ਪੰਜ ਸਾਲ ਦੇ ਲੜਕੇ ਦੀ ਤਸਵੀਰ / Staff Reporter
ਅਮਰੀਕਾ ‘ਚ ICE ਏਜੰਟਾਂ ਵਲੋਂ ਲਗਾਤਾਰ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਨੇ ਕਿਸੇ ਨੌਜਵਾਨ ਜਾਂ ਬਜ਼ੁਰਗ ਨੂੰ ਨਹੀਂ ਬਲਕਿ ਇਕ 5 ਸਾਲਾਂ ਦੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਤੋਂ ਬਾਅਦ ਸਿਆਸਤ ਭਖ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਵਿੱਚ ਫੈਡਰਲ ਏਜੰਟਾਂ ਵੱਲੋਂ ਇੱਕ ਪੰਜ ਸਾਲ ਦੇ ਲੜਕੇ ਨੂੰ ਉਸਦੇ ਪਿਤਾ ਸਮੇਤ ਡਿਟੈਂਸ਼ਨ ਸੈਂਟਰ ਭੇਜਿਆ ਗਿਆ ਹੈ। ਸਕੂਲ ਅਧਿਕਾਰੀਆਂ ਅਨੁਸਾਰ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮੀਗ੍ਰੇਸ਼ਨ ਏਜੰਟਾਂ ਨੇ ਕਿਸੇ ਬੱਚੇ ਨੂੰ ਹਿਰਾਸਤ ਵਿੱਚ ਲਿਆ ਹੋਵੇ। ਇਹ ਬੱਚਾ ਮਿਨੀਆਪੋਲਿਸ ਦੇ ਆਪਣੇ ਇਲਾਕੇ ਦਾ ਚੌਥਾ ਅਜਿਹਾ ਵਿਦਿਆਰਥੀ ਬਣ ਗਿਆ ਹੈ, ਜਿਸ ਨੂੰ ਹਾਲ ਹੀ ਦੇ ਹਫ਼ਤਿਆਂ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੀ ਸਾਬਕਾ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਕਾਰਵਾਈ 'ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ, "ਲਿਆਮ ਰਾਮੋਸ ਤਾਂ ਸਿਰਫ਼ ਇੱਕ ਬੱਚਾ ਹੈ। ਉਸਨੂੰ ਆਪਣੇ ਪਰਿਵਾਰ ਨਾਲ ਘਰ ਹੋਣਾ ਚਾਹੀਦਾ ਹੈ, ਨਾ ਕਿ ICE (ਇਮੀਗ੍ਰੇਸ਼ਨ ਵਿਭਾਗ) ਵੱਲੋਂ ਟੈਕਸਾਸ ਦੇ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਮੈਂ ਬਹੁਤ ਗੁੱਸੇ ਵਿੱਚ ਹਾਂ ਅਤੇ ਤੁਹਾਨੂੰ ਸਭ ਨੂੰ ਵੀ ਹੋਣਾ ਚਾਹੀਦਾ ਹੈ।"
ਕੋਲੰਬੀਆ ਹਾਈਟਸ ਪਬਲਿਕ ਸਕੂਲ ਦੀ ਸੁਪਰਡੈਂਟ ਜੈਨਾ ਸਟੇਨਵਿਕ ਨੇ ਦੱਸਿਆ ਕਿ ਫੈਡਰਲ ਏਜੰਟ ਮੰਗਲਵਾਰ ਦੁਪਹਿਰ ਨੂੰ ਲਿਆਮ ਕੋਨੇਜੋ ਰਾਮੋਸ ਨੂੰ ਉਸਦੇ ਪਰਿਵਾਰ ਦੀ ਕਾਰ ਵਿੱਚੋਂ ਲੈ ਗਏ। ਉਨ੍ਹਾਂ ਦੋਸ਼ ਲਾਇਆ ਕਿ ਏਜੰਟਾਂ ਨੇ ਅਸਲ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਸਿਰਫ਼ ਜਾਲ ਵਿਛਾਉਣ ਲਈ ਵਰਤਿਆ ਤਾਂ ਜੋ ਪਤਾ ਲੱਗ ਸਕੇ ਕਿ ਅੰਦਰ ਹੋਰ ਕੌਣ ਹੈ।
ਪਰਿਵਾਰ ਦੇ ਵਕੀਲ ਮਾਰਕ ਪ੍ਰੋਕੋਸ਼ ਅਨੁਸਾਰ, ਲਿਆਮ ਅਤੇ ਉਸਦੇ ਪਿਤਾ ਨੂੰ ਟੈਕਸਾਸ ਦੇ ਇੱਕ ਇਮੀਗ੍ਰੇਸ਼ਨ ਲਾਕਅਪ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਬੱਚੇ ਨੂੰ ਕਾਨੂੰਨੀ ਤਰੀਕੇ ਨਾਲ ਜਾਂ ਨੈਤਿਕ ਦਬਾਅ ਰਾਹੀਂ ਆਜ਼ਾਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦੂਜੇ ਪਾਸੇ, ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਦੀ ਬੁਲਾਰਾ ਟ੍ਰਿਸ਼ੀਆ ਮੈਕਲਗਲਿਨ ਨੇ ਕਿਹਾ ਕਿ ICE ਨੇ ਕਿਸੇ ਬੱਚੇ ਨੂੰ ਨਿਸ਼ਾਨਾ ਨਹੀਂ ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਏਜੰਟ ਬੱਚੇ ਦੇ ਪਿਤਾ, ਐਡਰੀਅਨ ਅਲੈਗਜ਼ੈਂਡਰ ਕੋਨੇਜੋ ਨੂੰ ਗ੍ਰਿਫ਼ਤਾਰ ਕਰਨ ਗਏ ਸਨ, ਜੋ ਕਿ ਇਕਵਾਡੋਰ ਦਾ ਰਹਿਣ ਵਾਲਾ ਹੈ ਅਤੇ ਉਹ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਤਾ ਆਪਣੇ ਬੱਚੇ ਨੂੰ ਛੱਡ ਕੇ ਪੈਦਲ ਭੱਜ ਗਿਆ ਸੀ, ਜਿਸ ਕਾਰਨ ਬੱਚੇ ਦੀ ਸੁਰੱਖਿਆ ਲਈ ਇੱਕ ਅਧਿਕਾਰੀ ਨੂੰ ਉਸਦੇ ਨਾਲ ਰਹਿਣਾ ਪਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login