ਸਿਰਫ 9 ਸਾਲ ਦੀ ਉਮਰ ਵਿੱਚ, ਲਾਸ ਐਂਜਲਸ ਵਿਚ ਰਹਿ ਰਹੀ ਅਵਾ ਅਮੀਨ ਪਹਿਲਾਂ ਹੀ ਇੱਕ ਉੱਭਰਦਾ ਸਿਤਾਰਾ ਬਣ ਚੁੱਕੀ ਹੈ, ਜਿਸਦਾ ਅਦਾਕਾਰੀ ਰਿਕਾਰਡ ਇੰਨਾ ਪ੍ਰਭਾਵਸ਼ਾਲੀ ਹੈ ਕਿ ਬਹੁਤ ਸਾਰੇ ਬਾਲਗ ਅਭਿਨੇਤਾ ਵੀ ਇਸ ਤੋਂ ਈਰਖਾ ਕਰ ਸਕਦੇ ਹਨ। ਭਾਰਤੀ ਮੂਲ ਦੀ ਇਹ ਛੋਟੀ ਅਦਾਕਾਰਾ ਨੇ ਸਿਰਫ 18 ਮਹੀਨੇ ਦੀ ਉਮਰ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ, ਜਦੋਂ ਉਹ ਜੈਸਿਕਾ ਅਲਬਾ ਦੀ "Honest Company" ਦੇ ਇੱਕ ਲਾਈਵ ਹੋਲੀਡੇ ਸਪੈਸ਼ਲ ਵਿੱਚ ਕ੍ਰਿਸਮਸ ਪਜਾਮੇ ਅਤੇ ਪਿਗਟੇਲ ਪਹਿਨੇ ਹੋਏ ਪੂਰੇ ਸ਼ੋਅ 'ਤੇ ਛਾਈ ਰਹੀ ਸੀ। "O My God! ਮੈਨੂੰ ਇਹ ਯਾਦ ਨਹੀਂ," ਅਮੀਨ ਹੱਸ ਕੇ ਕਹਿੰਦੀ ਹੈ, "ਪਰ ਮੇਰੀ ਮਾਂ ਕਹਿੰਦੀ ਹੈ ਕਿ ਮੇਰੀ ਉਰਜਾ ਬਹੁਤ ਜ਼ਬਰਦਸਤ ਸੀ। ਸੈੱਟ 'ਤੇ ਜਿੱਥੇ ਹੋਰ ਸਾਰੇ ਚੁੱਪ ਬੈਠੇ ਸਨ, ਮੈਂ ਇਕੱਲੀ ਇੱਧਰ-ਉੱਧਰ ਦੌੜ ਰਹੀ ਸੀ। ਉਸਨੂੰ ਇਹ ਬਹੁਤ ਮਜ਼ੇਦਾਰ ਲੱਗਾ!"
ਉਸ ਖੁਸ਼ਗਵਾਰ ਸ਼ੁਰੂਆਤ ਤੋਂ ਬਾਅਦ, ਅਮੀਨ ਨੇ ਲੰਬਾ ਸਫਰ ਤੈਅ ਕੀਤਾ ਅਤੇ ਉਹ ਇਸ਼ਤਿਹਾਰੀ ਦੁਨੀਆ ਵਿੱਚ ਸਭ ਤੋਂ ਜਾਣੀ-ਪਹਚਾਣੀ ਚਿਹਰਾ ਬਣ ਗਈ ਹੈ। ਉਹ ਅਜੇ ਤੱਕ ਅਮਰੀਕਨ ਗਰਲ (American Girl), ਮੈਟੈਲ (Mattel), ਓਲਡ ਨੇਵੀ (Old Navy), ਨਾਇਕੀ (Nike),ਅਤੇ ਹਾਲ ਹੀ ਵਿੱਚ ਐਨਬੀਏ ਫਾਈਨਲਜ਼ (NBA Finals) ਵਰਗੀਆਂ ਵੱਡੀਆਂ ਕੰਪਨੀਆਂ ਨਾਲ ਕੰਮ ਕਰ ਚੁੱਕੀ ਹੈ—ਹੁਣ ਉਹ ਹੋਰ ਵੱਡੇ ਪ੍ਰੋਜੈਕਟਾਂ ਦੀ ਤਲਾਸ਼ ਵਿੱਚ ਹੈ। "ਮੈਂ ਮਿਊਜ਼ਿਕਲ ਜਾਂ ਫਿਲਮਾਂ ਵਿੱਚ ਅਭਿਨੇਅ ਕਰਨਾ ਚਾਹੁੰਦੀ ਹਾਂ, ਜਿਵੇਂ ਕਿ ਮਾਟਿਲਡਾ (Matilda), ਵਿਕਡ (Wicked) ਅਤੇ ਦਿ ਡੀਸੈਂਡੈਂਟਸ (The Descendants)।" ਕੁਦਰਤੀ ਤੌਰ 'ਤੇ ਸਪੌਟਲਾਈਟ ਵੱਲ ਖਿੱਚ ਮਹਿਸੂਸ ਕਰਦੀ ਅਮੀਨ ਨੇ ਅਜੇ ਤੱਕ ਕੋਈ ਵੀ ਅਦਾਕਾਰੀ ਸਿਖਲਾਈ ਨਹੀਂ ਲਈ। ਕੈਮਰੇ ਸਾਹਮਣੇ ਆਪਣੇ ਆਪ ਨੂੰ ਬੇਝਿਜਕ ਢੰਗ ਨਾਲ ਪ੍ਰਗਟ ਕਰਨ ਦੀ ਉਸਦੀ ਖਾਸ ਯੋਗਤਾ ਅਤੇ ਇੱਕ ਮਜ਼ੇਦਾਰ ਭਾਵਨਾ ਉਸਨੂੰ ਹੋਰਾਂ ਤੋਂ ਵੱਖਰਾ ਬਣਾਉਂਦੀ ਹੈ।
ਅਵਾ ਅਮੀਨ: ਪ੍ਰਤਿਭਾ ਅਤੇ ਸੰਕਲਪ ਦਾ ਸੁਮੇਲ
ਚਾਹੇ ਉਹ ਕੋਈ ਵਪਾਰਕ ਵਿਗਿਆਪਨ ਹੋਵੇ ਜਾਂ ਫੋਟੋਸ਼ੂਟ, ਅਵਾ ਅਮੀਨ ਹਮੇਸ਼ਾਂ ਆਪਣੇ ਮਾਤਾ-ਪਿਤਾ, ਚਿਰਾਗ ਅਤੇ ਕੋਨਸੂਏਲਾ ਦੇ ਨਾਲ ਹੁੰਦੀ ਹੈ, ਜੋ ਕੈਲੀਫੋਰਨੀਆ ਵਿੱਚ ਹਰ ਜਗ੍ਹਾ ਉਸ ਦੇ ਨਾਲ ਸਫਰ ਕਰਦੇ ਹਨ। "ਮੈਂ ਸ਼ੂਟ ਕਰਨਾ ਪਸੰਦ ਕਰਦੀ ਹਾਂ, ਪਰ ਕਈ ਦਿਨ ਮੈਨੂੰ ਆਡੀਸ਼ਨ ਦੇਣ ਦਾ ਮਨ ਨਹੀਂ ਕਰਦਾ, ਪਰ ਮੇਰੇ ਮਾਂ-ਪਾਪਾ ਮੈਨੂੰ ਹਮੇਸ਼ਾਂ gelato ਦੇ ਕੇ ਖੁਸ਼ ਕਰ ਦਿੰਦੇ ਹਨ।" ਅਮੀਨ ਦੇ ਮਨਪਸੰਦ ਸ਼ੂਟ ਉਹ ਹੁੰਦੇ ਹਨ ਜਿਹੜੇ ਖੇਡਾਂ ਵਾਲੇ ਦਿਨਾਂ ਵਰਗੇ ਲੱਗਦੇ ਹਨ। "ਅਮਰੀਕਨ ਗਰਲ ਲਈ, ਮੈਂ ਇੱਕ ਵਿਗਿਆਪਨ ਵਿੱਚ ਜਨਮਦਿਨ ਮਨਾਉਣ ਵਾਲੀ ਕੁੜੀ ਬਣੀ ਸੀ ਅਤੇ ਦਿਨ ਭਰ ਬੱਚਿਆਂ ਅਤੇ ਗੁੱਡੀਆਂ ਨਾਲ ਖੇਡਦੀ ਰਹੀ। ਮੈਟੈਲ ਲਈ, ਮੈਂ ਟ੍ਰੈਂਪੋਲੀਨ 'ਤੇ ਕੁੱਦੀ—ਇਹ ਬਹੁਤ ਵਧੀਆ ਸੀ ਅਤੇ ਓਲਡ ਨੇਵੀ ਦੀ ਟੀਮ ਤਾਂ ਕਮਾਲ ਦੀ ਹੈ, ਉਹ ਹਮੇਸ਼ਾਂ ਮੈਨੂੰ ਘਰ ਵਰਗੀ ਫੀਲਿੰਗ ਦਿੰਦੇ ਹਨ।"
NBA ਦੀ ਗਲੋਬਲ ਮੁਹਿੰਮ ਵਿੱਚ ਅਵਾ ਅਮੀਨ ਦੀ ਪੇਸ਼ਕਾਰੀ
ਜੂਨ 2025 ਵਿੱਚ, ਅਮੀਨ ਨੇ ਨਵੇਂ ਉਚਾਈਆਂ ਨੂੰ ਛੂਹ ਲਿਆ ਜਦੋਂ ਉਹ ਐਨਬੀਏ ਦੀ ਗਲੋਬਲ ਮੁਹਿੰਮ “ਅਨਫੋਰਗੇਟੇਬਲ ਅਵੇਟਸ” (Unforgettable Awaits) ਵਿੱਚ ਨਜ਼ਰ ਆਈ। ਇਸ ਵਿਗਿਆਪਨ ਵਿੱਚ ਬਾਸਕਟਬਾਲ ਦੇ ਮਹਾਨ ਖਿਡਾਰੀ—ਮਾਈਕਲ ਜੋਰਡਨ, ਸਟੀਫ਼ ਕਰੀ ਆਦਿ—ਨਾਲ ਹੀ ਮਿੰਡੀ ਕੈਲਿੰਗ ਅਤੇ ਕੇਵਿਨ ਕੋਸਟਨਰ ਵਰਗੇ ਹੋਰ ਸਿਤਾਰੇ ਵੀ ਸ਼ਾਮਲ ਸਨ।
ਅਦਾਕਾਰਾ ਕਹਿੰਦੀ ਹੈ, "ਭਾਵੇਂ ਉਹ ਆਪਣੇ ਆਈਡਲ ਸਟੀਫ਼ ਕਰੀ ਨੂੰ ਮਿਲ ਨਹੀਂ ਸਕੀ, ਪਰ ਇਸ ਅਨੁਭਵ ਦਾ ਹਿੱਸਾ ਬਣ ਕੇ ਉਹ ਬਹੁਤ ਉਤਸ਼ਾਹਤ ਹੋਈ। "ਹਰ ਵਾਰੀ ਜਦੋਂ ਇਹ ਵਿਗਿਆਪਨ ਟੀਵੀ ਤੇ ਆਉਂਦਾ ਸੀ, ਮੇਰਾ ਪਰਿਵਾਰ ਅਤੇ ਦੋਸਤ ਖੁਸ਼ੀ ਨਾਲ ਝੂੰਮ ਉੱਠਦੇ ਸਨ।" ਇਹ ਮੁਹਿੰਮ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਪਰ ਅਜਿਹੇ ਪ੍ਰਸਿੱਧ ਚਿਹਰਿਆਂ ਦੇ ਵਿਚਕਾਰ ਆਪਣੀ ਜਗ੍ਹਾ ਬਣਾਉਣਾ ਕੋਈ ਆਸਾਨ ਕੰਮ ਨਹੀਂ ਹੈ ਅਤੇ ਸ਼ੂਟਿੰਗ ਆਪਣੇ ਆਪ ਵਿੱਚ ਕਈ ਚੁਣੌਤੀਆਂ ਲੈ ਕੇ ਆਈ। "ਮੈਂ ਸਪਰਸ ਦੀ ਜਰਸੀ ਪਹਿਨੀ ਹੋਈ ਸੀ ਅਤੇ ਦਿਨ ਭਰ ਮੈਨੂੰ ਉੱਤੇ ਪਾਣੀ ਛਿੜਕਿਆ ਗਿਆ। ਠੰਡ ਸੀ, ਪਰ ਮੈਂ ਹੱਸਦੀ ਰਹੀ। ਇਹ ਔਖਾ ਸੀ, ਪਰ ਜਦੋ ਇਹ ਸ਼ੂਟ ਪੂਰਾ ਹੋਇਆ ਅਤੇ ਮੈਂ ਇਸਦਾ ਨਤੀਜਾ ਦੇਖਿਆ ਤਾਂ ਮੈਨੂੰ ਆਪਣੇ ਆਪ 'ਤੇ ਮਾਣ ਹੋਇਆ।"
ਪ੍ਰਤਿਭਾਸ਼ਾਲੀ ਅਦਾਕਾਰਾ ਦਾ ਬਹੁਮੁਖੀ ਜੀਵਨ
ਇਹ ਪ੍ਰਤਿਭਾਸ਼ਾਲੀ ਅਦਾਕਾਰਾ ਸਿਰਫ਼ ਟੀਵੀ ‘ਤੇ ਸੋਹਣਾ ਚਿਹਰਾ ਨਹੀਂ। ਉਹ ਖੇਡਾਂ ਨੂੰ ਪਿਆਰ ਕਰਦੀ ਹੈ ਅਤੇ ਗਿਟਾਰ ਵਜਾਉਂਦੀ ਹੈ। ਉਹ ਗਾਉਣਾ ਪਸੰਦ ਕਰਦੀ ਹੈ ਅਤੇ ਜਦ ਵੀ ਮਾਡਲਿੰਗ ਅਸਾਈਨਮੈਂਟਾਂ ਦੇ ਵਿਚਕਾਰ ਕੁਝ ਸਮਾਂ ਮਿਲਦਾ ਹੈ, ਉਹ ਆਪਣੇ ਆਈਪੈਡ ‘ਤੇ ਆਪਣੀ ਹੀ ਲਿਖੀ ਤੇ ਡਾਇਰੈਕਟ ਕੀਤੀ ਹੋਈ ਮਿੰਨੀ-ਸੀਰੀਜ਼ ਬਣਾਉਂਦੀ ਹੈ। ਹਾਲ ਹੀ ਵਿੱਚ, ਉਸ ਨੇ ਸਕੂਲ ਦੇ ਇੱਕ ਮਿਊਜ਼ਿਕਲ ਵਿੱਚ ਨਰੇਟਰ ਦੀ ਭੂਮਿਕਾ ਨਿਭਾਈ।
ਅਮੀਨ ਦੀ ਚਮਕਦਾਰ ਅਤੇ ਉਤਸ਼ਾਹ ਭਰੀ ਸ਼ਖਸੀਅਤ ਦੇ ਪਿੱਛੇ ਇੱਕ ਮਹੱਤਵਪੂਰਨ ਕਾਰਨ ਉਸਦੀ ਭਾਰਤੀ ਅਤੇ ਪੋਲੈਂਡੀ ਵਿਰਾਸਤ ਹੈ। ਉਸਦੇ ਪਿਤਾ ਚਿਰਾਗ ਦੀ ਪੈਦਾਇਸ਼ ਕੀਨੀਆ ਵਿੱਚ ਹੋਈ ਸੀ ਅਤੇ ਉਸਦੇ ਦਾਦੀ-ਦਾਦਾ ਭਾਰਤ ਦੇ ਬਰੋਦਾ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਅਮੀਨ ਇਸ ਸਾਲ ਪਹਿਲੀ ਵਾਰੀ ਮਿਲਣ ਜਾਣ ਦੀ ਯੋਜਨਾ ਬਣਾ ਰਹੀ ਹੈ।
