ADVERTISEMENT

ADVERTISEMENT

ਅਨੀਤਾ ਆਨੰਦ ਅਤੇ ਜੈਸ਼ੰਕਰ ਨੇ ਕੈਨੇਡਾ-ਭਾਰਤ ਰੋਡ ਮੈਪ 'ਤੇ ਕੀਤੀ ਗਹਿਰੀ ਚਰਚਾ

ਅਨੀਤਾ ਆਨੰਦ ਨੇ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਮਹੱਤਵਪੂਰਨ ਸਾਥੀ ਬਣਿਆ ਹੋਇਆ ਹੈ

G7 ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੇ ਮੌਕੇ 'ਤੇ ਡਾ. ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ, ਆਨੰਦ / @DrSJaishankar/X


ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 75 ਸਾਲਾਂ ਤੋਂ ਵੱਧ ਦੇ ਰਾਜਨੀਤਕ ਸਬੰਧਾਂ 'ਤੇ ਬਣੀ ਮਜ਼ਬੂਤ ਭਾਈਵਾਲੀ ਨੂੰ ਸਲਾਮ ਕਰਦੇ ਹੋਏ, ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਭਾਰਤ ਕੈਨੇਡਾ ਲਈ ਇੱਕ ਮਹੱਤਵਪੂਰਨ ਸਾਥੀ ਬਣਿਆ ਹੋਇਆ ਹੈ।

ਨਿਆਗਰਾ ਵਿਖੇ ਹੋਏ G7 ਵਿਦੇਸ਼ ਮੰਤਰੀਆਂ ਦੇ ਸੰਮੇਲਨ ਦੇ ਮੌਕੇ 'ਤੇ ਆਪਣੇ ਭਾਰਤੀ ਹਮਰੁਤਬਾ ਡਾ. ਜੈਸ਼ੰਕਰ ਨਾਲ ਮੁਲਾਕਾਤ ਤੋਂ ਬਾਅਦ, ਆਨੰਦ ਨੇ ਇਸ ਸਾਲ G7 ਵਿਚਾਰ-ਵਟਾਂਦਰੇ ਵਿੱਚ ਭਾਰਤ ਦੀ ਸਰਗਰਮ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਸਾਲ ਦੋਹਾਂ ਵਿਚਕਾਰ ਤੀਜੀ ਵਾਰ ਮੀਟਿੰਗ ਹੋਈਜੋ ਕਿ ਦੁਵੱਲੇ ਸਬੰਧਾਂ ਵਿੱਚ ਤੇਜ਼ੀ ਅਤੇ ਨਿਰੰਤਰਤਾ ਦਾ ਸੂਚਕ ਹੈ।

ਇਸ ਮੌਕੇ ਦੌਰਾਨ, ਦੋਵੇਂ ਮੰਤਰੀਆਂ ਨੇ ਕੈਨੇਡਾ-ਭਾਰਤ ਸਾਂਝੇ ਰੋਡ ਮੈਪ 'ਤੇ ਹੋ ਰਹੀ ਤਰੱਕੀ 'ਤੇ ਵਿਚਾਰ-ਵਟਾਂਦਰਾ ਕੀਤਾ, ਜੋ ਊਰਜਾ, ਵਪਾਰ, ਸੁਰੱਖਿਆ ਅਤੇ ਲੋਕ ਦਰ ਲੋਕ ਸਬੰਧਾਂ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਕੇਂਦਰਿਤ ਹੈ।

ਆਨੰਦ ਨੇ ਕਿਹਾ ਕਿ ਕੈਨੇਡਾ ਭਾਰਤ ਨਾਲ ਆਪਣੇ ਰਾਜਨੀਤਕ ਅਤੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਸਾਲ ਦੇ ਸ਼ੁਰੂ ਵਿੱਚ ਭਾਰਤ ਦਾ ਦੌਰਾ ਕਰਨਗੇ, ਜਿਸ ਨਾਲ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

