ADVERTISEMENT

ADVERTISEMENT

ਲਾਪਤਾ ਪਾਵਨ ਸਰੂਪ ਮਿਲਣ ਦੇ CM ਮਾਨ ਦੇ ਦਾਅਵੇ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਝੂਠਾ

ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ SIT ਨੂੰ ਬੰਗਾ ਇਲਾਕੇ ਵਿਚ 169 ਸਰੂਪ ਮਿਲ ਗਏ ਹਨ, ਜਿਸ ‘ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ

 ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕ ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕ / Staff Reporter

ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ SIT ਨੂੰ ਬੰਗਾ ਇਲਾਕੇ ਵਿਚ 169 ਸਰੂਪ ਮਿਲ ਗਏ ਹਨ, ਜਿਸ ‘ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ। 

ਦਰਅਸਲ, ਗੁਰਦੁਆਰਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਸੀ.ਐਮ. ਮਾਨ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਬੰਗਾ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਅੱਗੇ ਸਰੂਪਾਂ ਦੇ ਮਾਮਲੇ ਵਿਚ ਵੱਡੇ ਖ਼ੁਲਾਸੇ ਕੀਤੇ ਹਨ। ਪ੍ਰੈੱਸ ਕਾਨਫਰੰਸ ਕਰਦੇ ਹੋਏ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਸੀ.ਐਮ. ਭਗਵੰਤ ਮਾਨ ਨੂੰ ਇਹ ਅਧਿਕਾਰ ਕਿਸ ਨੇ ਦਿੱਤੇ ਹਨ ਕਿ ਉਹ ਸਾਡੇ ਤੋਂ ਸਾਡੇ ਹੀ ਗੁਰੂ ਸਾਹਿਬ ਦਾ ਹਿਸਾਬ ਪੁੱਛਣ। ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ। 

ਉਨ੍ਹਾਂ ਵੱਡੇ ਖ਼ੁਲਾਸੇ ਕਰਦੇ ਹੋਏ ਕਿਹਾ ਕਿ 328 ਲਾਪਤਾ ਸਰੂਪਾਂ ਦਾ ਮਾਮਲਾ 2014 ਤੋਂ ਲੈ ਕੇ 2019 ਦਾ ਮਾਮਲਾ ਹੈ, ਜਿਨ੍ਹਾਂ ਵਿਚੋਂ 30 ਸਰੂਪ ਡੇਰੇ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੀਆਂ  ਪਾਰਟੀਆਂ ਦੀ ਲੋੜ ਨਹੀਂ ਹੈ, ਜੋ ਝੂਠਾ ਪ੍ਰਚਾਰ ਕਰਕੇ ਸਾਡੇ ਵਿਚ ਵਿਵਾਦ ਖੜਾ ਕਰੇ।  

ਉਨ੍ਹਾਂ ਕਿਹਾ ਕਿ ਸਾਡੇ ਕੋਲ 169 ਸਰੂਪਾਂ ਵਿਚੋਂ 107 ਪਾਵਨ ਸਰੂਪ SGPC ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ, ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਦੇ ਇਲਾਵਾ 62 ਸਰੂਪ ਅਜਿਹੇ ਹਨ, ਜੋ ਮਲਟੀ ਪ੍ਰਿੰਟਿੰਗ ਪ੍ਰੈੱਸ ਰਾਹੀਂ ਛਾਪੇ ਗਏ ਹਨ। 1978 ਤੋਂ ਲੈ ਕੇ 2012 ਤੱਕ 79 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਗਏ ਹਨ। 30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿਖੇ ਜਮ੍ਹਾ ਕਰਵਾਇਆ ਗਿਆ ਹੈ। ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਟੀਮ ਭੇਜਣ ਅਤੇ ਇਥੇ ਆ ਕੇ ਚੈਕਿੰਗ ਕਰਵਾ ਲੈਣ ਅਤੇ ਪਾਵਨ ਸਰੂਪਾਂ ਦਾ ਨਿਰੀਖਣ ਕਰਨ। ਸਾਡੇ ਕੋਲ ਸਿੱਟ ਦੇ ਮੈਂਬਰ ਆਉਂਦੇ ਰਹੇ ਹਨ, ਅਸੀਂ ਤਾਂ ਖੁਦ ਉਨ੍ਹਾਂ ਨੂੰ ਸਾਰਾ ਰਿਕਾਰਡ ਦਿੱਤਾ ਹੈ।

Comments

Leave A Comment

Required fields are marked (*).

Related

Talk to us?