ADVERTISEMENTs

ਪੀਅਰੇ ਪੋਇਲੀਵਰ ਕੈਨੇਡੀਅਨ ਸੰਸਦ ਵਿੱਚ ਵਾਪਸੀ ਕਰਨ ਲਈ ਤਿਆਰ

ਡੈਮੀਅਨ ਕੁਰੇਕ ਨੇ ਪੀਅਰੇ ਲਈ ਹਾਊਸ ਆਫ਼ ਕਾਮਨਜ਼ ਵਿੱਚ ਦਾਖਲ ਹੋਣ ਦਾ ਰਾਹ ਕੀਤਾ ਪੱਧਰਾ

ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਨੇਤਾ ਪੀਅਰੇ ਪੋਇਲੀਵਰ ਹੁਣ ਹਾਊਸ ਆਫ਼ ਕਾਮਨਜ਼ ਵਿੱਚ ਵਾਪਸੀ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਲਬਰਟਾ ਦੀ ਬੈਟਲ ਰਿਵਰ-ਕਰਾਫੁੱਟ ਸੀਟ 'ਤੇ 18 ਅਗਸਤ ਨੂੰ ਉਪ ਚੋਣ ਹੋਵੇਗੀ।

ਇਹ ਉਪ ਚੋਣ ਇਸ ਲਈ ਹੋ ਰਹੀ ਹੈ ਕਿਉਂਕਿ ਡੈਮੀਅਨ ਕੁਰੇਕ ਨੇ ਬੈਟਲ ਰਿਵਰ-ਕਰਾਫੁੱਟ ਵਿੱਚ ਭਾਰੀ ਬਹੁਮਤ ਜਿੱਤਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਤਾਂ ਜੋ ਪਾਰਟੀ ਨੇਤਾ ਨੂੰ ਇੱਕ ਮੌਜੂਦਾ ਸੰਸਦ ਮੈਂਬਰ ਵਜੋਂ ਹਾਊਸ ਆਫ ਕਾਮਨਜ਼ ਵਿੱਚ ਵਾਪਿਸ ਲਿਆਂਦਾ ਜਾ ਸਕੇ।

ਹਾਲੀਆ ਆਮ ਚੋਣਾਂ ਵਿੱਚ ਪੀਅਰੇ ਪੋਇਲੀਵਰ ਕਾਰਲਟਨ ਦੀ ਆਪਣੀ ਸੀਟ ਹਾਰ ਗਏ ਸਨ। ਡੈਮੀਅਨ ਕੁਰੇਕ ਨੇ ਫਿਰ ਮਈ ਵਿੱਚ ਆਪਣੀ ਸੀਟ ਛੱਡਣ ਦੀ ਪੇਸ਼ਕਸ਼ ਕੀਤੀ, ਅਤੇ 17 ਜੂਨ ਨੂੰ ਸੰਸਦੀ ਸੈਸ਼ਨ ਖਤਮ ਹੁੰਦੇ ਹੀ ਅਸਤੀਫਾ ਦੇ ਦਿੱਤਾ।

ਪ੍ਰਧਾਨ ਮੰਤਰੀ ਕਾਰਨੀ ਨੇ 180 ਦਿਨਾਂ ਤੱਕ ਦੇਰੀ ਕਰਨ ਦੀ ਬਜਾਏ ਤੁਰੰਤ ਉਪ-ਚੋਣ ਦਾ ਐਲਾਨ ਕਰਕੇ ਇੱਕ ਸਕਾਰਾਤਮਕ ਸੰਕੇਤ ਭੇਜਿਆ।

ਡੈਮੀਅਨ ਕੁਰੇਕ ਹੁਣ ਇੱਕ ਸੰਚਾਰ ਕੰਪਨੀ ਵਿੱਚ ਨਵੀਂ ਭੂਮਿਕਾ ਨਿਭਾਉਣਗੇ।

ਇਸ ਦੇ ਨਾਲ ਹੀ, ਪੀਅਰੇ ਪੋਇਲੀਵਰ ਨੇ ਕਿਹਾ ਹੈ ਕਿ ਉਹ ਸੰਸਦ ਮੈਂਬਰ ਵਜੋਂ ਮਿਲਣ ਵਾਲੀ ਤਨਖਾਹ ਨਹੀਂ ਲੈਣਗੇ। ਉਹ ਪਿਛਲੇ 20 ਸਾਲਾਂ ਤੋਂ ਸੰਸਦ ਮੈਂਬਰ ਸਨ ਅਤੇ ਹੁਣ ਇੱਕ ਵਾਰ ਫਿਰ ਸੰਸਦ ਵਿੱਚ ਵਾਪਸ ਆਉਣ ਲਈ ਤਿਆਰ ਹਨ।

ਬੈਟਲ ਰਿਵਰ—ਕਰਾਫੁੱਟ ਸੀਟ ਨੂੰ ਕੰਜ਼ਰਵੇਟਿਵ ਪਾਰਟੀ ਦੀ ਸਭ ਤੋਂ ਸੁਰੱਖਿਅਤ ਸੀਟ ਮੰਨਿਆ ਜਾਂਦਾ ਹੈ, ਜਿਸ ਕਾਰਨ ਪੀਅਰੇ ਪੋਇਲੀਵਰ ਦੀ ਹਾਊਸ ਆਫ਼ ਕਾਮਨਜ਼ ਵਿੱਚ ਵਾਪਸੀ ਲਗਭਗ ਨਿਸ਼ਚਿਤ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video