ਭਖਵੀਂ ਚਰਚਾ ਦਾ ਵਿਸ਼ਾ ਬਣਿਆ ਮੁੱਖ ਮੰਤਰੀ ਭਗਵੰਤ ਮਾਨ ਦਾ ‘ਸਪਸ਼ਟੀਕਰਨ’ / Courtesy
ਵਾਸ਼ਿੰਗਟਨ ਡੀਸੀ: ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਪੇਸ਼ ਹੋਣ ਲਈ ਬੁਲਾਏ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਮੌਕੇ ਹੋਈ ਪੇਸ਼ੀ ਅਤੇ ਸਪਸ਼ਟੀਕਰਨ ਦੇਣ ਲਈ ਲੁਆਈ ਗਈ ਹਾਜ਼ਰੀ ਨਾ ਸਿਰਫ਼ ਪੰਜਾਬ ਦੀਆਂ ਸਿਆਸੀ ਅਤੇ ਧਾਰਮਕ ਸਫਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਲਕਿ ਇਸ ਬਾਰੇ ਬਾਹਰਲੇ ਦੇਸ਼ਾਂ ਦੇ ਸਿੱਖਾਂ ਦੀ ਵੀ ਗਹਿਰੀ ਦਿਲਚਸਪੀ ਬਣੀ ਹੋਈ ਹੈ। ਇਸ ਤਹਿਤ 15 ਜਨਵਰੀ ਨੂੰ ਦੁਪਹਿਰੇ ਤਕਰੀਬਨ 12 ਵਜੇ ਦੇ ਆਸ ਪਾਸ ਭਗਵੰਤ ਮਾਨ ਆਪਣੇ ਪਿਛਲੇ ਬਿਆਨਾਂ ਸਬੰਧੀ ਸਪਸ਼ਟੀਕਰਨ ਲੈ ਕੇ ਪੇਸ਼ ਹੋਣ ਲਈ ਪਹੁੰਚੇ ਸਨ। ਇਸ ਤੋਂ ਪਹਿਲਾਂ ਇਸ ਪੇਸ਼ੀ ਦਾ ਸਮਾਂ ਦੋ ਵਾਰ ਤਬਦੀਲ ਹੋਇਆ ਅਤੇ ਇਸ ਦੀ ਪ੍ਰਕਿਰਿਆ ਅਤੇ ਇਸ ਦੇ ਨੁਕਤਿਆਂ ਨੂੰ ਲੈ ਕੇ ਵੀ ਚਰਚਾਵਾਂ ਦਾ ਕਾਫੀ ਦੌਰ ਚੱਲਿਆ। ਇਸ ਪੇਸ਼ੀ ਤੋਂ ਪਹਿਲਾਂ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਹਮਲਾਵਰ ਅੰਦਾਜ਼ ‘ਚ ਨਜ਼ਰ ਆਉਂਦੇ ਰਹੇ ਅਤੇ ਸ਼੍ਰੋਮਣੀ ਕਮੇਟੀ ਅਤੇ ਸਬੰਧਤ ਮਸਲਿਆਂ ‘ਤੇ ਸਵਾਲ ਕਰਦੇ ਰਹੇ, ਓਥੇ ਹੀ ਪੇਸ਼ੀ ਤੋਂ ਬਾਅਦ ਉਨਾਂ ਅਜਿਹਾ ਕੋਈ ਵੀ ਪ੍ਰਗਟਾਵਾ ਨਹੀਂ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਦਸਤਾਵੇਜ਼ੀ ਸਬੂਤ ਪੇਸ਼ ਕਰਨ ਦੀ ਗੱਲ ਕਰਦੇ ਹੋਏ ਇਸ ਮੀਟਿੰਗ ਦੇ ਸਿਧੇ ਪ੍ਰਸਾਰਨ ਦੀ ਵੀ ਮੰਗ ਕੀਤੀ ਸੀ ਹਾਲਾਂਕਿ ਬਾਅਦ ‘ਚ ਅਜਿਹਾ ਕੋਈ ਪ੍ਰਬੰਧ ਨਹੀਂ ਨਜ਼ਰ ਆਇਆ ਅਤੇ ਇਸੇ ਕਰਕੇ ਮੀਟਿੰਗ ਦੇ ਤਫਸੀਲੀ ਵੇਰਵੇ ਅਤੇ ਅਸਲ ਸੰਵਾਦ ਆਮ ਲੋਕਾਂ ਤੱਕ ਨਹੀਂ ਪਹੁੰਚੇ। ਸਪਸ਼ਟੀਕਰਨ ਦਿੱਤੇ ਜਾਣ ਤੋਂ ਬਾਅਦ ਜਥੇਦਾਰ ਗੜਗੱਜ ਅਤੇ ਮੁੱਖ ਮੰਤਰੀ ਵੱਲੋਂ ਮੀਡੀਆ ਨਾਲ ਕੀਤੀ ਵਾਰਤਾ ਜ਼ਰੀਏ ਹੀ ਸਾਰਾ ਵਾਕਿਆਤ ਸਮਝਣ ਦੀ ਕਵਾਇਦ ਹੋਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login