ADVERTISEMENTs

ਅਮਰੀਕਾ ਆਉਣ ਲਈ ਸਰਕਾਰ ਦੇ ਨਵੇਂ ਨਿਰਦੇਸ਼ ਜਾਰੀ, ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ “ਪਬਲਿਕ” ਕਰਨਾ ਲਾਜ਼ਮੀ

ਗੈਰ-ਪ੍ਰਵਾਸੀ ਵੀਜ਼ਾ ਲਈ ਸਾਰੇ ਐਪਲਿਕੈਂਟਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਪ੍ਰਾਈਵੇਸੀ ਸੈਟਿੰਗਾਂ (Privacy Settings) ਨੂੰ "ਪਬਲਿਕ" (Public) ਵਿੱਚ ਐਡਜਸਟ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ

ਅਮਰੀਕਾ ਵੀਜ਼ੇ ਲਈ ਸੋਸ਼ਲ ਅਕਾਊਂਟ ਪਬਲਿਕ ਕਰਨੇ ਹੋਣਗੇ / ਲਲਿਤ ਕੇ ਝਾਅ

ਵੀਜ਼ਾ ਜਾਂਚ ਪ੍ਰਕਿਰਿਆਵਾਂ ਨੂੰ ਸਖ਼ਤ ਕਰਨ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਸੰਯੁਕਤ ਰਾਜ ਅਮਰੀਕਾ (United States) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਵੀਜ਼ਾ (Student and Exchange Visitor Visas) ਲਈ ਅਰਜ਼ੀ ਦੇਣ ਵਾਲਿਆਂ ਨੂੰ ਹੁਣ ਆਪਣੇ ਸੋਸ਼ਲ ਮੀਡੀਆ ਖਾਤਿਆਂ (Media Accounts) ਨੂੰ ਜਨਤਕ ਕਰਨਾ ਹੋਵੇਗਾ।

ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਇੱਕ ਨਵੇਂ ਨਿਰਦੇਸ਼ ਅਨੁਸਾਰ, ਕੌਂਸਲਰ ਅਧਿਕਾਰੀ 'ਐਫ, ਐਮ ਅਤੇ ਜੇ' ਸ਼੍ਰੇਣੀਆਂ (Nonimmigrant Classifications) ਤਹਿਤ ਅਰਜ਼ੀ ਦੇਣ ਵਾਲੇ ਵਿਅਕਤੀਆਂ ਦੀ ਸੋਸ਼ਲ ਮੀਡੀਆ ਸਮੇਤ ਔਨਲਾਈਨ ਮੌਜੂਦਗੀ ਦੀ ਇੱਕ ਵਿਆਪਕ ਸਮੀਖਿਆ ਕਰਨਗੇ ਜਿਸ ਵਿੱਚ ਅਕੈਡਮਿਕ ਅਤੇ ਕਲਚਰਲ ਐਕਸਚੇਂਜ ਪ੍ਰੋਗਰਾਮ (Academic and Cultural Exchange Programs) ਸ਼ਾਮਲ ਹਨ। ਇਸ ਜਾਂਚ ਨੂੰ ਸੁਚਾਰੂ ਬਣਾਉਣ ਲਈ ਸਾਰੇ ਐਪਲਿਕੈਂਟਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪ੍ਰੋਫਾਈਲਾਂ 'ਤੇ ਪ੍ਰਾਈਵੇਸੀ ਸੈਟਿੰਗਾਂ (Privacy Settings) ਨੂੰ "ਪਬਲਿਕ" (Public) ਵਿੱਚ ਐਡਜਸਟ ਕਰਨ ਲਈ ਨਿਰਦੇਸ਼ ਦਿੱਤੇ ਜਾਣਗੇ।

