ADVERTISEMENT
ਪ੍ਰਭਜੋਤ ਸਿੰਘ
ਬ੍ਰਿਟਿਸ਼ ਕੋਲੰਬੀਆ ਦੇ ਐਨਡੀਪੀ ਪ੍ਰੀਮੀਅਰ ਡੇਵਿਡ ਐਬੀ ਅਤੇ ਬਰੈਂਪਟਨ ਦੇ ਕੰਜ਼ਰਵੇਟਿਵ ਮੇਅਰ ਪੈਟ੍ਰਿਕ ਬ੍ਰਾਊਨ ਨੇ ਕੈਨੇਡਾ ਦੀ ਸੰਘੀ ਲਿਬਰਲ ਸਰਕਾਰ ਨੂੰ ਭਾਰਤ ਦੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਬੇਨਤੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਜਨਤਕ ਸੁਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਹੈ।
ਇਸ ਮੰਗ ਵਿੱਚ ਮੇਅਰ ਬ੍ਰਾਊਨ ਦੇ ਨਾਲ ਉਨ੍ਹਾਂ ਦੇ ਤਿੰਨ ਡਿਪਟੀ - ਹਰਕੀਰਤ ਸਿੰਘ, ਗੁਰਪ੍ਰਤਾਪ ਸਿੰਘ ਤੂਰ ਅਤੇ ਨਵਜੀਤ ਕੌਰ ਬਰਾੜ ਵੀ ਸ਼ਾਮਲ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਇਹ ਗਿਰੋਹ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਭਾਈਚਾਰੇ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਅਤੇ ਬਰੈਂਪਟਨ ਵਿੱਚ, ਧਮਕੀਆਂ, ਜਬਰੀ ਵਸੂਲੀ ਅਤੇ ਹਿੰਸਾ ਰਾਹੀਂ ਦਹਿਸ਼ਤ ਪੈਦਾ ਕਰ ਰਿਹਾ ਹੈ।
ਲਾਰੈਂਸ ਬਿਸ਼ਨੋਈ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਪਰ ਉਸਦੇ ਸਾਥੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡਾ ਵਿੱਚ ਦੱਸੇ ਜਾਂਦੇ ਹਨ, ਦੇਸ਼ ਭਰ ਵਿੱਚ ਅਪਰਾਧ ਫੈਲਾ ਰਹੇ ਹਨ। ਇਸ ਗਿਰੋਹ 'ਤੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ।
ਕੈਨੇਡੀਅਨ ਪੁਲਿਸ ਨੇ ਅਜੇ ਤੱਕ ਇਸ ਗਿਰੋਹ ਵਿਰੁੱਧ ਕੋਈ ਸਿੱਧਾ ਜਨਤਕ ਸਬੂਤ ਨਹੀਂ ਦਿੱਤਾ ਹੈ, ਪਰ ਸੋਸ਼ਲ ਮੀਡੀਆ 'ਤੇ ਲਗਾਤਾਰ ਧਮਕੀਆਂ, ਜਬਰੀ ਵਸੂਲੀ ਅਤੇ ਡਰਾਉਣ ਵਾਲੀਆਂ ਗਤੀਵਿਧੀਆਂ ਕਾਰਨ ਇਹ ਮੰਗ ਜ਼ੋਰ ਫੜ ਰਹੀ ਹੈ। ਕੁਝ ਲੋਕ ਇਸ ਮੰਗ ਨੂੰ ਇੱਕ ਰਾਜਨੀਤਿਕ ਸਟੰਟ ਵੀ ਮੰਨ ਰਹੇ ਹਨ।
ਜੇਕਰ ਸਰਕਾਰ ਇਸ ਗਿਰੋਹ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰਦੀ ਹੈ, ਤਾਂ ਇਹ ਪੁਲਿਸ ਨੂੰ ਜਾਂਚ, ਗ੍ਰਿਫਤਾਰੀ ਅਤੇ ਜਾਇਦਾਦ ਜ਼ਬਤ ਕਰਨ ਦੀਆਂ ਵਧੇਰੇ ਸ਼ਕਤੀਆਂ ਦੇਵੇਗਾ। ਇਸਦੇ ਨਾਲ ਇਹ ਕਦਮ , ਇਹ ਵੀ ਸੰਕੇਤ ਦੇਵੇਗਾ ਕਿ ਕੈਨੇਡਾ ਆਪਣੀ ਧਰਤੀ 'ਤੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਨੂੰ ਬਰਦਾਸ਼ਤ ਨਹੀਂ ਕਰੇਗਾ।
ADVERTISEMENT
ADVERTISEMENT
ADVERTISEMENT
ADVERTISEMENT
Already have an account? Log in
PREVIEW OF NEW INDIA ABROAD
Comments
Start the conversation
Become a member of New India Abroad to start commenting.
Sign Up Now
Already have an account? Login