ਯੋਰਡਾਨਿਸ ਕੋਬੋਸ-ਮਾਰਟੀਨੇਜ਼ ਅਤੇ ਚੰਦਰ ਮੌਲੀ ਨਾਗਮੱਲਿਆ / Lalit K Jha
ਭਾਰਤੀ-ਅਮਰੀਕੀ ਮੋਟਲ ਮਾਲਕ ਚੰਦਰਾ “ਬੌਬ” ਨਾਗਾਮਾਲਈਆ ਦਾ ਸਿਰ ਕਲਮ ਕਰਨ ਦੇ ਦੋਸ਼ੀ 37 ਸਾਲਾ ਕਿਊਬਾਈ ਨਾਗਰਿਕ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨੂੰ ਸ਼ਾਇਦ ਮੌਤ ਦੀ ਸਜ਼ਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
FOX4 ਨਿਊਜ਼ ਦੇ ਮੁਤਾਬਕ, ਡਲਾਸ ਕਾਊਂਟੀ ਦੇ ਪ੍ਰੋਸੀਕਿਊਟਰਾਂ ਨੇ ਫ੍ਰੈਂਕ ਕਰੋਲੀ ਕੋਰਟਸ ਬਿਲਡਿੰਗ ਵਿੱਚ ਕੋਬੋਸ-ਮਾਰਟੀਨੇਜ਼ ਦੀ ਪਹਿਲੀ ਪੇਸ਼ੀ ਦੌਰਾਨ ਅਦਾਲਤ ਨੂੰ ਦੱਸਿਆ ਕਿ ਉਹ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰਨਗੇ। ਹਾਲਾਂਕਿ ਪ੍ਰੋਸੀਕਿਊਟਰ ਜੂਲੀ ਜੌਨਸਨ ਨੇ ਕਿਹਾ ਕਿ ਜੇਲਰ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਰਾਜ “ਆਪਣੀ ਸਥਿਤੀ ਬਦਲਣ ਦਾ ਅਧਿਕਾਰ ਰਾਖਵਾਂ ਰੱਖਦਾ ਹੈ।”
ਇਹ ਫ਼ੈਸਲਾ 10 ਸਤੰਬਰ ਨੂੰ ਹੋਈ ਉਸ ਹੱਤਿਆ ਤੋਂ ਸਿਰਫ਼ ਤਿੰਨ ਮਹੀਨੇ ਤੋਂ ਘੱਟ ਸਮੇਂ ਬਾਅਦ ਆਇਆ ਹੈ, ਜਿਸ ਨੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਹਿਲਾ ਦਿੱਤਾ ਸੀ ਅਤੇ ਜਿਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਟਰੰਪ ਨੇ ਉਸ ਵਕਤ ਦੋਸ਼ੀ ਵਿਰੁੱਧ ਕੜੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ।
ਦੋਸ਼ੀ ਦੇ ਵਕੀਲ ਲੈਲਨ “ਕਲਿਪਰ” ਪੀਲ ਨੇ ਜੱਜ ਤੋਂ ਇੱਕ ਸਪਸ਼ਟ ਫ਼ੈਸਲਾ ਮੰਗਿਆ, ਇਹ ਦਲੀਲ ਦਿੰਦੇ ਹੋਏ ਕਿ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਜਾਂ ਨਹੀਂ, ਇਸ ਬਾਰੇ ਸਪਸ਼ਟਤਾ ਤੋਂ ਬਿਨਾਂ, ਉਹ ਕੇਸ ਦੀ ਸਹੀ ਢੰਗ ਨਾਲ ਤਿਆਰੀ ਨਹੀਂ ਕਰ ਸਕਦੇ।
ਜੱਜ ਨੇ ਪ੍ਰੋਸੀਕਿਊਟਰਾਂ ਨੂੰ 8 ਜਨਵਰੀ ਤੱਕ ਅੰਤਿਮ ਜਵਾਬ ਦੇਣ ਦਾ ਹੁਕਮ ਦਿੱਤਾ ਹੈ, ਜਦੋਂਕਿ ਦਸੰਬਰ ਵਿੱਚ ਸਟੇਟਸ ਸੁਣਵਾਈ ਨਿਰਧਾਰਿਤ ਕੀਤੀ ਗਈ ਹੈ। ਹਾਲੇ ਤੱਕ ਕੋਈ ਟ੍ਰਾਇਲ ਦੀ ਮਿਤੀ ਤੈਅ ਨਹੀਂ ਕੀਤੀ ਗਈ।
ਦਸ ਦਈਏ ਕਿ ਕੋਬੋਸ-ਮਾਰਟੀਨੇਜ਼ ਇਸ ਵੇਲੇ ਡਲਾਸ ਕਾਊਂਟੀ ਜੇਲ੍ਹ ਵਿੱਚ ਕੈਪੀਟਲ ਮਰਡਰ ਦੇ ਦੋਸ਼ ‘ਚ ਬੰਦ ਹੈ ਅਤੇ ਇਮੀਗ੍ਰੇਸ਼ਨ ਡਿਟੇਨਰ ਉੱਤੇ ਰੱਖਿਆ ਗਿਆ ਹੈ। ਫੈਡਰਲ ਅਧਿਕਾਰੀ ਪਹਿਲਾਂ ਪੁਸ਼ਟੀ ਕਰ ਚੁੱਕੇ ਹਨ ਕਿ ਇਸ ਸਾਲ ਦੇ ਸ਼ੁਰੂ ਵਿੱਚ ਉਸਨੂੰ ICE ਹਿਰਾਸਤ ਤੋਂ ਇਸ ਲਈ ਰਿਹਾਅ ਕੀਤਾ ਗਿਆ ਸੀ ਕਿਉਂਕਿ ਏਜੰਸੀ ਦਾ ਮੰਨਣਾ ਸੀ ਕਿ “ਨਜ਼ਦੀਕੀ ਭਵਿੱਖ ਵਿੱਚ ਉਸਨੂੰ ਕਿਊਬਾ ਭੇਜਣ ਦੀ ਕੋਈ ਵੱਡੀ ਸੰਭਾਵਨਾ ਨਹੀਂ ਹੈ।”
ਉਸਦੇ ਅਪਰਾਧਿਕ ਰਿਕਾਰਡ ਵਿੱਚ ਕੈਲੀਫ਼ੋਰਨੀਆ ਵਿੱਚ ਇਕ ਦੋਸ਼-ਸਾਬਤ ਅਤੇ ਫਲੋਰੀਡਾ ਤੇ ਹਿਊਸਟਨ ਵਿੱਚ ਕੀਤੀਆਂ ਗ੍ਰਿਫਤਾਰੀਆਂ ਸ਼ਾਮਲ ਹਨ। ਹੁਣ ਜਦੋਂ ਪ੍ਰੋਸੀਕਿਊਟਰ ਮੌਤ ਦੀ ਸਜ਼ਾ ਦੀ ਮੰਗ ਨਾ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ, ਤਾਂ ਜੇਕਰ ਕੋਬੋਸ-ਮਾਰਟੀਨੇਜ਼ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਉਸਨੂੰ ਬਿਨਾਂ ਪਰੋਲ ਦੇ ਪੂਰੀ ਉਮਰ ਕੈਦ ਦੀ ਸਭ ਤੋਂ ਵੱਧ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login