ADVERTISEMENT

ADVERTISEMENT

ਕੈਨੇਡੀਅਨ ਨੇਤਾ ਜਗਮੀਤ ਸਿੰਘ ਦਾ ਡੋਨਾਲਡ ਟਰੰਪ ਦੀ 25% ਟੈਰਿਫ ਯੋਜਨਾ 'ਤੇ ਬਿਆਨ

ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਖਤੀ ਨਾਲ ਜਵਾਬ ਦੇਣ

ਡੋਨਾਲਡ ਟਰੰਪ ਵੱਲੋਂ ਟੈਰਿਫ ਦੇ ਐਲਾਨ ਤੋਂ ਕੁੱਝ ਘੰਟਿਆਂ ਬਾਅਦ ਸਿੰਘ ਨੇ ਐਕਸ 'ਤੇ ਆਪਣੀ ਚਿੰਤਾ ਕੀਤੀ ਜਾਹਿਰ / Courtesy Photo

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਕੈਨੇਡੀਅਨ ਵਸਤਾਂ 'ਤੇ ਪ੍ਰਸਤਾਵਿਤ 25 ਫ਼ੀਸਦੀ ਟੈਰਿਫ ਦੇ ਖਿਲਾਫ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਖਤੀ ਨਾਲ ਜਵਾਬ ਦੇਣ ਅਤੇ ਕਿਹਾ ਕਿ ਖੜੇ ਹੋ ਕੇ “ਪੂਰੀ ਤਾਕਤ ਨਾਲ ਲੜੋ।" 

 

ਕੈਨੇਡੀਅਨ ਨੇਤਾ ਨੇ ਇਹ ਪ੍ਰਤੀਕਿਰਿਆ ਟਰੰਪ ਵੱਲੋਂ ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ ਨਸ਼ਿਆਂ ਦੇ ਪ੍ਰਵਾਹ ਨੂੰ ਰੋਕਣ ਲਈ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਾਰੇ ਉਤਪਾਦਾਂ 'ਤੇ 25 ਫੀਸਦੀ ਅਤੇ ਚੀਨ ਤੋਂ ਆਉਣ ਵਾਲੇ ਉਤਪਾਦਾਂ 'ਤੇ 10 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਦਿੱਤੀ। 

 

ਡੋਨਾਲਡ ਟਰੰਪ ਵੱਲੋਂ ਟੈਰਿਫ ਦੇ ਐਲਾਨ ਤੋਂ ਕੁੱਝ ਘੰਟਿਆਂ ਬਾਅਦ, ਸਿੰਘ ਨੇ ਐਕਸ 'ਤੇ ਆਪਣੀ ਚਿੰਤਾਵਾਂ ਜ਼ਾਹਰ ਕਰਦੇ ਹੋਏ ਲਿਖਿਆ 'ਜਸਟਿਨ ਟਰੂਡੋ, ਤੁਸੀਂ ਆਪਣਾ ਸਿਰ ਰੇਤ ਵਿੱਚ ਨਹੀਂ ਲੁਕਾ ਸਕਦੇ। ਖੜੇ ਹੋਵੋ ਅਤੇ ਪੂਰੀ ਤਾਕਤ ਨਾਲ ਲੜੋ। ਕੈਨੇਡੀਅਨ ਨੌਕਰੀਆਂ ਖ਼ਤਰੇ ਵਿਚ ਹਨ।'
 

ਟਰੰਪ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ' 'ਤੇ ਜਾਣਕਾਰੀ ਦਿੱਤੀ ਕਿ 20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਇਨ੍ਹਾਂ ਤਿੰਨਾਂ ਦੇਸ਼ਾਂ 'ਤੇ ਟੈਰਿਫ ਲਗਾਉਣ ਵਾਲੇ ਕਾਰਜਕਾਰੀ ਆਦੇਸ਼ਾਂ 'ਤੇ ਦਸਤਖਤ ਕਰਨਗੇ।

 

Comments

Related