ADVERTISEMENTs

ਬਾਲਟੀਮੋਰ ਕਾਊਂਟੀ ਐਗਜ਼ੈਕਟਿਵ ਉਮੀਦਵਾਰ ਇਜ਼ੀ ਪਾਟੋਕਾ ਨੂੰ ਵੱਡਾ ਸਮਰਥਨ

ਇਕੱਠ ਵਿਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਆਗੂਆਂ, ਪਰਿਵਾਰਾਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ।

ਅਮਰੀਕਾ ਦੇ ਬਾਲਟੀਮੋਰ ਕਾਊਂਟੀ ਐਗਜ਼ੈਕਟਿਵ ਲਈ ਚੋਣ ਲੜ ਰਹੇ ਉਮੀਦਵਾਰ ਇਜ਼ੀ ਪਾਟੋਕਾ ਦੀ ਚੋਣ ਮੁਹਿੰਮ ਤਹਿਤ ਪਿਛਲੇ ਦਿਨ ਇੱਕ ਵੱਡਾ ਇਕੱਠ ਕੀਤਾ ਗਿਆ, ਜਿਸ ਵਿੱਚ ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਅਤੇ ‘ਮੁਸਲਿਮ ਆਫ ਅਮੈਰਿਕਾ’ ਦੇ ਚੇਅਰਮੈਨ ਸਾਜਿਦ ਤਰਾਰ ਨੇ ਵੱਡਾ ਯੋਗਦਾਨ ਪਾਉਂਦੇ ਹੋਏ ਸਥਾਨਕ ਭਾਈਚਾਰੇ ਨੂੰ ਇਜ਼ੀ ਪਾਟੋਕਾ ਨਾਲ ਜੋੜਿਆ।

ਇਸ ਮੌਕੇ ਧਾਰਮਿਕ ਅਤੇ ਸਮਾਜਿਕ ਏਕਤਾ ਦੀ ਵੱਡੀ ਮਿਸਾਲ ਪੇਸ਼ ਕਰਦਿਆਂ, ਮੈਰੀਲੈਂਡ ਦੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਪਹੁੰਚੇ। ਇਸ ਇਕੱਠ ਵਿਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਆਗੂਆਂ, ਪਰਿਵਾਰਾਂ ਅਤੇ ਨੌਜਵਾਨਾਂ ਨੇ ਵੀ ਹਿੱਸਾ ਲਿਆ।

ਇਸ ਮੌਕੇ ਇਜ਼ੀ ਪਾਟੋਕਾ ਨੇ ਖਾਸ ਤੌਰ ‘ਤੇ ਸਿੱਖ ਅਤੇ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਇਕੱਠ ਮੈਰੀਲੈਂਡ ਖਿੱਤੇ ਦੀ ਸਦਭਾਵਨਾ ਭਰਪੂਰ ਤਾਕਤ ਅਤੇ ਜਜ਼ਬੇ ਨੂੰ ਦਰਸਾਉਂਦਾ ਹੈ। ਉਨਾਂ ਇਹ ਵੀ ਕਿਹਾ ਕਿ ਵੱਖਰੇ ਧਰਮਾਂ ਅਤੇ ਰੰਗਾਂ ਦੇ ਲੋਕ ਜਦੋਂ ਇੱਕ ਅਜਿਹੇ ਸਾਂਝੇ ਮਕਸਦ ਲਈ ਇੱਕ ਮੰਚ ’ਤੇ ਆਉਂਦੇ ਹਨ, ਤਾਂ ਸਮਾਜ ਹੋਰ ਮਜ਼ਬੂਤ ਬਣਦਾ ਹੈ।

‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਅਤੇ ‘ਮੁਸਲਿਮ ਆਫ ਅਮੈਰਿਕਾ’ ਦੇ ਸਾਜਿਦ ਤਰਾਰ ਨੇ ਸੰਬੋਧਨ ਕਰਦਿਆਂ ਆਪੋ ਆਪਣੇ ਭਾਈਚਾਰਿਆਂ ਦਾ ਧੰਨਵਾਦ ਕੀਤਾ ਕਿ ਉਨਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰੀ। ਇਸ ਮੌਕੇ ਹੋਰ ਬੁਲਾਰਿਆਂ ਨੇ ਵੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਇਕੱਠ ਕੋਈ ਸਿਆਸੀ ਹਮਾਇਤ ਨਹੀਂ, ਬਲਕਿ ਏਕਤਾ, ਭਾਈਚਾਰਾ ਅਤੇ ਸ਼ਾਂਤੀ ਦਾ ਇੱਕ ਮਜ਼ਬੂਤ ਪੈਗ਼ਾਮ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video