਼ਤਿਆਂ ਦੇ ਬਿਹਤਰ ਹੋਣ ਦੀ ਆਸ: ਜਸਦੀਪ ਸਿੰਘ ਜੈਸੀ

ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀ ਪ੍ਰਵਾਸੀ ਦੋਹਾਂ ਲੋਕਤੰਤਰਾਂ ਵਿਚਕਾਰ ਸਬੰਧ ਮਜ਼ਬੂਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ

 ਜਸਦੀਪ ਸਿੰਘ ਜੈਸੀ ਜਸਦੀਪ ਸਿੰਘ ਜੈਸੀ / Courtesy Photo

ਨਵੀਂ ਦਿੱਲੀ ਵਿੱਚ ਨਵੇਂ ਅਮਰੀਕੀ ਰਾਜਦੂਤ ਦੀ ਨਿਯੁਕਤੀ ਨਾਲ ਜਸਦੀਪ ਸਿੰਘ ਜੈਸੀ ਨੇ ਭਾਰਤ-ਅਮਰੀਕਾ ਰਿਸ਼ਤਿਆਂ ਦੇ ਬਿਹਤਰ ਹੋਣ ਦੀ ਆਸ ਪ੍ਰਗਟਾਈ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਅਤੇ ਭਾਈਚਾਰਕ ਆਗੂ ਜਸਦੀਪ ਸਿੰਘ ਜੈਸੀ ਨੇ ਕਿਹਾ , “ਸਰਜੀਓ ਗੋਰ ਦਾ ਭਾਰਤ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਰਾਜਦੂਤ ਵਜੋਂ ਅਹੁਦਾ ਸੰਭਾਲਣਾ ਬਹੁਤ ਹੀ ਸਕਾਰਾਤਮਕ ਕਦਮ ਹੈ।"

ਜੈਸੀ ਨੇ ਦੱਸਿਆ ਕਿ ਰਾਜਦੂਤ ਅਹੁਦੇ ਦੇ ਲੰਮੇ ਸਮੇਂ ਤੋਂ ਖਾਲੀ ਰਹਿਣ ਨੇ ਇੱਕ ਅਹਿਮ ਮੋੜ ‘ਤੇ ਅਨਿਸ਼ਚਿਤਤਾ ਪੈਦਾ ਕੀਤੀ ਸੀ। ਉਨ੍ਹਾਂ ਕਿਹਾ, “ਇੱਕ ਬਹੁਤ ਹੀ ਮਹੱਤਵਪੂਰਨ ਸਮੇਂ ਦੌਰਾਨ, ਜਦੋਂ ਸਾਡੇ ਸਬੰਧ ਦਬਾਅ ਹੇਠ ਸਨ, ਇੱਕ ਵੱਡਾ ਖਲਾਅ ਮੌਜੂਦ ਸੀ।" ਉਸਦੇ ਮੁਤਾਬਕ, ਨਵੇਂ ਰਾਜਦੂਤ ਦਾ ਆਉਣਾ “ਇੱਕ ਵੱਡਾ ਫ਼ਰਕ ਪਾਵੇਗਾ।”

ਉਸਨੇ ਇਹ ਵੀ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੋਰ ਦੇ ਨੇੜਲੇ ਸਬੰਧ ਵਾਸ਼ਿੰਗਟਨ ਦੀ ਵਿਦੇਸ਼ ਨੀਤੀ ਦੀਆਂ ਤਰਜੀਹਾਂ ਵਿੱਚ ਭਾਰਤ ਦੀ ਮਹੱਤਤਾ ਨੂੰ ਦਰਸਾਉਂਦੇ ਹਨ।
ਜੈਸੀ ਨੇ ਕਿਹਾ, “ਲੋਕਾਂ ਨੂੰ ਸਰਜੀਓ ਗੋਰ ਬਾਰੇ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਉਹ ਰਾਸ਼ਟਰਪਤੀ ਟਰੰਪ ਦੇ ਬਹੁਤ ਨੇੜੇ ਹਨ, ਰਾਸ਼ਟਰਪਤੀ ਟਰੰਪ ਵੱਲੋਂ ਆਪਣੇ ਭਰੋਸੇਯੋਗ ਵਿਅਕਤੀ ਨੂੰ ਭਾਰਤ ਭੇਜਣਾ ਇਹ ਦਰਸਾਉਂਦਾ ਹੈ ਕਿ ਭਾਰਤ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਇੱਕ ਬਹੁਤ ਮਹੱਤਵਪੂਰਨ ਦੇਸ਼ ਹੈ।”

