ਇੰਡਾਇਸਪੋਰਾ, ਜੋ ਕਿ ਸੰਯੁਕਤ ਰਾਜ ਅਮਰੀਕਾ 'ਚ ਇੱਕ ਪ੍ਰਮੁੱਖ ਗੈਰ-ਲਾਭਕਾਰੀ ਸੰਸਥਾ ਹੈ ਅਤੇ ਵਿਸ਼ਵ ਭਰ ਵਿਚ ਭਾਰਤੀ ਪ੍ਰਵਾਸੀ ਨੇਤਾਵਾਂ ਦੀ ਨੁਮਾਇੰਦਗੀ ਕਰਦੀ ਹੈ, ਇਸਨੇ ਵੀਰਵਾਰ ਨੂੰ ਅਮਰੀਕਾ-ਭਾਰਤ ਸੰਬੰਧਾਂ ਦੀ ਮਜ਼ਬੂਤੀ 'ਤੇ ਆਪਣਾ ਪੂਰਾ ਭਰੋਸਾ ਦੁਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਦੇ ਆਪਸੀ ਸਬੰਧ ਦੋ-ਪੱਖੀ ਰਿਸ਼ਤਿਆਂ ਦੀ ਨੀਂਹ ਹਨ।
ਹਾਲ ਹੀ ਵਿਚ ਪੈਦਾ ਹੋਏ ਕੂਟਨੀਤਕ ਤਣਾਅ ਦੇ ਵਿਚਕਾਰ, ਸੰਸਥਾ ਨੇ ਆਸ ਪ੍ਰਗਟਾਈ ਕਿ ਮੌਜੂਦਾ ਚੁਣੌਤੀਆਂ ਸਿਰਫ਼ ਅਸਥਾਈ ਹਨ ਅਤੇ ਚੱਲ ਰਹੀਆਂ ਗੱਲਬਾਤਾਂ ਆਖਰਕਾਰ ਦੋਵਾਂ ਦੇਸ਼ਾਂ ਅਤੇ ਵਿਸ਼ਵ ਭਰ ਦੇ ਭਾਰਤੀ ਪ੍ਰਵਾਸੀਆਂ ਦੀਆਂ ਸਾਂਝੀਆਂ ਇੱਛਾਵਾਂ ਦੇ ਅਨੁਸਾਰ ਹੋਣਗੀਆਂ।
ਇੰਡਾਇਸਪੋਰਾ ਨੇ ਆਪਣੇ ਬਿਆਨ ਵਿਚ ਕਿਹਾ, “ਪੰਜ ਮਿਲੀਅਨ ਤੋਂ ਵੱਧ ਭਾਰਤੀ-ਅਮਰੀਕੀ, ਅਮਰੀਕੀ ਅਰਥਵਿਵਸਥਾ, ਸਭਿਆਚਾਰ ਅਤੇ ਨਾਗਰਿਕ ਜੀਵਨ 'ਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਹ ਭਾਈਚਾਰਾ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰ ਰਿਹਾ ਹੈ।”
ਸਮੂਹ ਨੇ ਜ਼ੋਰ ਦੇ ਕੇ ਕਿਹਾ, “ਅਸੀਂ ਮੰਨਦੇ ਹਾਂ ਕਿ ਭਾਰਤ-ਅਮਰੀਕਾ ਰਿਸ਼ਤਾ ਕੇਵਲ ਮਹੱਤਵਪੂਰਨ ਨਹੀਂ, ਬਲਕਿ ਜ਼ਰੂਰੀ ਹੈ।" ਮੌਜੂਦਾ ਤਣਾਅ ਦੇ ਬਾਵਜੂਦ, ਇੰਡਾਇਸਪੋਰਾ ਨੇ ਭਰੋਸਾ ਜਤਾਇਆ ਕਿ ਲੰਬੇ ਸਮੇਂ ਤੋਂ ਚੱਲ ਰਹਾ ਇਹ ਵਿਆਪਕ ਰਿਸ਼ਤਾ ਆਖਿਰਕਾਰ ਹੋਰ ਵੀ ਮਜ਼ਬੂਤ ਬਣ ਕੇ ਉਭਰੇਗਾ।
Comments
Start the conversation
Become a member of New India Abroad to start commenting.
Sign Up Now
Already have an account? Login