ADVERTISEMENT

ADVERTISEMENT

ਕੈਨੇਡਾ ਨੇ ਡਿਜੀਟਲ ਵੀਜ਼ਾ ਦੀ ਜਾਂਚ ਕੀਤੀ ਸ਼ੁਰੂ

ਸਰਕਾਰ ਦਾ ਮੰਨਣਾ ਹੈ ਕਿ ਡਿਜੀਟਲ ਵੀਜ਼ਾ ਨਾਲ ਕੈਨੇਡਾ ਦੀ ਯਾਤਰਾ ਹੋਰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਹੋ ਜਾਵੇਗੀ

Representative image / Pexels

ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਆਧੁਨਿਕ ਬਣਾਉਣ ਅਤੇ ਬਿਨੈਕਾਰਾਂ ਤੱਕ ਸੇਵਾ ਪਹੁੰਚਾਉਣ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਵਿੱਚ, ਡਿਜੀਟਲ ਵੀਜ਼ਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਨਵੀਂ ਪਹਿਲ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ੀਉਜੀਜ਼ ਅਤੇ ਸਿਟੀਜ਼ਨਸ਼ਿਪ ਵਿਭਾਗ (IRCC) ਵੱਲੋਂ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮਕਸਦ ਕੈਨੇਡਾ ਦੀ ਯਾਤਰਾ ਨੂੰ ਹੋਰ ਤੇਜ਼, ਸੁਰੱਖਿਅਤ ਅਤੇ ਸੁਵਿਧਾਜਨਕ ਬਣਾਉਣਾ ਹੈ।

ਇਸਨੂੰ ਇੱਕ ਪਾਇਲਟ ਪ੍ਰੋਗਰਾਮ ਵਜੋਂ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਡਿਜ਼ਿਟਲ ਵੀਜ਼ਿਆਂ ਦੀ ਸੁਰੱਖਿਆ, ਪਹੁੰਚਯੋਗਤਾ, ਸੁਰੱਖਿਆ ਪ੍ਰਬੰਧ ਅਤੇ ਵਰਤੋਂ ਵਿੱਚ ਅਸਾਨੀ ਦੀ ਜਾਂਚ ਕੀਤੀ ਜਾ ਸਕੇ। ਇਸ ਲਈ ਕੈਨੇਡਾ ਦੀ ਸਰਕਾਰ ਨੇ ਮੋਰੱਕੋ ਦੇ ਉਹਨਾਂ ਸੈਲਾਨੀਆਂ ਨੂੰ ਸੱਦਾ ਦਿੱਤਾ ਹੈ ਜਿਨ੍ਹਾਂ ਦੇ ਵੀਜ਼ੇ ਪਹਿਲਾਂ ਹੀ ਮਨਜ਼ੂਰ ਹੋ ਚੁੱਕੇ ਹਨ, ਤਾਂ ਜੋ ਉਹ ਇਸ ਪਹਿਲ ਦੇ ਵੱਖ-ਵੱਖ ਪੱਖਾਂ ਦੀ ਜਾਂਚ ਕਰ ਸਕਣ।

ਇਸ ਪਾਇਲਟ ਪ੍ਰੋਗਰਾਮ ਦੀ ਮਦਦ ਨਾਲ ਏਅਰਲਾਈਨਾਂ ਵਰਗੀਆਂ ਤੀਜੀਆਂ ਧਿਰਾਂ ਨਾਲ ਇਸਦੀ ਇਕਸਾਰਤਾ ਦੀ ਵੀ ਜਾਂਚ ਕੀਤੀ ਜਾਵੇਗੀ।

ਇਸ ਨਾਲ ਵੀਜ਼ਾ ਲਈ ਪਾਸਪੋਰਟ ਨੂੰ ਡਾਕ ਰਾਹੀਂ ਭੇਜਣ ਜਾਂ ਜਮ੍ਹਾਂ ਕਰਾਉਣ ਦੀ ਲੋੜ ਘੱਟ ਹੋ ਜਾਵੇਗੀ, ਜਿਸ ਨਾਲ ਤਸਦੀਕ ਅਤੇ ਸੁਰੱਖਿਆ ਦੋਵਾਂ ਵਿੱਚ ਸੁਧਾਰ ਹੋਵੇਗਾ ਅਤੇ ਬਿਨੈਕਾਰ ਸਿਰਫ਼ ਜ਼ਰੂਰੀ ਜਾਣਕਾਰੀ ਹੀ ਸਾਂਝੀ ਕਰਣਗੇ। 

Comments

Related