ਜੈਸੀ ਨੇ ਕਿਹਾ ਕਿ ਭਾਰਤ ਵਿੱਚ ਗੋਰ ਦੀਆਂ ਸ਼ੁਰੂਆਤੀ ਜਨਤਕ ਟਿੱਪਣੀਆਂ ਉਤਸ਼ਾਹਜਨਕ ਰਹੀਆਂ ਹਨ। ਉਨ੍ਹਾਂ ਕਿਹਾ, “ਹੁਣ ਤੱਕ ਰਾਜਦੂਤ ਵੱਲੋਂ ਦਿੱਤੀਆਂ ਟਿੱਪਣੀਆਂ ਬਹੁਤ ਸਕਾਰਾਤਮਕ ਅਤੇ ਹੌਂਸਲਾ ਅਫ਼ਜ਼ਾਈ ਕਰਨ ਵਾਲੀਆਂ ਹਨ ਅਤੇ ਗੋਰ ਦੇ ਸੰਪਰਕਾਂ ਦੀ ਭਾਰਤੀ ਮੀਡੀਆ ਕਵਰੇਜ ਵੀ “ਸੰਤੁਲਿਤ ਅਤੇ ਸਕਾਰਾਤਮਕ” ਰਹੀ ਹੈ।

ਉਨ੍ਹਾਂ ਨੇ ਰਵਾਇਤੀ ਕੂਟਨੀਤੀ ਤੋਂ ਅੱਗੇ ਵਧ ਕੇ ਆਰਥਿਕ ਅਤੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਵਧਾਉਣ ਵੱਲ ਇਸ਼ਾਰਾ ਕੀਤਾ ਅਤੇ ਕਿਹਾ “ਵਪਾਰ ਲਈ ਹੁਣ ਕਈ ਨਵੇਂ ਚੈਨਲ ਖੁੱਲ੍ਹ ਰਹੇ ਹਨ।”

ਜੈਸੀ ਦੇ ਅਨੁਸਾਰ, ਗੋਰ ਦੇ ਅਹੁਦਾ ਸੰਭਾਲਦੇ ਹੀ ਵਪਾਰਕ ਸਮਝੌਤੇ ‘ਤੇ ਚਰਚਾ ਸ਼ੁਰੂ ਹੋ ਗਈ ਸੀ ਅਤੇ ਉੱਚ-ਪੱਧਰੀ ਸੰਪਰਕ ਇਸ ਗਤੀ ਨੂੰ ਹੋਰ ਮਜ਼ਬੂਤ ਕਰਨ ਦੇ ਸੰਕੇਤ ਦੇ ਰਹੇ ਹਨ। ਉਨ੍ਹਾਂ ਨੇ ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਦਰਮਿਆਨ ਹਾਲ ਹੀ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ,  “ਸਾਡੇ ਲਈ ਬਹੁਤ ਸਕਾਰਾਤਮਕ ਖ਼ਬਰ ਇਹ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲਬਾਤ ਕੀਤੀ।"

ਉਨ੍ਹਾਂ ਅੱਗੇ ਕਿਹਾ ਕਿ ਭਾਰਤੀ-ਅਮਰੀਕੀ ਪ੍ਰਵਾਸੀ ਦੋਹਾਂ ਲੋਕਤੰਤਰਾਂ ਵਿਚਕਾਰ ਸਬੰਧ ਮਜ਼ਬੂਤ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਜੈਸੀ ਨੇ ਕਿਹਾ , “ਅਸੀਂ, ਭਾਰਤੀ ਪ੍ਰਵਾਸੀ, ਹਮੇਸ਼ਾ ਇਹੀ ਆਸ ਰੱਖਦੇ ਹਾਂ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮਜ਼ਬੂਤ ਤੋਂ ਮਜ਼ਬੂਤ ਹੋਣ। ਅਸੀਂ ਇਸ ਰਿਸ਼ਤੇ ਨੂੰ ਅਗਲੇ ਪੱਧਰ ‘ਤੇ ਲੈ ਜਾਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ।”

Comments

Leave A Comment

Required fields are marked (*).

Related

Talk to us?