ਇਸ ਦੌਰਾਨ, ਕੈਨੇਡੀਅਨ ਮੰਤਰੀ ਮਨਿੰਦਰ ਸਿੱਧੂ ਵੀ ਭਾਰਤ ਵਿੱਚ ਵਪਾਰਕ ਸਬੰਧਾਂ ਨੂੰ ਅੱਗੇ ਵਧਾਉਣ ਲਈ ਦੌਰੇ 'ਤੇ ਹਨ।

ਮੀਟਿੰਗ ਦੌਰਾਨ, ਅਨੀਤਾ ਆਨੰਦ ਨੇ ਨਵੀਂ ਦਿੱਲੀ ਵਿੱਚ ਹਾਲ ਹੀ ਦੇ ਧਮਾਕੇ ' ਮਾਰੇ ਗਏ ਲੋਕਾਂ ਲਈ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿਇਸ ਦੁਖਦਾਈ ਘੜੀ ਵਿੱਚ ਕੈਨੇਡਾ ਭਾਰਤ ਦੇ ਲੋਕਾਂ ਦੇ ਨਾਲ ਖੜ੍ਹਾ ਹੈ।

ਦੋਵਾਂ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਚੱਲ ਰਹੀ ਗੱਲਬਾਤ ਤੇ ਵੀ ਵਿਚਾਰ ਕੀਤਾ ਅਤੇ ਅਗਲੇ ਕਦਮਾਂ 'ਤੇ ਸਹਿਮਤੀ ਜਤਾਈ।

ਮੀਟਿੰਗ ਦੌਰਾਨ, ਖਾਲਿਸਤਾਨੀ ਸਮਰਥਕਾਂ ਨੇ ਵ੍ਹਾਈਟ ਓਕਸ ਰਿਜ਼ੋਰਟ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਗਾਏ। ਸੁਰੱਖਿਆ ਏਜੰਸੀਆਂ ਨੇ ਉਨ੍ਹਾਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਜੋ ਕੋਈ ਖਤਰਨਾਕ ਪਦਾਰਥ ਨਾ ਹੋਵੇ। ਅੰਦਰ ਮੀਟਿੰਗ G7 ਏਜੰਡੇ ਦੇ ਅਨੁਸਾਰ ਜਾਰੀ ਰਹੀ।

ਆਨੰਦ ਨੇ ਐਲਾਨ ਕੀਤਾ ਕਿ ਕੈਨੇਡਾ ਵਿਸ਼ੇਸ਼ ਆਰਥਿਕ ਉਪਾਅ ਨਿਯਮਾਂ ਤਹਿਤ ਨਵੀਆਂ ਪਾਬੰਦੀਆਂ ਲਾ ਰਿਹਾ ਹੈ, ਜੋ ਰੂਸ ਦੇ ਊਰਜਾ ਅਤੇ ਰੱਖਿਆ ਖੇਤਰ ਨੂੰ ਨਿਸ਼ਾਨਾ ਬਣਾਉਣਗੀਆਂ।

ਉਨ੍ਹਾਂ ਨੇ ਕਿਹਾ, “ਕੈਨੇਡਾ ਯੂਕਰੇਨ ਦੀ ਪ੍ਰਭੂਸੱਤਾ ਦੇ ਸਮਰਥਨ ਵਿੱਚ ਕਾਇਮ ਹੈ ਅਤੇ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਰੂਸ 'ਤੇ ਆਰਥਿਕ ਦਬਾਅ ਵਧਾਉਂਦਾ ਰਹੇਗਾ, ਜਦ ਤੱਕ ਉਹ ਆਪਣੀ ਗੈਰ-ਵਾਜਬ ਜੰਗ ਨੂੰ ਖਤਮ ਨਹੀਂ ਕਰਦਾ।

2014 ਤੋਂ ਲੈ ਕੇ ਹੁਣ ਤੱਕ, ਕੈਨੇਡਾ 3,300 ਤੋਂ ਵੱਧ ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਾ ਚੁੱਕਾ ਹੈ, ਜਿਨ੍ਹਾਂ 'ਤੇ ਯੂਕਰੇਨ ਦੀ ਅਖੰਡਤਾ ਦੀ ਉਲੰਘਣਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video