"ਅਮਰੀਕੀ ਨਾਗਰਿਕਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੀ ਸਰਕਾਰ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਅਤੇ ਇਹ ਉਹੀ ਕੋਸ਼ਿਸ਼ ਹੈ ਜੋ ਟਰੰਪ ਪ੍ਰਸ਼ਾਸਨ ਲਗਾਤਾਰ ਕਰ ਰਿਹਾ ਹੈ। ਖਾਸ ਤੌਰ 'ਤੇ ਜਦੋਂ ਗੱਲ ਸਾਡੀ ਵੀਜ਼ਾ ਪ੍ਰਣਾਲੀ ਦੀ ਆਉਂਦੀ ਹੈ ਤਾਂ ਹੋਰ ਵੀ ਸਖ਼ਤੀ ਨਾਲ ਅਧਿਕਾਰੀ ਕੰਮ ਕਰਦੇ ਹਨ," ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ।

"ਵਧੀ ਹੋਈ ਸੋਸ਼ਲ ਮੀਡੀਆ ਜਾਂਚ ਇਹ ਯਕੀਨੀ ਬਣਾਏਗੀ ਕਿ ਅਮਰੀਕਾ ਆਉਣ ਵਾਲੇ ਹਰ ਵਿਅਕਤੀ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ," ਅਧਿਕਾਰੀ ਨੇ ਕਿਹਾ।

ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ, ਹੱਕ ਨਹੀਂ। ਇਸ ਵਿੱਚ ਕਿਹਾ ਗਿਆ ਹੈ, "ਅਸੀਂ ਆਪਣੀ ਵੀਜ਼ਾ ਸਕ੍ਰੀਨਿੰਗ ਅਤੇ ਜਾਂਚ ਵਿੱਚ ਸਾਰੀ ਉਪਲਬਧ ਜਾਣਕਾਰੀ ਦੀ ਵਰਤੋਂ ਉਨ੍ਹਾਂ ਵੀਜ਼ਾ ਬਿਨੈਕਾਰਾਂ ਦੀ ਪਛਾਣ ਕਰਨ ਲਈ ਕਰਦੇ ਹਾਂ ਜੋ ਅਮਰੀਕਾ ਲਈ ਅਯੋਗ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜੋ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ।"

"ਵੀਜ਼ਾ ਸਬੰਧੀ ਸਰਕਾਰ ਵਲੋਂ ਲਿਆ ਹਰ ਫੈਸਲਾ ਇੱਕ ਰਾਸ਼ਟਰੀ ਸੁਰੱਖਿਆ ਫੈਸਲਾ ਹੁੰਦਾ ਹੈ। ਅਮਰੀਕਾ ਨੂੰ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਦੌਰਾਨ ਚੌਕਸ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ US ਵਿੱਚ ਦਾਖਲੇ ਲਈ ਅਰਜ਼ੀ ਦੇਣ ਵਾਲੇ ਸਾਡੇ ਅਮਰੀਕੀ ਨਾਗਰਿਕਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦੇ," ਇਸ ਵਿੱਚ ਕਿਹਾ ਗਿਆ ਹੈ।

ਨਵੀਂ ਪ੍ਰਕਿਰਿਆ ਦੇ ਤਹਿਤ, ਕੌਂਸਲਰ ਅਫਸਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਵੀਜ਼ਾ ਐਪਲਿਕੈਂਟਸ ਦੀ ਔਨਲਾਈਨ ਮੌਜੂਦਗੀ ਦੀ ਸਮੀਖਿਆ ਕਰਨਗੇ, ਜਿਸ ਵਿੱਚ ਸਾਰੇ ਸੋਸ਼ਲ ਮੀਡੀਆ ਦੀ ਸਮੀਖਿਆ ਵੀ ਸ਼ਾਮਲ ਹੈ। ਐਪਲਿਕੈਂਟਸ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਨੂੰ "ਪਬਲਿਕ" 'ਤੇ ਸੈੱਟ ਕਰਨ ਲਈ ਕਿਹਾ ਜਾਵੇਗਾ। ਐਪਲਿਕੈਂਟਸ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਅਜਿਹਾ ਕਰਨ ਵਿੱਚ ਅਸਫਲ ਰਹਿਣ ਨੂੰ ਕੁਝ ਖਾਸ ਲੁਕਾਉਣ ਦੀ ਕੋਸ਼ਿਸ਼ ਵਜੋਂ ਸਮਝਿਆ ਜਾ ਸਕਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video