ADVERTISEMENTs

ਗੋਪੀਓ ਇੰਟਰਨੈਸ਼ਨਲ ਵੱਲੋਂ ਪਹਲਗਾਮ 'ਚ ਹੋਏ ਆਤੰਕੀ ਹਮਲੇ ਦੀ ਕੜੀ ਨਿੰਦਾ

ਗੋਪੀਓ ਵੱਲੋਂ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਗਲੋਬਲ ਆਰਗੇਨਾਈਜੇਸ਼ਨ ਆਫ਼ ਪੀਪਲ ਆਫ਼ ਇੰਡੀਅਨ ਓਰੀਜਨ (ਗੋਪੀਓ) ਨੇ ਭਾਰਤ ਦੇ ਪਹਿਲਗਾਮ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈਜਿੱਥੇ ਹਥਿਆਰਬੰਦ ਅੱਤਵਾਦੀਆਂ ਵੱਲੋਂ ਬੇਗੁਨਾਹ ਨਾਗਰਿਕਾਂ ਅਤੇ ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ।

ਗੋਪੀਓ ਇੰਟਰਨੈਸ਼ਨਲ ਦੇ ਪ੍ਰਧਾਨ ਪ੍ਰਕਾਸ਼ ਸ਼ਾਹ ਨੇ ਕਿਹਾ, “ਦੁਨੀਆ ਹਰ ਵਾਰੀ ਅੱਤਵਾਗੀ ਹਮਲੇ ਦੇ ਵਕਤ ਚੁੱਪ ਨਹੀਂ ਰਹਿ ਸਕਦੀ। ਸਾਰੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਅੱਤਵਾਦੀਆਂ ਅਤੇ ਉਨ੍ਹਾਂ ਨੂੰ ਪਨਾਹ ਦੇਣ ਵਾਲਿਆਂ ਵਿਰੁੱਧ ਸਾਂਝੀ ਕਾਰਵਾਈ ਕਰਣੀ ਚਾਹੀਦੀ ਹੈ। ਇਹੀ ਅੱਤਵਾਦ ਖਤਮ ਕਰਨ ਦਾ ਇਕਲੌਤਾ ਰਾਹ ਹੈ।

ਗੋਪੀਓ ਦੇ ਚੇਅਰਮੈਨ ਡਾ. ਥੋਮਸ ਅਬ੍ਰਾਹਮ ਨੇ ਕਿਹਾ, “ਅਸੀਂ ਗੋਪਿਓ ਵੱਲੋਂ ਅੱਤਵਾਦ ਦੇ ਹਰ ਰੂਪ ਅਤੇ ਇੱਸ ਦਾ ਹਰ ਥਾਂ ਉੱਤੇ ਵਿਰੋਧ ਵਿਚ ਆਪਣੀ ਇਕਜੁੱਟਤਾ ਅਤੇ ਵਚਨਬੱਧਤਾ ਦੁਹਰਾ ਰਹੇ ਹਾਂ। ਵਿਦੇਸ਼ੀ ਭਾਰਤੀ ਭਾਈਚਾਰਾ ਭਾਰਤ ਸਰਕਾਰ ਦੇ ਅੱਤਵਾਦ ਖ਼ਿਲਾਫ਼ ਜੰਗ ਵਿਚ ਪੂਰੀ ਤਰ੍ਹਾਂ ਨਾਲ ਖੜ੍ਹਾ ਹੈ।

ਗੋਪੀਓ ਵੱਲੋਂ ਅੱਤਵਾਦੀ ਹਮਲੇ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੀ ਸੰਵੇਦਨਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video

 

//