ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / REUTERS/Amber Bracken/File Photo
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ 'ਤੇ ਤਾਜ਼ਾ ਹਮਲਾ ਕਰਦਿਆਂ ਓਟਾਵਾ (ਕੈਨੇਡਾ ਸਰਕਾਰ) 'ਤੇ ਦੋਸ਼ ਲਗਾਇਆ ਹੈ ਕਿ ਉਹ ਗ੍ਰੀਨਲੈਂਡ ਉੱਤੇ ਪ੍ਰਸਤਾਵਿਤ "ਗੋਲਡਨ ਡੋਮ" ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਵਿਰੋਧ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਚੀਨ ਨਾਲ ਆਰਥਿਕ ਸਬੰਧ ਡੂੰਘੇ ਕਰ ਰਿਹਾ ਹੈ।
ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' 'ਤੇ ਇੱਕ ਪੋਸਟ ਵਿੱਚ ਟਰੰਪ ਨੇ ਲਿਖਿਆ, "ਕੈਨੇਡਾ ਗ੍ਰੀਨਲੈਂਡ ਉੱਤੇ 'ਗੋਲਡਨ ਡੋਮ' ਬਣਾਏ ਜਾਣ ਦੇ ਵਿਰੁੱਧ ਹੈ, ਹਾਲਾਂਕਿ ਇਹ ਕੈਨੇਡਾ ਦੀ ਰੱਖਿਆ ਕਰੇਗਾ।" ਉਨ੍ਹਾਂ ਅੱਗੇ ਕਿਹਾ, "ਇਸ ਦੀ ਬਜਾਏ, ਉਨ੍ਹਾਂ ਨੇ ਚੀਨ ਨਾਲ ਕਾਰੋਬਾਰ ਕਰਨ ਦੇ ਪੱਖ ਵਿੱਚ ਵੋਟ ਪਾਈ, ਜੋ ਉਨ੍ਹਾਂ ਨੂੰ ਪਹਿਲੇ ਸਾਲ ਵਿਚ ਹੀ ਖਾ ਜਾਵੇਗਾ!"
ਟਰੰਪ ਦਾ ਟਵੀਟ / xਟਰੰਪ ਦੇ ਇਨ੍ਹਾਂ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਅਮਰੀਕਾ ਵਿੱਚ ਕੈਨੇਡੀਅਨ ਰਾਜਦੂਤ ਕਿਰਸਟਨ ਹਿਲਮੈਨ ਨੇ ਦੱਸਿਆ, "ਕੈਨੇਡਾ ਅਗਲੇ 5 ਸਾਲਾਂ ਵਿੱਚ ਆਪਣੀ ਰੱਖਿਆ ਪ੍ਰਣਾਲੀ ਵਿੱਚ 80 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਿਹਾ ਹੈ।" ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਸਮਰੱਥਾ ਅਨੁਸਾਰ ਖੇਤਰ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦੇ ਪੱਖ ਵਿੱਚ ਹੈ।
ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਬੀਜਿੰਗ ਯਾਤਰਾ ਦਾ ਉਦੇਸ਼ ਚੀਨ ਨਾਲ ਆਰਥਿਕ ਸੰਬੰਧਾਂ ਨੂੰ ਦੁਬਾਰਾ ਤਰੱਕੀ ਦੇਣਾ ਸੀ। ਇਸ ਦੌਰੇ ਦੌਰਾਨ ਕੁਝ ਖੇਤੀਬਾੜੀ ਉਤਪਾਦਾਂ 'ਤੇ ਟੈਰਿਫ਼ ਘਟਾਉਣ ਅਤੇ ਚੀਨੀ ਇਲੈਕਟ੍ਰਿਕ ਵਾਹਨਾਂ ਲਈ ਕੋਟਾ ਨਿਰਧਾਰਿਤ ਕਰਨ ਦਾ ਸਮਝੌਤਾ ਕੀਤਾ ਗਿਆ। ਇਸ ਨਾਲ ਕੈਨੇਡਾ ਵਿੱਚ ਚੀਨੀ ਨਿਵੇਸ਼ ਵੀ ਵੱਧ ਸਕਦਾ ਹੈ।
ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਯਾਤਰਾ ਕਰਦੇ ਹੋਏ, ਕਾਰਨੀ ਅਤੇ ਚੀਨ ਦੇ ਪ੍ਰਧਾਨ ਮੰਤਰੀ ਸ਼ੀ ਜਿਨਪਿੰਗ ਨੇ “ਨਵੀਂ ਵਿਸ਼ਵ ਵਿਵਸਥਾ” ਬਾਰੇ ਚਰਚਾ ਕੀਤੀ। ਕਾਰਨੀ ਨੇ ਇਸ ਸਮਝੌਤੇ ਦਾ ਜਿਕਰ ਕਰਦਿਆਂ ਟਰੰਪ ਦੇ ਟੈਰਿਫ਼ ਨੂੰ ਇੱਕ ਕਾਰਕ ਕਿਹਾ ਅਤੇ ਚੀਨ ਨਾਲ ਸਬੰਧਾਂ ਨੂੰ "ਭਰੋਸੇਯੋਗ ਅਤੇ ਸਨਮਾਨਜਨਕ" ਦੱਸਿਆ।
ਇਸ ਹਫ਼ਤੇ ਦਾਵੋਸ ਵਿੱਚ ਵਰਲਡ ਇਕਨਾਮਿਕ ਫੋਰਮ 'ਤੇ ਟਰੰਪ ਨੇ ਫਿਰ ਦੁਹਰਾਇਆ ਕਿ 'ਗੋਲਡਨ ਡੋਮ' ਪ੍ਰਣਾਲੀ ਕੈਨੇਡਾ ਦੀ ਵੀ ਰੱਖਿਆ ਕਰੇਗੀ। ਉਨ੍ਹਾਂ ਕਿਹਾ, "ਕੈਨੇਡਾ ਸਾਡੇ ਤੋਂ ਬਹੁਤ ਕੁਝ ਮੁਫ਼ਤ ਵਿੱਚ ਲੈਂਦਾ ਹੈ। ਉਨ੍ਹਾਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਕੈਨੇਡਾ ਅਮਰੀਕਾ ਦੀ ਵਜ੍ਹਾ ਕਰਕੇ ਜ਼ਿੰਦਾ ਹੈ।"
ਕਾਰਨੀ ਨੇ ਟਰੰਪ ਦੇ ਦਾਵਿਆਂ ਦਾ ਸਿੱਧਾ ਜਵਾਬ ਦਿੰਦਿਆਂ ਕਿਹਾ, “ਕੈਨੇਡਾ ਅਮਰੀਕਾ ਦੀ ਵਜ੍ਹਾ ਨਾਲ ਜ਼ਿੰਦਾ ਨਹੀਂ ਹੈ। ਕੈਨੇਡਾ ਇਸ ਲਈ ਫਲਦਾ-ਫੁੱਲਦਾ ਹੈ ਕਿਉਂਕਿ ਅਸੀਂ ਕੈਨੇਡੀਅਨ ਹਾਂ। ਅਸੀਂ ਆਪਣੇ ਘਰ ਦੇ ਮਾਲਕ ਹਾਂ। ਇਹ ਸਾਡਾ ਦੇਸ਼ ਹੈ। ਸਾਡਾ ਭਵਿੱਖ ਹੈ। ਫੈਸਲਾ ਸਾਡੇ ਉੱਤੇ ਹੈ।”
ਇਹ ਤਣਾਅ ਹੋਰ ਵਧਿਆ, ਜਦੋਂ ਟਰੰਪ ਨੇ ਕਾਰਨੀ ਨੂੰ ਆਪਣੇ “ਬੋਰਡ ਆਫ ਪੀਸ” ਵਿੱਚ ਸ਼ਾਮਿਲ ਕਰਨ ਦਾ ਸੱਦਾ ਵਾਪਸ ਲੈ ਲਿਆ।
ਟਰੰਪ ਨੇ ਕਈ ਵਾਰੀ ਕਿਹਾ ਕਿ ਕੈਨੇਡਾ 51ਵਾਂ ਅਮਰੀਕੀ ਰਾਜ ਬਣ ਸਕਦਾ ਹੈ। ਉਸਨੇ ਹਾਲ ਹੀ ਵਿੱਚ ਇੱਕ ਬਦਲਿਆ ਹੋਇਆ ਨਕਸ਼ਾ ਵੀ ਪੋਸਟ ਕੀਤਾ ਜਿਸ ਵਿੱਚ ਕੈਨੇਡਾ, ਗ੍ਰੀਨਲੈਂਡ, ਵੈਨੇਜ਼ੂਏਲਾ ਅਤੇ ਕਿਊਬਾ ਅਮਰੀਕਾ ਦੇ ਹਿੱਸੇ ਵਜੋਂ ਦਰਸਾਏ ਗਏ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login