ਇਸਦੇ ਨਾਲ ਨਾਲ, ਅਮੀਨ ਦੀ ਮਾਂ ਕੋਨਸੂਏਲਾ ਪੋਲੈਂਡ ਦੀ ਰਹਿਣ ਵਾਲੀ ਹੈ ਅਤੇ ਅਮੀਨ ਨੂੰ ਆਪਣੀ ਮਾਂ ਦੇ ਦੇਸ਼ ਦੀ ਖੋਜ ਕਰਨਾ ਅਤੇ ਆਪਣੇ ਚਚੇਰੇ ਭਰਾਵਾਂ ਨਾਲ ਸਮਾਂ ਬਿਤਾਉਣਾ ਬਹੁਤ ਪਸੰਦ ਹੈ। "ਮੈਨੂੰ ਇੰਨੇ ਸਾਰੇ ਤਿਉਹਾਰ ਮਨਾਉਣ ਨੂੰ ਮਿਲਦੇ ਹਨ—ਦੀਵਾਲੀ, ਰੱਖੜੀ, ਸਮੁੰਦਰ ਕਿਨਾਰੇ ਹੋਲੀ ਅਤੇ ਪਿਰੋਗੀਜ਼ ਵਾਲਾ ਕਰਿਸਮਸ!" ਉਹ ਉਤਸ਼ਾਹ ਨਾਲ ਕਹਿੰਦੀ ਹੈ।
ਭਾਵੇਂ ਉਸਦੀ ਸ਼ੋਹਰਤ ਤੇਜ਼ੀ ਨਾਲ ਵੱਧ ਰਹੀ ਹੈ, ਪਰ ਅਮੀਨ ਦੀ ਪਰਵਿਰਸ਼ ਨੇ ਉਸਨੂੰ ਜ਼ਮੀਨ ਨਾਲ ਜੁੜਿਆ ਰੱਖਿਆ ਹੈ। ਉਸਦੇ ਮਾਪੇ ਉਸਦਾ ਸ਼ੈਡਿਊਲ ਇਸ ਤਰ੍ਹਾਂ ਤੈਅ ਕਰਦੇ ਹਨ ਕਿ ਉਹ ਉਹ ਸਾਰੀਆਂ ਚੀਜ਼ਾਂ ਕਰ ਸਕੇ ਜੋ ਉਸਨੂੰ ਪਸੰਦ ਹਨ ਅਤੇ ਇਸ ਤਰ੍ਹਾਂ ਉਸਦੀ ਜ਼ਿੰਦਗੀ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ।
ਆਕਰਸ਼ਣ, ਅਨੁਸ਼ਾਸਨ ਅਤੇ ਬੇਮਿਸਾਲ ਉਰਜਾ ਨਾਲ ਭਰਪੂਰ, ਅਵਾ ਅਮੀਨ ਸਿਰਫ਼ ਚਮਕਦੀ ਹੋਈ ਨਵੀਂ ਸਿਤਾਰਾ ਨਹੀਂ—ਉਹ ਤਾਂ ਇੱਕ ਅਜਿਹੀ ਤਾਕਤ ਵਾਂਗ ਲੱਗਦੀ ਹੈ ਜਿਸਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ। ਚਾਹੇ ਉਹ ਟ੍ਰੈਂਪੋਲੀਨ 'ਤੇ ਕੁੱਦ ਰਹੀ ਹੋਵੇ, ਮਿਊਜ਼ਿਕਲ ਦੀ ਨਰੇਟਰ ਬਣੀ ਹੋਵੇ ਜਾਂ ਬਾਸਕਟਬਾਲ ਦੇ ਲੈਜੈਂਡਜ਼ ਨਾਲ ਸਕਰੀਨ ਸਾਂਝੀ ਕਰ ਰਹੀ ਹੋਵੇ, ਉਹ ਜਿੱਥੇ ਵੀ ਜਾਂਦੀ ਹੈ, ਲੋਕਾਂ ਦੇ ਦਿਲ ਜਿੱਤ ਲੈਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login