ਸੰਦੀਪ ਸਿੰਘ ਸਿੱਧੂ / Sidhant Sibal via X
ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (CBSA) ਦੇ ਸੁਪਰਿੰਟੈਂਡੈਂਟ ਸੰਦੀਪ ਸਿੰਘ ਸਿੱਧੂ ਨੇ ਭਾਰਤ ਸਰਕਾਰ ਵਿਰੁੱਧ 9 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਹੈ। ਗਲੋਬਲ ਨਿਊਜ਼ ਦੀ ਇੱਕ ਰਿਪੋਰਟ ਮੁਤਾਬਕ, ਉਹ ਦਾਅਵਾ ਕਰਦੇ ਹਨ ਕਿ ਭਾਰਤ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਇੱਕ ਗੁੰਮਰਾਹ ਕਰਨ ਵਾਲੀ ਮੁਹਿੰਮ ਚਲਾਈ ਹੈ, ਜਿਸ ਨਾਲ ਉਹਨਾਂ ਦਾ ਕਰੀਅਰ ਤਬਾਹ ਹੋਇਆ ਅਤੇ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ।
ਸਿੱਧੂ, ਜੋ ਆਮ ਤੌਰ ’ਤੇ “ਸੰਨੀ” ਦੇ ਨਾਮ ਨਾਲ ਜਾਣੇ ਜਾਂਦੇ ਹਨ, ਉਹ ਸਭ ਤੋਂ ਪਹਿਲਾਂ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਕੁਝ ਮੀਡੀਆ ਰਿਪੋਰਟਾਂ ਨੇ ਉਨ੍ਹਾਂ ਨੂੰ ਇੱਕ ਅੱਤਵਾਦੀ ਵਜੋਂ ਪੇਸ਼ ਕੀਤਾ ਸੀ। ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਮੁਹਿੰਮ ਵਿੱਚ ਸ਼ਮੂਲੀਅਤ ਤੋਂ ਵਾਰ-ਵਾਰ ਇਨਕਾਰ ਕੀਤਾ ਹੈ।
ਸਿੱਧੂ ਦਾ ਦੋਸ਼ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਫਰਾਰ ਖ਼ਾਲਿਸਤਾਨੀ ਅੱਤਵਾਦੀ ਵਜੋਂ ਪੇਸ਼ ਕੀਤਾ ਅਤੇ ਖਾਸ ਤੌਰ ’ਤੇ ਉਨ੍ਹਾਂ ਦੇ ਸਰਨੇਮ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਉਸਦੀ ਵਰਦੀ ਵਾਲੀ, ਜਨਤਕ-ਮੁਖੀ ਭੂਮਿਕਾ ਕਾਰਨ ਉਸਨੂੰ ਨਿਸ਼ਾਨਾ ਬਣਾਇਆ ਗਿਆ।
ਮੁਕੱਦਮੇ ਵਿੱਚ CBSA 'ਤੇ ਉਸਦੇ ਪੱਖ ਵਿੱਚ ਨਾ ਖੜ੍ਹਨ ਅਤੇ ਉਸਦੀ ਰੱਖਿਆ ਲਈ ਢੁਕਵੇਂ ਉਪਾਅ ਨਾ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਮੁਕੱਦਮੇ ਮੁਤਾਬਕ CBSA ਨੇ ਉਨ੍ਹਾਂ ਨੂੰ ਮਿਲ ਰਹੀਆਂ ਮੌਤ ਦੀਆਂ ਧਮਕੀਆਂ ਨੂੰ “ਕੰਮ ਨਾਲ ਸਬੰਧਤ ਮਾਮਲਾ ਨਹੀਂ” ਕਹਿ ਕੇ ਹਲਕੇ 'ਚ ਲਿਆ ਅਤੇ ਬਦਲੇ ਵਿੱਚ ਉਨ੍ਹਾਂ ਖਿਲਾਫ਼ ਇੱਕ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ।
ਸਿੱਧੂ ’ਤੇ ਪ੍ਰਾਈਵੇਸੀ ਅਧਿਕਾਰ ਛੱਡਣ ਲਈ ਦਬਾਅ ਪਾਇਆ ਗਿਆ, ਉਨ੍ਹਾਂ ਦੀਆਂ ਤਲਾਸ਼ੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਤਨਖ਼ਾਹ ਤੋਂ ਬਿਨਾ ਮੁਅੱਤਲ ਕਰ ਦਿੱਤਾ ਗਿਆ— ਹਾਲਾਂਕਿ ਬਾਅਦ ਵਿਚ ਉਸਨੂੰ ਬਹਾਲ ਕਰ ਦਿੱਤਾ ਗਿਆ।
ਹੁਣ ਸਿੱਧੂ ਮਾਣਹਾਨੀ, ਆਮਦਨੀ ਦੇ ਘਾਟੇ ਅਤੇ ਮਨੋਵਿਗਿਆਨਕ ਪੀੜਾ ਲਈ ਮੁਆਵਜ਼ਾ ਮੰਗ ਰਹੇ ਹਨ। ਉਨ੍ਹਾਂ ਨੇ ਇਹ ਦਾਅਵਾ ਓਨਟਾਰਿਓ ਸੁਪੀਰੀਅਰ ਕੋਰਟ ਵਿੱਚ ਦਾਇਰ ਕੀਤਾ ਹੈ ਅਤੇ ਸ਼ੁਰੂਆਤੀ ਅਦਾਲਤੀ ਸੁਣਵਾਈ 2026 ਦੀ ਸ਼ੁਰੂਆਤ ਵਿੱਚ ਹੋਣੀ ਤੈਅ ਕੀਤੀ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login