ਉਪਰੋਕਤ ਤਸਵੀਰ ਵਿੱਚ ਬਾਬਾ ਖੜਕ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਗਰੇਜ਼ ਅਫਸਰ ਤੋਂ ਚਾਬੀਆਂ ਲੈਂਦੇ ਹੋਏ।(ਤਸਵੀਰ ਕੇਂਦਰੀ ਸਿੱਖ ਅਜਾਇਬ ਘਰ) / Courtesy
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਅਤੇ ਸਿੱਖਾਂ ਦਾ ਬਹੁਤ ਪ੍ਰਮੁੱਖ ਯੋਗਦਾਨ ਰਿਹਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਕਈ ਅਜਿਹੀਆਂ ਇਤਿਹਾਸਿਕ ਲਹਿਰਾਂ ਅਤੇ ਮੁਹਿੰਮਾਂ ਸ਼ੁਰੂ ਹੋਈਆਂ ਜਿਨਾਂ ਨੇ ਦੇਸ਼ ਦੀ ਆਜ਼ਾਦੀ ਦੀ ਨੀਂਹ ਰੱਖੀ ਅਤੇ ਸੰਘਰਸ਼ ਦੇ ਇਸੇ ਜਜ਼ਬੇ ਨੇ ਪੂਰੀ ਦੁਨੀਆਂ ‘ਚ ਰਾਜ ਕਰਦੇ ਵਿਦੇਸ਼ੀ ਹੁਕਮਰਾਨ ਨੂੰ ਇਸ ਧਰਤੀ ਤੋਂ ਮੁੜਨ ਲਈ ਮਜਬੂਰ ਕਰ ਦਿੱਤਾ ਸੀ। ਇਸੇ ਮਾਣਮੱਤੇ ਇਤਿਹਾਸ ਵਿੱਚ ਇੱਕ ਬਹੁਤ ਅਹਿਮ ਪੰਨਾ ਆਉਂਦਾ ਹੈ ਪੰਜਾਬ ਅੰਦਰ 20ਵੀਂ ਸਦੀ ਦੇ ਦੂਜੇ ਦਹਾਕੇ ਤੋਂ ਸ਼ੁਰੂ ਹੋਇਆ ‘ਚਾਬੀਆਂ ਦਾ ਮੋਰਚਾ’, ਜਿਸ ਨੂੰ ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਦੀ ਪਹਿਲੀ ਜਿੱਤ ਵਜੋਂ ਵੀ ਜਾਣਿਆ ਜਾਂਦਾ ਹੈ। ਕਿਉਂਕਿ ਇਸੇ ਚਾਬੀਆਂ ਦੇ ਮੋਰਚੇ ਨੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਅੰਗਰੇਜ਼ ਹਕੂਮਤ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਰੂਹਾਨੀਅਤ ਦੇ ਕੇਂਦਰ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਲਈ ਲੱਗਾ ‘ਚਾਬੀਆਂ ਦਾ ਮੋਰਚਾ’ ਅਣਵੰਡੇ ਪੰਜਾਬ ਵਿੱਚ ਅਕਾਲੀ ਲਹਿਰ ਦੇ ਨਾਲ-ਨਾਲ ਭਾਰਤ ਦੀ ਆਜ਼ਾਦੀ ਦੀ ਤਹਿਰੀਕ ਦੀ ਵੀ ਪ੍ਰਮੁੱਖ ਘਟਨਾ ਸੀ। ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਿੱਖ ਕੌਮ ਦਾ ਕੇਂਦਰੀ ਰੂਹਾਨੀ ਸਰੋਤ ਹੈ। ਚਾਬੀਆਂ ਦਾ ਮੋਰਚਾ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਬਾਬਾ ਖੜਕ ਸਿੰਘ ਨੂੰ ਬਿ੍ਰਟਿਸ਼ ਸਰਕਾਰ ਵੱਲੋਂ ਰੇਸ਼ਮੀ ਕੱਪੜੇ ’ਚ ਲਿਪਟੀਆਂ ਦਰਬਾਰ ਸਾਹਿਬ ਦੀਆਂ ਚਾਬੀਆਂ ਸੌਂਪਣ ਨਾਲ ਖ਼ਤਮ ਹੋਇਆ ਸੀ। 20 ਜਨਵਰੀ ਦੇ ਦਿਨ ਹਰ ਸਾਲ ਇਸ ਮੋਰਚੇ ਦੀ ਵਰੇਗੰਢ ਮਨਾਈ ਜਾਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login